ਅਗਵਾ ਹੋਏ ਬੱਚੇ ਨੂੰ ਫਿਰੋਜ਼ਪੁਰ ਪੁਲਿਸ ਨੇ ਕੁਝ ਘੰਟਿਆਂ ’ਚ ਕੀਤਾ ਮਾਪਿਆ ਹਵਾਲੇ

boys

ਅਗਵਾ ਹੋਏ ਬੱਚੇ ਨੂੰ ਫਿਰੋਜਪੁਰ ਪੁਲਿਸ ਨੇ ਕੁਝ ਘੰਟਿਆਂ ’ਚ ਕੀਤਾ ਮਾਪਿਆ ਹਵਾਲੇ

(ਸਤਪਾਲ ਥਿੰਦ) ਫਿਰੋਜ਼ਪੁਰ। ਫਿਰੋਜ਼ਪੁਰ ਛਾਉਣੀ ਵਿਚੋਂ ਅਗਵਾ ਹੋਏ ਬੱਚੇ ਦੇ ਮਾਮਲੇ ਨੂੰ ਟਰੇਸ ਕਰਦਿਆ ਫਿਰੋਜ਼ਪੁਰ ਪੁਲਿਸ ਵੱਲੋਂ ਕੁਝ ਘੰਟਿਆ ਵਿਚ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਦਿਆ ਬੱਚੇ ਨੂੰ ਸਹੀ ਸਲਾਮਤ ਮਾਪਿਆ ਦੇ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਐਸਐਸਪੀ ਫਿਰੋਜ਼ਪੁਰ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸੰਜੂ ਸ਼ਰਮਾ ਪਤਨੀ ਕੁਲਦੀਪ ਕੋਸ਼ਿਕ ਵਾਸੀ ਬੇਦੀ ਕਲੋਨੀ ਫਿਰੋਜ਼ਪੁਰ ਸਹਿਰ ਦੇ ਬਿਆਨ ਦੇ ਅਧਾਰ ਪਰ ਮੁਕੱਦਮਾ ਥਾਣਾ ਸਿਟੀ ਫਿਰੋਜਪੁਰ ਦਰਜ ਹੋਇਆ ਕਿ ਉਸਦਾ ਲੜਕਾ ਦੇਵ ਵੀਰਮ ਹਰ ਰੋਜ ਦੀ ਤਰ੍ਹਾਂ ਆਪਣੀ ਐਕਟਿਵਾ ਪਰ ਗਲੀ ਨੰਬਰ. 9 , ਫਿਰੋਜ਼ਪੁਰ ਛਾਉਣੀ ਵਿਖੇ ਟਿਊਸਨ ਪੜਨ ਲਈ ਗਿਆ ਸੀ ਜੋ ਸਮੇਂ ਸਿਰ ਘਰ ਵਾਪਸ ਨਹੀਂ ਆਇਆ ਅਤੇ ਉਸਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਸੀ ਤਾਂ ਵਕਤ ਕਰੀਬ ਸਾਢੇ 7 ਵਜੇ ਉਸਦੇ ਮੋਬਾਇਲ ਨੰਬਰ ਰਾਹੀਂ ਵਟਸਐਪ ਰਾਹੀਂ ਵੀਡੀਓ ਮੈਸਜ ਅਤੇ 2 ਆਡਿਓ ਮੈਸੇਜ ਆਏ ਅਤੇ ਵੀਡਿਓ ਮੈਸੇਜ ਵਿਚ ਉਸਦਾ ਲੜਕਾ ਕਹਿ ਰਿਹਾ ਸੀ ਕਿ ਉਸਨੂੰ ਅਗਵਾ ਕਰ ਲਿਆ ਹੈ। ਇਹਨਾਂ ਵਿਅਕਤੀਆਂ ਪਾਸ ਬੰਦੂਕ ਵੀ ਹੈ ਅਤੇ ਪੈਸਿਆਂ ਦੀ ਮੰਗ ਕਰ ਰਹੇ ਹਨ।

