Annual Prize Distribution Ceremony: ਲੰਬਾ ਸਮਾਂ ਯਾਦ ਰਹੇਗਾ ਮਾਲਵਾ ਗਰੁੱਪ ਆਫ਼ ਇੰਸਟੀਚਿਊਟਸ ਦਾ ਸਲਾਨਾ ਸਮਾਗਮ

Annual Prize Distribution Ceremony
Annual Prize Distribution Ceremony: ਲੰਬਾ ਸਮਾਂ ਯਾਦ ਰਹੇਗਾ ਮਾਲਵਾ ਗਰੁੱਪ ਆਫ਼ ਇੰਸਟੀਚਿਊਟਸ ਦਾ ਸਲਾਨਾ ਸਮਾਗਮ

ਸਖ਼ਤ ਮਿਹਨਤ ਨਾਲ ਹਮੇਸ਼ਾ ਇਨਸਾਨ ਨੂੰ ਮਨਚਾਹੀ ਮੰਜ਼ਿਲਾਂ ’ਤੇ ਪੁੱਜਦਾ ਹੈ: ਗੁਰਦਿੱਤ ਸੇਖੋਂ

Annual Prize Distribution Ceremony: (ਗੁਰਪ੍ਰੀਤ ਪੱਕਾ) ਫਰੀਦਕੋਟ। ਸਿੱਖਿਆ ਦੇ ਖੇਤਰ ’ਚ ਨਿਵੇਕਲੀ ਪਛਾਣ ਰੱਖਣ ਵਾਲੇ ਮਾਲਵਾ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਆਪਣੀ ਸਾਰੀਆਂ ਸੰਸਥਾਵਾਂ ਦਾ ਸਾਂਝਾ ਸਲਾਨਾ ਇਨਾਮ ਵੰਡ ਸਮਾਗਮ ਮਾਲਵਾ ਨਰਸਿੰਗ ਕਾਲਜ ਕੋਟਕਪੂਰਾ ਦੇ ਖੁੱਲ੍ਹੇ ਮੈਦਾਨ ’ਚ ਕਰਵਾਇਆ ਗਿਆ। ਇਸ ਮੌਕੇ ਮਾਲਵਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਹਰਗੋਬਿੰਦ ਸਿੰਘ ਨੇ ਸਭ ਨੂੰ ਜੀ ਆਂਇਆ ਆਖਦਿਆਂ ਦੱਸਿਆ ਕਿ ਅੱਜ ਦੇ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਅੰਦਰ ਲੁਕੀ ਪ੍ਰਤਿਭਾ ਨੂੰ ਬਹਾਰ ਕੱਢਣਾ ਤੇ ਤਰਾਸ਼ਣਾ ਹੈ। ਉਨ੍ਹਾਂ ਦੱਸਿਆ ਗੁਰੱਪ ਦੇ ਸਮੁੱਚੇ ਅਦਾਰਿਆਂ ਦਾ ਇਹ ਸਮਾਗਮ ਨਸ਼ਿਆਂ ਰਹਿਤ ਪੰਜਾਬ ਦੀ ਸਿਰਜਣਾ ਨੂੰ ਸਮਰਪਿਤ ਹੈ।

