ਆਲ ਇੰਡੀਆ ਹਾਕੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

Hockey Tournament

ਲੜਕਿਆਂ ਦੇ ਮੈਚ ‘ਚ ਫਲੀਕਰ ਅਕੈਡਮੀ ਨੇ ਸਿੱਖ ਰੈਜੀਮੈਂਟ ਰਾਮਗੜ ਨੂੰ ਹਰਾ ਕੇ ਫਾਈਨਲ ਮੈਚ ’ਤੇ ਕੀਤਾ ਕਬਜ਼ਾ

  • ਲੜਕੀਆਂ ਦੇ ਮੈਚ’ਚ ਐੱਸਜੀਐਨਪੀ ਸਾਹਬਾਦ ਮਾਰਕੰਡਾ ਦੀ ਟੀਮ ਨੇ ਪੀਆਈਐੱਸ ਬਠਿੰਡਾ ਨੂੰ ਹਰਾ ਕੇ ਫਾਈਨਲ ਮੈਚ ਤੇ ਕੀਤਾ ਕਬਜ਼ਾ

(ਅਨਿਲ ਲੁਟਾਵਾ) ਅਮਲੋਹ। ਐਨ.ਆਰ.ਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਚਾਰ ਦਿਨਾਂ 12 ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ (Hockey Tournament) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ)ਦੇ ਗਰਾਉਂਡ ਚੱਲ ਰਿਹਾ। ਟੂਰਨਾਮੈਂਟ ਅੱਜ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਜਿਸ ਦੇ ਚੌਥੇ ਤੇ ਅੰਤਿਮ ਦਿਨ ਦਾ ਉਦਘਾਟਨ ਪ੍ਰੋਫੈਸਰ ਓਮੀਕਾ ਸ਼ਰਮਾ, ਪ੍ਰਫੈਸਰ ਪ੍ਰਭਜੋਤ ਕੌਰ, ਜਸਵੰਤ ਕੌਰ ਵੱਲੋਂ ਕੀਤਾ ਗਿਆ। ਅੱਜ ਦੇ ਟੂਰਨਾਮੈਂਟ ਦੀ ਸ਼ੁਰੂਆਤ ਸੰਗਰੂਰ ਅਕੈਡਮੀ ਤੇ ਫਲਿਕਰ ਅਕੈਡਮੀ ਨਾਲ਼ ਹੋਈ ਜਿਸ ਵਿੱਚ ਫਲਿਕਰ ਅਕੈਡਮੀ ਨੇ ਸੰਗਰੂਰ ਅਕੈਡਮੀ ਨੂੰ ਚਾਰ ਤਿੰਨ ਦੇ ਫ਼ਰਕ ਨਾਲ ਹਰਾਇਆ।

ਇਸ ਮੌਕੇ ਪੁਰਸ਼ਾਂ ਦੇ ਦੂਜੇ ਮੈਚ ਵਿੱਚ ਸਿੱਖ ਰੈਜੀਮੈਂਟ ਰਾਮਗੜ ਨੇ ਏ.ਐਸ.ਸੀ ਜਲੰਧਰ ਨੂੰ ਦੋ ਇੱਕ ਦੇ ਫ਼ਰਕ ਨਾਲ ਹਰਾਇਆ ਤੇ ਤੀਜੇ ਲੜਕੀਆਂ ਦੇ ਮੈਚ ਵਿੱਚ ਪੀ.ਆਈ.ਐਸ ਹਾਕੀ ਅਕੈਡਮੀ ਬਠਿੰਡਾ ਨੇ ਰਾਜਾ ਕਰਨ ਅਕੈਡਮੀ ਕਰਨਾਲ ਨੂੰ ਦੋ ਇੱਕ ਦੇ ਫ਼ਰਕ ਨਾਲ ਹਰਾਇਆ ਤੇ ਚੌਥੇ ਲੜਕੀਆਂ ਦੇ ਮੈਚ ਵਿੱਚ ਐਸ.ਜੀ.ਐਨ.ਪੀ ਨੇ ਮੇਰਠ ਅਕੈਡਮੀ ਨੂੰ ਤਿੰਨ ਜ਼ੀਰੋ ਦੇ ਫ਼ਰਕ ਨਾਲ ਹਰਾਇਆ ਤੇ ਫਾਈਨਲ ਲੜਕੀਆਂ ਦੇ ਮੈਚ ਵਿੱਚ ਐਸ.ਜੀ.ਐਨ.ਪੀ ਨੇ ਪੀ.ਆਈ.ਐਸ ਬਠਿੰਡਾ ਨੂੰ ਇੱਕ ਜ਼ੀਰੋ ਦੇ ਫ਼ਰਕ ਨਾਲ ਹਰਾ ਕੇ ਫਾਈਨਲ ਮੈਚ ਤੇ ਕਬਜ਼ਾ ਕੀਤਾ।