ਇਸ ਤੋਂ ਬਾਅਦ ਮੁਦੱਈ ਨੂੰ ਵੱਟਸਐਪ ਕਾਲ ਆਈ ਕਿ ਜੇਕਰ ਉਸਨੂੰ ਲੜਕਾ ਚਾਹੀਦਾ ਹੈ ਤਾਂ 5 ਲੱਖ ਰੁਪਏ ਦਾ ਇੰਤਜਾਮ ਕਰ ਲਓ ਨਹੀਂ ਤਾਂ ਉਹ ਲੜਕੇ ਨੂੰ ਮਾਰ ਦੇਣਗੇ। ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਮਹਿੰਦਰ ਸਿੰਘ ਐਸ ਪੀ (ਇੰਵ:) ਫਿਰੋਜਪੁਰ ਦੀ ਨਿਗਰਾਨੀ ਹੇਠ 4 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ।

ਟੀਮ ਵੱਲੋਂ ਕੁਝ ਸਮੇਂ ਦੀ ਟੈਕਨੀਕਲ ਸਹਾਇਤਾ ਨਾਲ ਮੁਲਜ਼ਮਾਂ ਨੂੰ ਟਰੇਸ ਕਰਕੇ ਚੰਗੀ ਨੰ. 7 ਤੋਂ 100 ਮੀਟਰ ਦੂਰ ਜ਼ੀਰਾ ਰੋਡ ਤੇ ਕਰਨ ਪੁੱਤਰ ਸੁਮਿਤ ਵਾਸੀ ਬਸਤੀ ਸੇਖਾਂ ਵਾਲੀ ਹਾਲ ਦਾਣਾ ਮੰਡੀ, ਫਿਰੋਜ਼ਪੁਰ ਸਹਿਰ ਅਤੇ ਰਾਜ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਸਤੀ ਬਾਗ ਵਾਲੀ ਫਿਰੋਜਪੁਰ ਸਹਿਰ ਨੂੰ ਮੋਟਰਸਾਇਕਲ ਪਰ ਜਾਦਿਆਂ ਨੂੰ ਕਾਬੂ ਕਰਕੇ ਇਹਨਾਂ ਦੀ ਨਿਸਾਨਦੇਹੀ ਤੇ ਪਿੰਡ ਡੂੰਮਣੀ ਵਾਲਾ ਵਿੱਚ ਬਣੇ ਕੱਚੇ ਕੋਠੇ (ਪਸੂਆਂ ਦੇ ਵਾੜੇ) ਵਿੱਚੋਂ ਅਮਰਜੀਤ ਸਿੰਘ ਪੁੱਤਰ ਭਿਖਾਰੀ ਲਾਲ ਵਾਸੀ ਡੁੰਮਣੀ ਵਾਲਾ ਤੋਂ ਅਗਵਾ ਹੋਏ ਬੱਚੇ ਦੇਵ ਵੀਰਮ ਨੂੰ ਬਰਾਮਦ ਕੀਤਾ ਅਤੇ ਮੌਕੇ ਤੋਂ ਇੱਕ ਮੁਲਜ਼ਮ ਅਕਾਸ਼ ਉਰਫ ਜਾਨੀ ਪੁੱਤਰ ਜੱਗਾ ਵਾਸੀ ਆਸਲ ਭੱਜਣ ਵਿਚ ਕਾਮਯਾਬ ਹੋ ਗਿਆ ਅਤੇ ਗਿ੍ਰਫਤਾਰ ਮੁਲਜ਼ਮਾਂ ਤੋਂ 1 ਪਿਸਟਲ 32 ਬੌਰ ਸਮੇਤ 2 ਕਾਰਤੂਸ, 1 ਪਿਸਟਲ 315 ਬੋਰ ਦੇ ਸਮੇਤ 2 ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਅਤੇ ਅਗਾਵ ਕੀਤੇ ਬੱਚੇ ਦਾ ਐਕਟਿਵਾ ਸਕੂਟਰੀ ਬਰਾਮਦ ਕਰ ਲਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