‘ਸੱਚ ਕਹੂੰ’ ਦੇ ਏਜੰਸੀ ਹੋਲਡਰ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਆਪਣਾ ਜਨਮ ਦਿਨ 

Welfare-Work-ok
‘ਸੱਚ ਕਹੂੰ’ ਦੇ ਏਜੰਸੀ ਹੋਲਡਰ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਆਪਣਾ ਜਨਮ ਦਿਨ 

(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ’ਤੇ ਅਮਲ ਕਰਦੇ ਹੋਏ ਆਪਣੀ ਹਰ ਖੁਸ਼ੀ ਅਤੇ ਗਮੀ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੇ ਹਨ। ਇਸੇ ਕੜ੍ਹੀ ਤਹਿਤ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਤੇ ਰੋਜ਼ਾਨਾ ‘ਸੱਚ ਕਹੂੰ’ ਅਖ਼ਬਾਰ ਮਲੋਟ ਦੇ ਏਜੰਸੀ ਹੋਲਡਰ ਅਰੁਣ ਇੰਸਾਂ ਨੇ ਆਪਣਾ ਜਨਮ ਦਿਨ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ। Celebrated Birthday

ਇਹ ਵੀ ਪੜ੍ਹੋ: Dental Care: ਡਾ. ਪ੍ਰੀਤੀ ਇੰਸਾਂ ਤੋਂ ਜਾਣੋ ਦੰਦਾਂ ਦੀ ਸੰਭਾਲ ਲਈ ਜ਼ਰੂਰੀ ਗੱਲਾਂ

Celebrated Birthday

ਜਾਣਕਾਰੀ ਦਿੰਦਿਆਂ ਅਰੁਣ ਇੰਸਾਂ ਨੇ ਦੱਸਿਆ ਕਿ ਉਹ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਦੇ ਤਹਿਤ ਪਿਛਲੇ ਕਈ ਸਾਲਾਂ ਤੋਂ ਆਪਣਾ ਜਨਮ ਦਿਨ ਮਾਨਵਤਾ ਭਲਾਈ ਕਾਰਜ ਕਰਕੇ ਮਨਾਉਂਦਾ ਆ ਰਿਹਾ ਹੈ ਅਤੇ ਇਸ ਵਾਰ ਉਸਨੇ ਆਪਣਾ ਜਨਮ ਦਿਨ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ‘ਚ ਬੂਟੇ ਲਗਾ ਕੇ ਅਤੇ ਬਲੱਡ ਬੈਂਕ ਵਿੱਚ 17ਵੀਂ ਵਾਰ ਖੂਨਦਾਨ ਕਰਕੇ ਅਤੇ ਝੁੱਗੀ ਝੌਂਪੜੀਆਂ ‘ਚ ਰਹਿਣ ਵਾਲੇ ਬੱਚਿਆਂ ਨੂੰ ਖਾਣ-ਪੀਣ ਦਾ ਸਮਾਨ ਵੰਡ ਕੇ ਮਨਾਇਆ। ਇਸ ਮੌਕੇ ਅਰੁਣ ਇੰਸਾਂ ਦੇ ਪਿਤਾ ਵਿਨੋਦ ਕੁਮਾਰ, ਮਾਤਾ ਸਰੋਜ ਰਾਣੀ ਇੰਸਾਂ ਅਤੇ ਭਰਾ ਅਤੁੱਲ ਇੰਸਾਂ, ਰੋਬਿਨ ਗਾਬਾ ਇੰਸਾਂ ਅਤੇ ਐਮਐਸਜੀ ਆਈ.ਟੀ. ਵਿੰਗ ਦੇ ਸੇਵਾਦਾਰ ਜੁਬਿਨ ਛਾਬੜਾ ਅਤੇ ਸੇਵਾਦਾਰ ਮੋਨੂੰ ਇੰਸਾਂ ਮੌਜੂਦ ਸਨ।  Celebrated Birthday