Anniversary of SachKahoon
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ)। ਬਲਾਕ ਗੋਬਿੰਦਗੜ੍ਹ ਜੇਜੀਆ ਦੀ ਸਾਧ-ਸੰਗਤ ਨੇ ਸੱਚ ਕਹੂੰ ਦੀ 22ਵੀਂ ਵਰੇਗੰਢ ਦੀ ਖੁਸ਼ੀ ਵਿੱਚ ਪੰਛੀਆਂ ਲਈ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਤਾ ਭਲਾਈ ਕੇਂਦਰ ਗੋਬਿੰਦਗੜ੍ਹ ਜੇਜੀਆ ਵਿਖੇ ਪੰਛੀਆਂ ਲਈ 22 ਕਟੋਰੇ ਪਾਣੀ ਦੇ ਰੱਖ ਕੇ ਮਾਨਵਤਾ ਭਲਾਈ ਦਾ ਕੰਮ ਕੀਤਾ। (Anniversary of SachKahoon)
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵਿਸ਼ਵ ਭਰ ਵਿੱਚ 163 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਜੋ ਕਿ ਸਾਧ-ਸੰਗਤ ਬਹੁਤ ਹੀ ਜੋਰਾਂ-ਸ਼ੋਰਾਂ ਨਾਲ ਕਰ ਰਹੀ ਹੈ, ਇਨਾ ਮਹਾਨ ਕਾਰਜਾਂ ਵਿੱਚੋਂ ਇੱਕ ਕਾਰਜ ਅਨਵਬੋਲ ਪੰਛੀਆਂ ਲਈ ਗਰਮੀ ਦੇ ਮੌਸਮ ਵਿੱਚ ਕਰੋੜਾਂ ਦੀ ਤਾਦਾਦ ਚ ਸਾਧ-ਸੰਗਤ ਆਪੋ-ਆਪਣੀਆਂ ਛੱਤਾਂ ਉੱਪਰ ਪਾਣੀ ਦੇ ਕਟੋਰੇ ਰੱਖਦੀ ਹੈ ਅਤੇ ਪੰਛੀਆਂ ਲਈ ਚੋਗੇ ਦਾ ਇੰਤਜ਼ਾਮ ਕਰਦੀ ਹੈ, ਇਸੇ ਲੜੀ ਤਹਿਤ ਅੱਜ ਬਲਾਕ ਦੀ ਸਾਧ-ਸੰਗਤ ਨੇ 22 ਕਟੋਰੇ ਪਾਣੀ ਵਾਲੇ ਰੱਖੇ ਅਤੇ ਛੱਤਾਂ ਦੇ ਉੱਪਰ ਚੋਗਾ ਪਾਇਆ। (Anniversary of SachKahoon)
Also Read : ਪੰਛੀਆਂ ਲਈ ਪਾਣੀ ਵਾਲੇ ਕਟੋਰੇ ਤੇ ਚੋਗਾ ਰੱਖ ਕੇ ਮਨਾਈ ‘ਸੱਚ ਕਹੂੰ’ ਦੀ ਵਰ੍ਹੇਗੰਢ
ਬਲਾਕ ਦੀ ਸਾਧ-ਸੰਗਤ ਨੇ ਇਹਨਾਂ ਕਟੋਰਿਆਂ ਵਿੱਚ ਹਰ ਰੋਜ਼ ਪਾਣੀ ਪਾਉਣ ਦਾ ਅਤੇ ਛੱਤਾਂ ਉੱਪਰ ਚੋਗਾ ਪਾਉਣ ਦਾ ਜਿੰਮਾ ਲਿਆ ਹੈ, ਇਸ ਮੌਕੇ 85 ਮੈਂਬਰ ਬਲਵਿੰਦਰ ਸਿੰਘ ਇੰਸਾਂ ਛਾਜਲੀ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਤਾਪ ਸਿੰਘ ਇੰਸਾਂ, ਜੀਤਾ ਸਿੰਘ ਇੰਸਾਂ ਪ੍ਰੇਮੀ ਸੇਵਕ ਨੰਗਲਾ, ਗੋਰਾ ਸਿੰਘ ਇੰਸਾਂ ਨੰਗਲਾ, ਛਿੰਦਾ ਸਿੰਘ ਇੰਸਾਂ, ਨਿਰੰਜਨ ਸਿੰਘ ਇੰਸਾਂ, ਰਾਧੇ ਸ਼ਾਮ ਇੰਸਾਂ, ਸਿੰਮਲਾ ਸਿੰਘ ਇੰਸਾਂ, ਗੋਬਿੰਦ ਸਿੰਘ ਇੰਸਾਂ, ਤੀਰਥ ਸਿੰਘ ਇੰਸਾਂ ਮਿਸਤਰੀ, ਨਿਰੰਜਨ ਸਿੰਘ ਇੰਸਾਂ ਸੇਵਾਦਾਰ, ਹਨੀ ਇੰਸਾਂ ਗੋਬਿੰਦਗੜ੍ਹ ਜੇਜੀਆ, ਜਗਜੀਤ ਸਿੰਘ ਇੰਸਾਂ ਛਾਜਲੀ ਤੋਂ ਇਲਾਵਾ ਵੱਡੀ ਗਿਣਤੀ ਸੇਵਾਦਾਰ ਵੀਰ ਹਾਜ਼ਰ ਸਨ। (Anniversary of SachKahoon)