ਵਿਦਿਆਰਥੀਆਂ ਨਸ਼ਿਆਂ ਤੋਂ ਦੂਰ ਰਹਿਣ: ਵਿਧਾਇਕ ਗੁਰਦਿੱਤ ਸਿੰਘ ਸੇਖੋਂ

ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚ ਸਫ਼ਲਤਾ ਪ੍ਰਾਪਤ ਕਰਨ ਵਾਸਤੇ, ਨਸ਼ਿਆਂ ਤੋਂ ਦੂਰ ਰਹਿਣ, ਅਧਿਆਪਕਾਂ ਤੇ ਮਾਪਿਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਦੀ ਸਿੱਖਿਆ ਦਿੰਦੇ ਹੋਏ ਕਿਹਾ ਸਖ਼ਤ ਮਿਹਨਤ ਕਰਨ ਨਾਲ ਹਮੇਸ਼ਾ ਇਨਸਾਨ ਨੂੰ ਮਨਚਾਹੀਆਂ ਮੰਜ਼ਿਲਾਂ ਦੀ ਪ੍ਰਾਪਤੀ ਹੁੰਦੀ ਹੈ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਹਲਕਾ ਇੰਚਾਰਜ਼ ਕਾਂਗਰਸ ਪਾਰਟੀ ਅਜੈਪਾਲ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ ਨਵਦੀਪ ਸਿੰਘ ਬੱਬੂ ਬਰਾੜ, ਭਾਰਤੀ ਜਨਤਾ ਪਾਰਟੀ ਦੇ ਆਗੂ ਸੁਨੀਤਾ ਗਰਗ, ਸੇਵਾ ਮੁਕਤ ਡੀ.ਆਈ.ਜੀ ਤੇਜਿੰਦਰ ਸਿੰਘ ਮੌੜ, ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਮੀਤ ਸਿੰਘ ਖੁੱਡੀਆਂ ਸੁਪੱਤਰ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ, ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਅਤੇ ਮਾਲਵਾ ਗੁਰੱਪ ਆਫ਼ ਇੰਸਟੀਚਿਊਟ ਦੇ ਮੈਡਮ ਮਨਪ੍ਰੀਤ ਕੌਰ ਸ਼ਾਮਲ ਹੋਏ।

ਇਹ ਵੀ ਪੜ੍ਹੋ: Amloh News: ਵਿਧਾਇਕ ਗੈਰੀ ਬੜਿੰਗ ਨੇ ਸਫਾਈ ਕਰਮਚਾਰੀਆਂ ਦੀ ਕੀਤੀ ਅਚਨਚੇਤ ਚੈਕਿੰਗ, ਸੈਨੇਟਰੀ ਕਲਰਕ ਤੇ ਮੇਟ ਮੁਅੱਤਲ

ਵਿਸ਼ੇਸ਼ ਮਹਿਮਾਨਾਂ ਵਜੋਂ ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਰਾਜ ਥਾਪਰ, ਡੌਲਫ਼ਿਨ ਪਬਲਿਕ ਸਕੂਲ ਵਾੜਾ ਦਰਾਕਾ ਦੇ ਚੇਅਰਮੈਨ ਹਰਮਨਪ੍ਰੀਤ ਸਿੰਘ ਬਰਾੜ, ਗੁਰੂ ਤੇਗ ਬਹਾਦਰ ਮਿਸ਼ਨ ਸੀ.ਸੈ.ਸਕੂਲ ਫ਼ਰੀਦਕੋਟ ਦੇ ਮੈਨੇਜਰ/ਸਕੱਤਰ ਅਮਰ ਸ਼ਰਮਾ, ਚੰਡੀਗੜ੍ਹ ਬੱਚਿਆਂ ਦਾ ਹਸਪਤਾਲ ਕੋਟਕਪੂਰਾ ਦੇ ਮੈਨੇਜਿੰਗ ਡਾਇਰੈਕਟਰ ਡਾ.ਰਵੀ ਬਾਂਸਲ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਤੋਂ ਡਾ. ਫ਼ਤਿਹ ਮਾਨ, ਗੁਰਕੀਰਤ ਸਿੰਘ ਪੰਨੀਵਾਲਾ, ਡਾ. ਆਨੰਤਦੀਪ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ, ਉੱਘੇ ਸਮਾਜ ਸੇਵੀ ਮੱਘਰ ਸਿੰਘ ਖਾਲਸਾ, ਚੇਅਰਮੈਨ ਦਲਜੀਤ ਸਿੰਘ ਢਿੱਲੋਂ, ਮਾਲਵਾ ਵਿਰਾਸਤ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ, ਅਦਾਕਾਰ ਰਵੀ ਵੜਿੰਗ, ਸੇਵਾ ਮੁਕਤ ਅਧਿਆਪਕ ਇਕਬਾਲ ਸਿੰਘ ਮੰਡਆਲਾ, ਕੋਟਕਪੂਰਾ ਤੋਂ ਡਾ. ਗੁਲਾਟੀ, ਇੰਸਪੈਕਟਰ ਪੰਜਾਬ ਪੁਲਿਸ ਚਰਨਜੀਤ ਸਿੰਘ, ਮੋਹਨ ਲਾਲ ਸੇਵਾ ਮੁਕਤ ਸੀ. ਐਚ. ਡੀ, ਸੇਵਾ ਮੁਕਤ ਕਾਨੂੰਗੋ ਵਿਰਸਾ ਸਿੰਘ, ਮਨਜਿੰਦਰ ਸਿੰਘ ਬਰਾੜ, ਪਰਦਮ ਧਿੰਗੜਾ, ਸੰਦੀਪ ਕੁਮਾਰ ਮੰਡਲ ਕਲੱਕਤਾ, ਪ੍ਰਕਾਸ਼ ਸਿੰਘ, ਪ੍ਰੇਮ ਮੈਣੀ, ਰਮੇਸ਼ ਤਿਵਾੜੀ, ਬਲਦੇਵ ਸਿੰਘ, ਬਲਜਿੰਦਰ ਸਿੰਘ ਕੈਲਗਰੀ, ਜਗਸੀਰ ਸਿੰਘ, ਜਗਦੇਵ ਸਿੰਘ ਬਾਹੀਆ, ਗੋਗੀ ਬਰਾੜ ਸੰਧਵਾਂ, ਐਡਵੋਕੇਟ ਅਮਰਜੀਤ ਸਿੰਘ,ਰੌਸ਼ਨ ਸਿੰਘ, ਸੁਖਦਰਸ਼ਨ ਸਿੰਘ ਕੈਲਗਰੀ ਹਾਜ਼ਰ ਸਨ।

