3460 ਰੁਪਏ ਵਿਕੀ 1692 ਬਾਸਮਤੀ ਵਰਾਇਟੀ | Basmati paddy
ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ ਦੀ ਮੁੱਖ ਅਨਾਜ਼ ਮੰਡੀ ਅੰਦਰ ਬਾਸਮਤੀ1692 ਝੋਨੇ ਦੇ ਨਾਲ ਨਾਲ ਪੀ ਆਰ 126 ਪਰਮਲ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਨਾਲ ਹੀ ਵਪਾਰੀ ਵਰਗ ਵਲੋਂ ਇਸ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ। ਗੁਰੂ ਰਾਮ ਦਾਸ ਟਰੇਡਸ ਦੀ ਆੜਤ ਤੇ ਬਾਸਮਤੀ ਝੋਨੇ 1692 ਦੀ ਫ਼ਸਲ ਲੈ ਕੇ ਪਹੁੰਚੇ ਕਿਸਾਨ ਗੁਰਮੇਲ ਸਿੰਘ ਤੇ ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬਾਸਮਤੀ 1692 ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਸੀ ਤੇ ਹੁਣ ਉਹ ਗੁਰੂਹਰਸਹਾਏ ਦੀ ਅਨਾਜ ਮੰਡੀ ਅੰਦਰ ਵੇਚ ਕੇ ਜਾਂ ਰਹੇ ਹਨ।
ਉਹਨਾਂ ਦੱਸਿਆ ਕਿ ਉਹਨਾਂ ਦੀ 1692 ਬਾਸਮਤੀ ਜੋਂ ਕਿ 3460 ਰੁਪਏ ਦੀ ਹਿਸਾਬ ਨਾਲ ਵਪਾਰੀ ਵਲੋਂ ਖਰੀਦੀ ਗਈ ਹੈ ਤੇ ਝਾੜ ਔਸਤਨ 52 ਤੋਂ 55 ਮਣ ਦੇ ਕਰੀਬ ਕਰੀਬ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਰਾਮ ਦਾਸ ਟਰੇਡਸ ਦੇ ਮਾਲਕ ਕਮਲ ਸੋਢੀ ਨੇ ਦੱਸਿਆਂ ਕਿ ਅਨਾਜ ਮੰਡੀ ਅੰਦਰ ਬਾਸਮਤੀ ਤੇ ਪੀ ਆਰ 126 ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਸਾਡੇ ਆੜਤ ਤੇ ਅੱਜ 1692 ਬਾਸਮਤੀ ਤੇ ਵੇਚੀ ਗਈ ਹੈ ਤੇ ਆਉਣ ਵਾਲੇ ਦਿਨਾਂ ਅੰਦਰ ਕਿਸਾਨਾਂ ਦੀ ਪੱਕ ਕੇ ਤਿਆਰ ਹੋਈ ਫ਼ਸਲ ਮੰਡੀਆਂ ਅੰਦਰ ਆ ਜਾਵੇਗੀ।
ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ
ਉਧਰ ਗੁਰੂਹਰਸਹਾਏ ਦੀ ਮੁੱਖ ਅਨਾਜ਼ ਮੰਡੀ ਅੰਦਰ ਆਈ ਬਾਸਮਤੀ ਦੀ ਫ਼ਸਲ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਬਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆਂ ਕਿ ਗੁਰੂਹਰਸਹਾਏ ਦੀ ਮੁੱਖ ਅਨਾਜ਼ ਮੰਡੀ ਤੇ ਇਸ ਦੇ ਅਧੀਨ ਆਉਂਦੇ ਫੋਕਲ ਪੁਆਇੰਟਾਂ ਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਨਾਜ ਮੰਡੀਆਂ ਅੰਦਰ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਫ਼ਸਲ ਲੈ ਕੇ ਆਉਣ ਤਾਂ ਨਮੀਂ ਦੀ ਵੱਧ ਮਾਤਰਾ ਹੋਣ ਕਾਰਨ ਹੋਣ ਵਾਲੀਆਂ ਖੱਜਲ ਖ਼ੁਆਰੀਆਂ ਤੋਂ ਬਚਿਆ ਜਾ ਸਕੇ।