ਸੁਨੀਲ ਜਾਖੜ ਦੀ ਕੋਠੀ ‘ਤੇ ‘ਆਪ’ ਆਗੂ ਨੇ ਵਰ੍ਹਾਏ ਇੱਟਾਂ ਰੋੜੇ

AAP Leader, sunil jakhar, Home

ਸੁਨੀਲ ਜਾਖੜ ਦੀ ਕੋਠੀ ‘ਤੇ ‘ਆਪ’ ਆਗੂ ਨੇ ਵਰ੍ਹਾਏ ਇੱਟਾਂ ਰੋੜੇ

ਅਬੋਹਰ (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ ‘ਚ ਬਣੀ ਕੋਠੀ ‘ਤੇ ਇੱਕ ਸ਼ਖਸ ਵਲੋਂ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਮਲਾ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਰਮੇਸ਼ ਸੋਨੀ ਨਾਮੀ ਸ਼ਕਸ ਵੱਲੋਂ ਕੀਤਾ ਗਿਆ ਅਤੇ ਜਾਖੜ ਦੀ ਕੋਠੀ ‘ਤੇ ਇੱਟਾਂ ਪੱਥਰ ਵਰ੍ਹਾਉਣ ਦੇ ਨਾਲ ਨਾਲ ਕੋਠੀ ਅੰਦਰ ਪੈਟ੍ਰੋਲ ਦੀ ਬੋਤਲ ਵੀ ਸੁੱਟੀ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਉਕਤ ਆਗੂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ‘ਆਪ’ ਆਗੂ ਵਲੋਂ 15 ਮਿੰਟਾਂ ਤੱਕ ਇਹ ਸਭ ਕਰਦਾ ਰਿਹਾ ਅਤੇ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋਈ ਦੱਸੀ ਜਾ ਰਹੀ ਹੈ । ਸੋਨੀ ਦੇ ਸਮਰਥਕਾਂ ਦਾ ਇਸ ਸਬੰਧੀ ਕਹਿਣਾ ਹੈ ਕਿ ਉਸ ਵੱਲੋਂ ਸਰਕਾਰ ਪ੍ਰਤੀ ਰੋਹ ਦਾ ਮੁਜ਼ਾਹਰਾ ਕਰਨ ਲਈ ਇਹ ਕਾਰਵਾਈ ਕੀਤੀ ਗਈ।

LEAVE A REPLY

Please enter your comment!
Please enter your name here