Annual Prize Distribution Ceremony

Annual Prize Distribution Ceremony
Annual Prize Distribution Ceremony: ਲੰਬਾ ਸਮਾਂ ਯਾਦ ਰਹੇਗਾ ਮਾਲਵਾ ਗਰੁੱਪ ਆਫ਼ ਇੰਸਟੀਚਿਊਟਸ ਦਾ ਸਲਾਨਾ ਸਮਾਗਮ

ਸਮਾਗਮ ਦੀ ਸ਼ੁਰੂਆਤ ਮਾਲਵਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਨਾਲ ਕੀਤੀ ਗਈ। ਇਸ ਉਪਰੰਤ ਨਸ਼ਿਆਂ ਖਿਲਾਫ਼ ਚੇਤਨਾ ਪੈਦਾ ਕਰਦੀ ਕੋਰੀਓਗ੍ਰਾਫ਼ੀ, ਪੰਜਾਬ ਦਾ ਲੋਕ ਨਾਚ ਗਿੱਧਾ, ਭੰਗੜਾ ਦੀ ਮਨਮੋਹਕ ਪੇਸ਼ਕਾਰੀਆਂ ਨੇ ਹਾਜ਼ਰੀਨ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕੀਤਾ ਗਿਆ। ਨਿਊ ਮਾਲਵਾ ਨਰਸਿੰਗ ਕਾਲਜ, ਮਾਲਵਾ ਡਿਗਰੀ ਕਾਲਜ, ਮਾਲਵਾ ਕਾਲਜ ਆਫ਼ ਐਜੂਕੇਸ਼ਨ, ਡਾ. ਰਵਿੰਦਰ ਇੰਸਟੀਚਿਊਟਸ ਆਫ਼ ਨਰਸਿੰਗ ਬਾਜਾਖਾਨਾ ਦੇ ਵਿਦਿਆਰਥੀਆਂ ਨੇ ਗੀਤ, ਐਕਸ਼ਨ ਸਾਂਗ, ਸਕਿੱਟ, ਨਾਟਕ, ਹਰਿਆਣਵੀ ਡਾਂਸ ਪੇਸ਼ ਕਰਦਿਆਂ ਸਭ ਨੂੰ ਮੋਹ ਲਿਆ। ਇਸ ਮੌਕੇ ਮਿਸ ਫ਼ਰੈਸਰ ਮਾਲਵਾ ਇੰਸਟੀਚਿਊਟਸ ਬੀ.ਐਸ.ਸੀ ਨਰਸਿੰਗ ਅੰਮ੍ਰਿਤਵੀਰ ਕੌਰ, ਮਿਸਟਰ ਫ਼ੈਰਸ਼ਰ ਵਿਕਰਮ ਸਿੰਘ, ਫ਼ਰੈਸਰ ਮਾਲਵਾ ਜੀ.ਐਨ.ਐਮ. ਮਹਿਕ, ਮਿਸ ਫ਼ਰੈਸ਼ਰ ਨਿਊ ਮਾਲਵਾ ਇੰਸਟੀਚਿਊਟਸ ਆਫ਼ ਨਰਸਿੰਗ ਜਸ਼ਨਪ੍ਰੀਤ ਕੌਰ, ਮਿਸਟਰ ਫ਼ਰੈਸ਼ਰ ਬਬਲਦੀਪ ਸਿੰਘ, ਮਿਸ ਫ਼ਰੈਸਰ ਡਾ.