Hockey Tournament :  ਫਲੀਕਰ ਅਕੈਡਮੀ ਨੇ ਟਰਾਫ਼ੀ ’ਤੇ ਕੀਤਾ ਕਬਜ਼ਾ

ਪੁਰਸ਼ਾਂ ਦੇ ਅੰਤਿਮ ਫਾਈਨਲ ਮੈਚ ਵਿੱਚ ਫਲੀਕਰ ਅਕੈਡਮੀ ਨੇ ਸਿੱਖ ਰੈਜੀਮੈਂਟ ਰਾਮਗੜ ਨੂੰ ਇੱਕ ਜ਼ੀਰੋ ਨਾਲ਼ ਹਰਾ ਕੇ ਪਹਿਲੇ ਸਥਾਨ ਦੀ ਟਰਾਫ਼ੀ ’ਤੇ ਕਬਜ਼ਾ ਕੀਤਾ। ਇਸ ਮੌਕੇ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰਸਿੱਧ ਉਦਯੋਗਪਤੀ ਤੇ ਸਮਾਜ ਸੇਵਕ ਪ੍ਰਦੀਪ ਬਾਂਸਲ ਚੰਡੀਗੜ੍ਹ, ਸ੍ਰੀ ਸ਼ੀਤਲਾ ਮੰਦਿਰ ਕਮੇਟੀ ਦੇ ਚੇਅਰਮੈਨ ਸੁਸ਼ੀਲ ਬਾਂਸਲ, ਰਟਿ: ਐੱਸ ਪੀ. ਸੀਬੀਆਈ ਮਹੇਸ਼ ਪੁਰੀ ਤੇ ਕਲੱਬ ਮੈਂਬਰਾਂ ਵੱਲੋਂ ਫਾਈਨਲ ਮੈਚ ਜਿੱਤਣ ਵਾਲੀ ਫਲੀਕਰ ਅਕੈਡਮੀ ਦੀ ਟੀਮ ਨੂੰ ਵਧਾਈ ਦੇ ਨਾਲ਼ 55000 ਤੇ ਦੂਜੇ ਸਥਾਨ ਦੀ ਟੀਮ ਸਿੱਖ ਰੈਜੀਮੈਂਟ ਰਾਮਗੜ੍ਹ ਨੂੰ 35000 ਦੇ ਨਗਦ ਇਨਾਮ ਨਾਲ਼ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਮਾਜ ਸੇਵਕ ਪ੍ਰਦੀਪ ਬਾਂਸਲ ਤੇ ਮਹੇਸ਼ ਪੁਰੀ ਨੇ ਕਿਹਾ ਖੇਡਾਂ ਵਿੱਚ ਹਿੱਸਾ ਲੈਣ ਨਾਲ ਖਿਡਾਰੀ ਜਿੱਥੇ ਨਸ਼ਿਆ ਤੋਂ ਦੂਰ ਰਹਿੰਦੇ ਹਨ, ਉੱਥੇ ਹੀ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਐਨ. ਆਰ. ਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਕਰਵਾਏ ਗਏ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਜਿੱਥੇ ਕਲੱਬ ਨੂੰ ਮਾਲੀ ਮੱਦਦ ਕੀਤੀ ਉਥੇ ਹੀ ਉਨ੍ਹਾਂ ਵੱਲੋਂ ਕਲੱਬ ਨੂੰ ਸਪੋਰਟਸ ਨੂੰ ਪਰਮੋਟ ਕਰਨ ਸਬੰਧੀ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿੱਤਾ, ਤਾਂ ਜ਼ੋ ਰਾਸ਼ਟਰੀ ਖੇਡ ਹਾਕੀ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ। ਇਸ ਤਰ੍ਹਾਂ ਲੜਕੀਆਂ ਦੇ ਫਾਈਨਲ ਚ ਜੇਤੂ ਰਹੀ ਐੱਸਜੀਐਨਪੀ ਸਾਹਬਾਦ ਮਾਰਕੰਡਾ ਦੀ ਟੀਮ ਨੂੰ ਕੁਸਮ ਬਾਂਸਲ ਤੇ ਕੋਮਲ ਬਾਂਸਲ ਨੇ ਨਗਦ ਇਨਾਮ ਤੇ ਟਰਾਫ਼ੀ ਭੇਂਟ ਕੀਤੀ।

