‘ਆਪ’ ਨੇ ਪਹਿਲੀ ਰੈਲੀ ਨਾਲ ਕੀਤੀ ਲੋਕ ਸਭਾ ਚੋਣਾਂ ਦੀ ਸ਼ੁਰੂਆਤ

The AAP started the Lok Sabha elections with the first rally

ਬਰਨਾਲਾ ( ਜੀਵਨ) |  ਆਮ ਆਦਮੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਪੰਜਾਬ ਤੋਂ ਹੀ ਸ਼ੁਰੂ ਕੀਤੀ।। ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਪਾਰਟੀ ਦੇ ਸਭ ਤੋਂ ਵੱਡੇ ਆਧਾਰ ਵਾਲੇ ਖੇਤਰ ਮਾਲਵਾ ਦੇ ਕੇਂਦਰ ਬਰਨਾਲਾ ਵਿੱਚ ਰੈਲੀ ਦੌਰਾਨ ਪਹੁੰਚ ਚੁੱਕੇ ਹਨ।। ਕੇਜਰੀਵਾਲ ਦੇ ਨਾਲ ਮੁਨੀਸ਼ ਸਿਸੋਦੀਆ ਵੀ ਪਹੁੰਚੇ। ਇਸ ਮੌਕੇ ਸੰਗਰੂਰ ਸਾਂਸਦ ਭਗਵੰਤ ਮਾਨ ਵੀ ਨਜ਼ਰ ਆਏੇ। ਰੈਲੀ ਦਾ ਮੰਤਵ ਲੋਕਾਂ ਨੂੰ ਦਿੱਲੀ ਵਿੱਚ ‘ਆਪ’ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਉਣਾ ਜਾਪਦਾ ਹੈ।।
ਰੈਲੀ ਵਿੱਚ ਪੰਜਾਬ ਦੇ ਲੀਡਰ ਪਹੁੰਚ ਚੁੱਕੇ ਹਨ। । ਡਾ. ਬਲਬੀਰ ਨੇ ਕਿਹਾ ਕਿ ਰੈਲੀ ਪਾਰਟੀ ਦੀਆਂ ਉਮੀਦਾਂ ਤੋਂ ਵੀ ਵੱਧ ਸਫਲ ਤੇ ਮਜ਼ਬੂਤ ਹੁੰਦੀ ਜਾ ਰਹੀ ਹੈ।। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਪੰਜਾਬ ਵਿੱਚ ਬਿਹਤਰ ਪ੍ਰਦਰਸ਼ਨ ਕਰੇਗੀ। ਬਰਨਾਲਾ ਤੋਂ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸੰਬੋਧਨ ਕਰਨਗੇ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਬਰਨਾਲਾ ਵਿੱਚ ਫਿਰ ਤੋਂ ਆਮ ਆਦਮੀ ਪਾਰਟੀ ਆਪਣਾ ਝੰਡਾ ਲਹਿਰਾਏਗੀ। ਰੈਲੀ ‘ਚ ਹਰਪਾਲ ਚੀਮਾ ‘ਤੇ ਸਮੂਹ ਆਪ ਵਿਧਾਇਕ ਮੌਜੂਦ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here