ਰਵਿੰਦਰ ਇੰਸਟੀਚਿਊਟਸ ਆਫ਼ ਨਰਸਿੰਗ ਬਾਜਾਖਾਨਾ ਹਰਮਨਦੀਪ ਕੌਰ, ਓਵਰਆਲ ਮਿਸ ਪਰਸਨੈਲਿਟੀ ਜੈਸਿਕਾ ਜੌੜਾ ਬੀ.ਐਸ.ਨਰਸਿੰਗ, ਮਿਸਟਰ ਪਰਸਨੈਲਿਟੀ ਗੁਰਜਸ਼ਨ ਸਿੰਘ, ਮਿਸ ਚਾਰਮਿੰਗ ਲਵਲੀਨ ਕੌਰ,ਮਿਸਟਰ ਚਾਰਮਿੰਗ ਅਨਮੋਲ ਸਿੰਘ, ਮਿਸਟਰ ਡੈਲੀਜੈਂਟ ਅੰਮ੍ਰਿਤਪਾਲ ਸਿੰਘ, ਮਿਸ ਡੈਲੀਜੈਂਟ ਪਰਨੀਤ ਕੌਰ ਨੂੰ ਐਲਾਨ ਕੇ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ ਗਿਆ।

ਕਲਾਕਾਰਾਂ ਨੇ ਬੰਨ੍ਹਿਆਂ ਰੰਗ

ਇਸ ਸਮਾਗਮ ਦੇ ਦੂਜੇ ਦੌਰ ’ਚ ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਕੁਲਵਿੰਦਰ ਕੰਵਲ-ਸਪਨਾ ਕੰਵਲ ਨੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ। ਪੰਜਾਬ ਦੇ ਸਟਾਰ ਲੋਕ ਗਾਇਕ ਹਰਿੰਦਰ ਸੰਧੂ ਨੇ ‘ਧੀਆਂ ਮਿਸ਼ਰੀ ਡੱਲੀਆਂ’, ਤੇਰੇ ਜਿਹਾ ਪਿਆਰ ਧੀਏ, ਗੁਲਾਬੀ ਪੱਖੀ, ਗੁੱਡੀ ਦਾ ਪ੍ਰਾਹੁਣਾ ਅਤੇ ਲੋਕ ਤੱਥ ਸੁਣਾ ਕੇ ਕਾਲਜ ਵਿਦਿਆਰਥੀਆਂ ਨੂੰ ਝੂਮਣ ਲਈ ਮਜ਼ਬੂਰ ਕੀਤਾ। ਪੰਜਾਬ ਦੇ ਨਾਮਵਰ ਗੀਤਕਾਰ/ਗਾਇਕ ਭਿੰਦੇਸ਼ਾਹ ਰਾਜੋਵਾਲੀਆ ਨੇ ਕਈ ਚਰਚਿਤ ਗੀਤਾਂ ਨਾਲ ਖੂਬ ਰੰਗ ਬੰਨਿਆ। ਤਿੰਨੇ ਗਾਇਕਾਂ ਵੱਲੋਂ ਸਾਫ਼ ਸੁਥਰੀ ਗਾਇਕੀ ਨਾਲ ਇਸ ਸਮਾਗਮ ਨੂੰ ਯਾਦਗਰੀ ਬਣਾ ਦਿੱਤਾ ਗਿਆ ਜੋ ਲੰਬਾ ਸਮਾਂ ਯਾਦ ਰਹੇਗਾ। Annual Prize Distribution Ceremony