ਇਸ ਮੌਕੇ ਪ੍ਰਦੀਪ ਬਾਂਸਲ ਚੰਡੀਗੜ੍ਹ, ਕਲੱਬ ਦੇ ਪ੍ਧਾਨ ਸਿੰਦਰਮੋਹਨ ਪੂਰੀ, ਵਾਇਸ ਪ੍ਰਧਾਨ ਰੁਪਿੰਦਰ ਸਿੰਘ ਹੈਪੀ, ਖਜਾਨਚੀ ਪਵਨ ਕੁਮਾਰ, ਸਟੇਜ ਸਕੱਤਰ ਭਗਵਾਨ ਸਿੰਘ ਮਾਜਰੀ,ਮੀਤ ਪ੍ਰਧਾਨ ਅਨਿਲ ਲੁਟਾਵਾ,ਜਸਪਾਲ ਸਿੰਘ ਸਰਪ੍ਰਸਤ, ਸਤਿੰਦਰਪਾਲ ਬਾਂਸਲ ਪੈਟਰਨ,ਐਡਵੋਕੇਟ ਯਾਦਵਿੰਦਰਪਾਲ ਸਿੰਘ ਕਾਨੂੰਨੀ ਸਲਾਹਕਾਰ, ਹੈਪੀ ਪਜ਼ਨੀ, ਪ੍ਰਮੋਦ ਅਬਰੋਲ, ਬ੍ਰਿਜ ਭੂਸ਼ਨ ਗਰਗ ਮੀਡੀਆ ਸਲਾਹਕਾਰ, ਚਰਨ ਰਹਿਲ, ਬਲਜੀਤ ਸਿੰੰਘ, ਪ੍ਰੈਸ ਸਕੱਤਰ ਹੈਪੀ ਸੂਦ, ਸਕੱਤਰ ਡਾਕਟਰ ਅਸ਼ੋਕ ਬਾਤਿਸ਼, ਜਰਨਲ ਸਕੱਤਰ ਠੇਕੇਦਾਰ ਮਨਜੀਤ ਸੇਖੋਂ, ਸਪੋਕਸਮੈਨ ਕੌਂਸਲਰ ਹੈਪੀ ਸੇਢਾ, ਵਿਨੇ ਪੂਰੀ ਤੇ ਹੋਰ ਵਲੋਂ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਤੇ ਟੂਰਨਾਮੈਂਟ ਵਿੱਚ ਸਹਿਯੋਗ ਕਰਨ ਵਾਲੇ ਸੱਜਣਾਂ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਹੈ।

