ਚੰਡੀਗੜ੍ਹ। ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਈ ਹੋਵਿੰਗ ਪਰਕਿਰਿਆ ਸੁਸਤ ਢੰਗ ਨਾਲ ਅੱਗੇ ਵਧਰਹੀ ਹੈ। ਹਾਲਾਂਕਿ, ਮੁੱਠੀ ਵੋਟਿੰਗ ਦੌਰਾਨ ਵੀ ਕਈ ਥਾਵਾਂ ਤੋਂ ਹਿੰਸਕ ਝੜਪਾਂ ਦੀਆਂ ਖਬਰਾਂ ਹਨ,ਦੁਪਿਹਰ 12 ਵਜੇ ਤਕ ਪੂਰੇ ਪੰਜਾਬ ਦੇ ਜ਼ਿਆਦਾਤਰ ਜਿਲਹਿਆਂ ਵਿੱਚ 30 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਜਾਣਕਾਰੀ ਮੁਤਾਬਕ ਮੁਹਾਲੀ ਦੇ ਪਿੰਡਾਂ ‘ਚ ਹੁਣ ਤੱਕ 38 ਫੀਸਦੀ ਵੋਟਾਂ ਪਈਆਂ ਹਨ, ਅੰਮ੍ਰਿਤਸਰ ‘ਚ 25.4 ਫੀਸਦੀ ਵੋਟਾਂ ਪਈਆਂ ਹਨ, ਤਰਨ ਤਾਰਨ ‘ਚ 27 ਫੀਸਦੀ, ਗੁਰਦਾਸਪੁਰ ‘ਚ 30 ਫੀਸਦੀ, ਜਲੰਧਰ ‘ਚ 26.34 ਫੀਸਦੀ, ਹੁਸ਼ਿਆਰਪੁਰ ‘ਚ 30 ਫੀਸਦੀ, ਫਰੀਦਕੋਟ ‘ਚ 32 ਫੀਸਦੀ, ਸੰਗਰੂਰ ‘ਚ 32 ਫੀਸਦੀ, ਬਰਨਾਲਾ ‘ਚ 38 ਫੀਸਦੀ, ਲੁਧਿਆਣਾ ‘ਚ 33 ਫੀਸਦੀ, ਪਠਾਨਕੋਟ ‘ਚ 25 ਫੀਸਦੀ, ਬਠਿੰਡਾ ‘ਚ 28 ਫੀਸਦੀ, ਸ੍ਰੀ ਮੁਕਤਸਰ ਸਾਹਿਬ ‘ਚ 40 ਫੀਸਦੀ, ਸ੍ਰੀ ਫਤਹਿਗੜ੍ਹ ਸਾਹਿਬ ‘ਚ 37 ਫੀਸਦੀ, ਮੋਗਾ ‘ਚ 27 ਫੀਸਦੀ ਵੋਟਾਂ ਪਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।