ਇਸ ਮੌਕੇ ਧੰਨਵਾਦ ਕਰਨ ਦੀ ਰਸਮ ਮਾਲਵਾ ਗਰੁੱਪ ਆਫ਼ ਇੰਸਟਚਿਊਸ਼ਨ ਦੇ ਡਾਇਰੈਕਟਰ ਹਰਮਨਵੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਪ੍ਰਿੰਸੀਪਲ ਰਾਮਾਨੁਜ ਸਵਰਾਕਰ, ਵਾਈਸ ਪ੍ਰਿੰਸੀਪਲ ਗੁਲਸ਼ਨ ਕੁਮਾਰ, ਡਾ. ਰਵਿੰਦਰ ਗਾਂਧੀ, ਪ੍ਰਿੰਸੀਪਲ ਸ਼ੀਬਾ ਦਾਸ, ਪ੍ਰਿੰਸੀਪਲ ਕਿਰਨਦੀਪ ਕੌਰ, ਹਰਪ੍ਰੀਤ ਕੌਰ, ਅਕਾਂਸ਼ਾ, ਕਾਜਲ, ਬੇਅੰਤ ਕੌਰ, ਨੰਦਿਨੀ, ਲਵਦੀਪ ਕੌਰ, ਸਵਰਨਜੀਤ ਕੌਰ, ਜਗਰੂਪ ਕੌਰ, ਪਰਮੀਤ ਕੌਰ, ਕਿਰਨਦੀਪ ਕੌਰ, ਸੋਹਣ ਸਿੰਘ, ਨੈਨਸੀ, ਯੁਗੇਸ਼ ਕੁਮਾਰ, ਅਕਾਸ਼ਦੀਪ, ਦਰਸ਼ਨ ਸਿੰਘ, ਮਹਿੰਦਰ ਸਿੰਘ, ਗੁਰਮੇਲ ਸਿੰਘ, ਸਪਨਾ, ਅੰਗਰੇਜ਼ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ। ਮਾਲਵਾ ਨਰਸਿੰਗ ਕਾਲਜ ਵਿਖੇ ਕੀਤੇ ਸਲਾਨਾ ਸਮਾਗਮ ਦੌਰਾਨ ਪ੍ਰੋਗਰਾਮ ਦਾ ਉਦਘਾਟਨ ਕਰਦੇ ਮੁੱਖ ਮਹਿਮਾਨ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਨਾਲ ਅਜੈਪਾਲ ਸਿੰਘ ਸੰਧੂ, ਸੁਨੀਤਾ ਗਰਗ, ਮੈਨੇਜਿੰਗ ਡਾਇਰੈਕਟਰ ਹਰਗੋਬਿੰਦ ਸਿੰਘ-ਮਨਪ੍ਰੀਤ ਕੌਰ, ਦਲਜੀਤ ਸਿੰਘ ਢਿੱਲੋਂ, ਲੋਕ ਗਾਇਕ ਕੁਲਵਿੰਦਰ ਕੰਵਲ, ਹਰਿੰਦਰ ਸੰਧੂ, ਭਿੰਦੇਸ਼ਾਹ ਨੂੰ ਸਨਮਾਨਿਤ ਕਰਦੇ ਹੋਏ ਅਮੀਤ ਸਿੰਘ ਖੁੱਡੀਆਂ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਹਰਮਨਵੀਰ ਸਿੰਘ, ਰਾਜੂ ਥਾਪਰ, ਹਰਮਨਪ੍ਰੀਤ ਸਿੰਘ ਬਰਾੜ ਅਤੇ ਹੋਰ ਹਾਜ਼ਰ ਸਨ।