ਇਨ੍ਹਾਂ ਸਖਸ਼ੀਅਤਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਰਹੀਆਂ ਟਰਾਫੀਆਂ

ਫਾਈਨਲ ਦੇ ਵਿੱਚ ਪਹਿਲੇ ਤੇ ਦੂਜੇ ਨੰਬਰ ’ਤੇ ਰਹੀ ਲੜਕਿਆਂ ਦੀ ਟੀਮ ਨੂੰ ਦਿੱਤੀ ਗਈ ਟਰਾਫ਼ੀ ਸਵਰਗਵਾਸੀ ਸ. ਭਲਿੰਦਰ ਸਿੰਘ ਤੇ ਸ. ਗੁਰਦੇਵ ਸਿੰਘ ਦੀ ਯਾਦ ਨੂੰ ਸਮਰਪਿਤ ਰਹੀ। ਇਸੇ ਤਰ੍ਹਾਂ ਲੜਕੀਆਂ ਦੇ ਫਾਈਨਲ ਮੈਚ ਵਿੱਚ ਪਹਿਲੇ ਤੇ ਦੂਜੇ ਸਥਾਨ ’ਤੇ ਰਹੀ ਲੜਕੀਆਂ ਦੀ ਟੀਮ ਨੂੰ ਟਰਾਫ਼ੀ ਸਵਰਗਵਾਸੀ ਸ੍ਰੀ ਰਾਜ ਕੁਮਾਰ ਪੂਰੀ ’ਤੇ ਜੀਵਨ ਕੁਮਾਰ ਪੂਰੀ ਦੀ ਯਾਦ ਨੂੰ ਸਮਰਪਿਤ ਰਹੀ।

ਅੱਜ ਦੇ ਫਾਈਨਲ ਤੇ ਸੇਮੀਫਾਇਨਲ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨ

ਸ੍ਰੀ ਪ੍ਰਦੀਪ ਬਾਂਸਲ ਪ੍ਸਿੱਧ ਉਦਯੋਗਪਤੀ ਚੰਡੀਗੜ੍ਹ,ਰਟਿ:ਐੱਸਪੀ ਮਹੇਸ਼ ਪੁਰੀ, ਸ੍ਰੀ ਮਤੀ ਕੁਸਮ ਬਾਂਸਲ, ਕੋਮਲ ਬਾਂਸਲ, ਸੁਸ਼ੀਲ ਬਾਂਸਲ ਚੇਅਰਮੈਨ ਮਾਤਾ ਸ਼ੀਤਲਾ ਮੰਦਰ ਕਮੇਟੀ, ਸੰਜੀਵ ਬਾਂਸਲ, ਮਨੀਸ਼ ਬਾਂਸਲ, ਐਡਵੋਕੇਟ ਰੋਬਿਨ ਬਾਂਸਲ, ਭਗਵੰਤ ਸਿੰਘ, ਗੁਰਜੀਤ ਸਿੰਘ ਰੂਬੀ ਖਨਿਆਣ ਤੇ ਸੋਨੂੰ ਜਰਮਨ ਐਨਆਰਆਈ। ਉਮੀਕਾ ਸਰਮਾ, ਪ੍ਰਭਜੋਤ ਕੌਰ, ਜਸਵੰਤ ਕੌਰ, ਹਿੰਮਾਸ਼ੁ ਅਬਰੋਲ ਐਨਆਰਆਈ, ਚਰਨਜੀਤ ਅਬਰੋਲ, ਮਾਸਟਰ ਮਨੋਹਰ ਲਾਲ ਵਰਮਾ ਚੇਅਰਮੈਨ ਮਾਨਵਤਾ ਭਲਾਈ ਮੰਚ, ਸੁਰਜੀਤ ਸਿੰਘ ਸੋਂਟੀ, ਐਡਵੋਕੇਟ ਪਵਨਦੀਪ ਸਿੰਘ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।