ਰਾਹਤ ਕਾਰਜ : ਲੱਕ-ਲੱਕ ਪਾਣੀ ’ਚੋਂ ਲੰਘ ਕੇ ਭੁੱਖਿਆਂ ਲਈ ਲੰਗਰ ਤੇ ਪਸ਼ੂਆਂ ਲਈ ਚਾਰਾ ਲੈ ਪੁੱਜੇ ਸੇਵਾਦਾਰ

ਹੜ੍ਹ ਪੀੜਤਾਂ ਨੂੰ ਹਰ ਸੰਭਵ ਮੱਦਦ ਪਹੁੰਚਾਉਣ ’ਚ ਜੁਟੇ ਡੇਰਾ ਪ੍ਰੇਮੀ (Flood Rescue Operation)

(ਸੱਚ ਕਹੂੰ ਟੀਮ) ਮੂਣਕ। ਅੱਜ ਦੂਜੇ ਦਿਨ ਡੇਰਾ ਸੱਚਾ ਸੌਦਾ ਦੇ ਸੈਂਕੜੇ ਸ਼ਰਧਾਲੂ ਘੱਗਰ ਦਰਿਆ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਪੂਰੇ ਸਰਗਰਮ ਰਹੇ। ਅੱਜ ਜਿੱਥੇ ਡੇਰਾ ਸ਼ਰਧਾਲੂਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਪੀੜਤਾਂ ਨੂੰ ਲੰਗਰ ਛਕਾਇਆ ਓਥੇ ਅੱਧੀ ਦਰਜਨ ਤੋਂ ਵੱਧ ਹਰੇ ਚਾਰੇ ਦੀਆਂ ਟਰਾਲੀਆਂ ਨੂੰ ਭੁੱਖੇ ਤਿਹਾਏ ਪਸ਼ੂਆਂ ਦੀਆਂ ਖੁਰਲੀਆਂ ਤੱਕ ਪਹੁੰਚਾਇਆ। ਇਸ ਤੋਂ ਇਲਾਵਾ ਡੇਰਾ ਸ਼ਰਧਾਲੂਆਂ ਨੇ ਘਰਾਂ ਵਿੱਚ ਪਾਣੀ ਕਾਰਨ ਖਰਾਬ ਹੋ ਰਹੇ ਲੋਕਾਂ ਦੇ ਸਮਾਨ ਨੂੰ ਚੁੱਕ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। (Flood Rescue Operation)

ਇਹ ਵੀ ਪੜ੍ਹੋ : ਘੱਗਰ ਦੇ ਪਾਣੀ ’ਚ ਘਿਰੇ ਲੋਕਾਂ ਲਈ ਸੇਵਾਦਾਰਾਂ ਨੇ ਲਾਇਆ ਮੈਡੀਕਲ ਤੇ ਰਾਹਤ ਸਮੱਗਰੀ ਕੈਂਪ

ਘੱਗਰ ਦਰਿਆ ਕਰਨ ਮੂਣਕ ਅਤੇ ਇਸਦੇ ਆਸ-ਪਾਸ ਪਿੰਡਾਂ ’ਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਲਗਾਤਾਰ ਦੂਜੇ ਦਿਨ ਜਿੱਥੇ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਪ੍ਰਸ਼ਾਸਨ ਵੱਲੋਂ ਰੇਸਕਿਉ ਕੀਤੇ ਲੋਕਾਂ ਲਈ ਜਿੱਥੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਉਥੇ ਹੀ ਸ਼ਹਿਰ ਅੰਦਰ ਵੱਖ ਵੱਖ ਥਾਵਾਂ ’ਤੇ ਜਰੂਰਤਮੰਦ ਲੋਕਾਂ ਲਈ ਖਾਣਾ ਅਤੇ ਪਾਣੀ ਪਹੁੰਚਾਇਆ ਗਿਆ। (Flood Rescue Operation) ਇਸ ਬਾਰੇ ਜਾਣਕਾਰੀ ਦਿੰਦਿਆਂ 85 ਮੈਂਬਰ ਕਮੇਟੀ ਦੇ ਮੈਂਬਰਾਂ ਬਲਦੇਵ ਕਲਾਰਾਂ ਅਤੇ ਚੜ੍ਹਤ ਸਿੰਘ ਭਾਠੂਆਂ ਨੇ ਦੱਸਿਆ ਕਿ ਮੂਣਕ ਸ਼ਹਿਰ ਦੇ ਬੈਰੀਅਰ ਨੇੜੇ ਟੈਂਟ ਲਾ ਕੇ 24 ਘੰਟੇ ਲੰਗਰ ਅਤੇ ਪਾਣੀ ਦੀ ਸੁਵਿਧਾ ਸ਼ੁਰੂ ਕਰਕੇ ਫੂਡ ਸਰਵਿਸ ਸੈਂਟਰ ਖੋਲ੍ਹਿਆ ਹੋਇਆ ਹੈ ਅਤੇ ਅੱਜ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜੋ ਲਗਾਤਾਰ ਜਾਰੀ ਰਹੇਗਾ।

ਮੂਣਕ: ਹੜ੍ਹ ਦੇ ਪਾਣੀ ’ਚ ਘਿਰੇ ਲੋਕਾਂ ਦੇ ਘਰਾਂ ’ਚੋਂ ਕੀਮਤੀ ਸਮਾਨ ਕੱਢ ਕੇ ਛੱਤ ’ਤੇ ਰੱਖਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ।

ਉਨ੍ਹਾਂ ਕਿਹਾ ਕਿ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹੈ, ਲੋਕਾਂ ਨੂੰ ਖਾਣ ਪੀਣ ਤੇ ਹੋਰ ਸਾਧਨਾਂ ਦੀ ਵੱਡੀ ਦਿੱਕਤ ਆਉਣ ਲੱਗੀ ਹੈ ਜਿਸ ਨੂੰ ਮੱਦੇਨਜ਼ਰ ਰੱਖਦਿਆਂ ਡੇਰਾ ਸੱਚਾ ਸੌਦਾ ਵੱਲੋਂ ਵੱਡਾ ਫੈਸਲਾ ਲੈਂਦਿਆਂ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ, ਚੌਵੀ ਘੰਟੇ ਮੁਫਤ ਰੋਟੀ (ਲੰਗਰ) ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ ਉਨ੍ਹਾਂ ਦੱਸਿਆ ਕਿ ਇਸ ਦੇ ਲਈ ਖਨੌਰੀ, ਪਾਤੜਾਂ ਆਦਿ ਇਲਾਕੇ ਵਿੱਚ ਡੇਰਾ ਸੱਚਾ ਸੌਦਾ ਦੀਆਂ ਟੀਮਾਂ ਪੂਰੀਆਂ ਸਰਰਗਰਮ ਹੋ ਚੁੱਕੀਆਂ ਹਨ ਲਹਿਰਾਗਾਗਾ ਸਮੇਤ ਕਈ ਥਾਵਾਂ ’ਤੇ ਰੋਟੀ, ਸਬਜੀ ਵਗੈਰਾ ਤਿਆਰ ਕਰਵਾਈ ਜਾ ਰਹੀ ਹੈ