ਦਰਸ਼ਕਾਂ ਨੂੰ ਭਾਵੁਕ ਕਰ ਗਈ ‘ਦਾਸਤਾਂ ਏ ਸ਼ਹਾਦਤ’ ਦੀ ਪੇਸ਼ਕਾਰੀ

Patiala News
ਪਟਿਆਲਾ : ਖੇਡੇ ਗਏ ਨਾਟਕ ਦਾ ਇੱਕ ਦ੍ਰਿਸ਼।

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਲਾਈਟ ਅਤੇ ਸਾਊਂਡ ਹਿੰਦੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ। (Patiala News) ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਡਾਇਰਕੈਟਰ ਜੋਗਾ ਸਿੰਘ ਖੀਵਾ ਦੇ ਨਿਰਦੇਸ਼ਨਾਂ ਹੇਠ ਨਾਟਕ ‘ਦਾਸਤਾਂ ਏ ਸ਼ਹਾਦਤ’ ਉਤਰ ਖੇਤਰੀ ਸੱਭਿਆਚਾਰ ਕੇਂਦਰ ਦੇ ਕਾਲੀਦਾਸ ਆਡੀਟਾਰੀਅਮ ਵਿਚ ਮੌਜੂਦ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।

ਇਹ ਵੀ ਪੜ੍ਹੋ: ਸਾਵਧਾਨ! ਹੁਣ ਹੋਰ ਵਧਣ ਵਾਲੀ ਹੈ ਠੰਢ

Patiala News
ਪਟਿਆਲਾ : ਖੇਡੇ ਗਏ ਨਾਟਕ ਦਾ ਇੱਕ ਦ੍ਰਿਸ਼।

ਇਸ ਦੌਰਾਨ ਕੁਲਾਰ ਪ੍ਰਡਕਸ਼ਨਜ ਦੇ ਐਮ.ਡੀ ਇੰਜ. ਹਰਬੰਸ ਸਿੰਘ ਕੁਲਾਰ ਮੁੱਖ ਮਹਿਮਾਨ ਵਜੋਂ ਜਦੋਂਕਿ ਪੀਐੱਸਪੀਸੀਐੱਲ ਦੇ ਅਡੀਸ਼ਨਲ ਐਸ.ਈ ਇੰਜ. ਇੰਦਰਜੀਤ ਸਿੰਘ ਗਿੱਲ ਤੇ ਸੇਵਾ ਮੁਕਤ ਡੀਐਫਓ ਕੌਸ਼ਲ ਰਾਓ ਸਿੰਗਲਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਪ੍ਰਬੰਧਕਾਂ ਵੱਲੋਂ ਆਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਇੰਜ. ਹਰਬੰਸ ਸਿੰਘ ਕੁਲਾਰ ਨੇ ਕਿਹਾ ਕਿ ਜੋਗਾ ਸਿੰਘ ਖੀਵਾ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਕਲਾਕਾਰਾਂ ਦੀ ਪੇਸ਼ਕਾਰੀ ਭਾਵੁਕ ਕਰਨ ਵਾਲੀ ਹੈ, ਅਜਿਹੇ ਨਾਟਕ ਸਾਡੀ ਨੌਜਵਾਨੀ ਨੂੰ ਸੇਧ ਦੇਣ ਦੇ ਨਾਲ ਸਾਡੇ ਇਤਿਹਾਸ ਤੋਂ ਵੀ ਜਾਣੂ ਕਰਵਾਉਂਦੇ ਹਨ। Patiala News

LEAVE A REPLY

Please enter your comment!
Please enter your name here