ਪੰਛੀਆਂ ਲਈ ਵਰਦਾਨ ਬਣੀ ‘ਸੱਚ ਕਹੂੰ’ ਦੀ 19ਵੀਂ ਵਰ੍ਹੇਗੰਢ

ਵਾਤਾਵਰਨ ਸੁਰੱਖਿਆ ਲਈ ਪੌਦੇ ਲਾਏ ਅਤੇ ਪੰਛੀਆਂ ਲਈ ਦਾਣਾ-ਪਾਣੀ ਰੱਖਿਆ

ਸੱਚ ਕਹੂੰ ਨਿਊਜ਼, ਸਰਸਾ। ਦੇਸ਼ ਦੇ ਵੱਖ -ਵੱਖ ਸੂਬਿਆਂ ’ਚ ਸੱਚ ਕਹੂੰ ਦੀ ਅੱਜ 19ਵੀਂ ਵਰੇ੍ਹਗੰਢ ਮਨਾਈ ਗਈ ਇਸ ਮੌਕੇ ਮੁੱਖ ਦਫ਼ਤਰ, ਸਰਸਾ ’ਚ ਇੱਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ਦਾ ਆਗਾਜ਼ ਪ੍ਰਾਰਥਨਾ ਨਾਲ ਕੀਤਾ ਗਿਆ ਇਸ ਤੋਂ ਬਾਅਦ ‘ਸੱਚ ਕਹੂੰ’ ਦੇ ਪ੍ਰਬੰਧ ਸੰਪਾਦਕ ਪਰਕਾਸ਼ ਸਿੰਘ ਇੰਸਾਂ, ਸੱਚ ਕਹੂੰ ਸੰਪਾਦਕ ਤਿਲਕ ਰਾਜ ਇੰਸਾਂ ਅਤੇ ਸਹਿ ਸੰਪਾਦਕ ਡਾ. ਪਵਨ ਇੰਸਾਂ ਦੀ ਗੌਰਵਮਈ ਮੌਜ਼ੂਦਗੀ ’ਚ ਸਮੂਹ ਸਟਾਫ ਮੈਂਬਰਾਂ ਨੇ ਮੁੱਖ ਦਫ਼ਤਰ ਕੈਂਪਸ ’ਚ ਪੰਛੀਆਂ ਲਈ ਦਰੱਖਤਾਂ ’ਤੇ ਦਾਣਾ-ਪਾਣੀ ਦੇ ਕਟੋਰੇ ਲਾਏ। ਇਸ ਦੌਰਾਨ ਕੋਰੋਨਾ ਦੇ ਮੱਦੇਨਜ਼ਰ ਮਾਸਕ ਲਾਉਣਾ, ਸੋਸ਼ਲ ਡਿਸਟੈਂਸਿੰਗ ਅਤੇ ਸੈਨੇਟਾਈਜੇਸ਼ਨ ਸਮੇਤ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਜ਼ਿਕਰਯੋਗ ਹੈ ਕਿ ‘ਸੱਚ ਕਹੂ’ੰ ਦੀ 19ਵੀਂ ਵਰੇ੍ਹਗੰਢ ’ਤੇ ਸੱਚ ਕਹੂੰ ਪਰਿਵਾਰ ਦੇ ਮੈਂਬਰਾਂ, ਜਿਨ੍ਹਾਂ ’ਚ ਬਿਊਰੋ, ਪੱਤਰਕਾਰ ਅਤੇ ਏਜੰਸੀ ਹੋਲਡਰਾਂ ਨੇ ਵੱਖ-ਵੱਖ ਸੂਬਿਆਂ ’ਚ ਬਲਾਕ ਪੱਧਰ ’ਤੇ ਵਾਤਾਵਰਨ ਸੁਰੱਖਿਆ ਲਈ ਪੌਦੇ ਲਾਏ ਅਤੇ ਪੰਛੀਆਂ ਲਈ ਦਾਣਾ-ਪਾਣੀ ਰੱਖਿਆ।

ਇਸ ਮੌਕੇ ਪ੍ਰਬੰਧ ਸੰਪਾਦਕ ਪਰਕਾਸ਼ ਸਿੰਘ ਇੰਸਾਂ ਨੇ ਸਮੂਹ ਪਾਠਕਾਂ ਨੂੰ ਵਰੇ੍ਹਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਸੱਚ ਕਹੂੰ’ ਦੇ ਰੂਪ ’ਚ ਸਮਾਜ ਨੂੰ ਇੱਕ ਅਨਮੋਲ ਤੋਹਫਾ ਦਿੱਤਾ ਹੈ, ਜਿਸ ਦੀ ਸਵੇਰੇ ਪਾਠਕਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਰੂਹਾਨੀਅਤ ਅਤੇ ਮਾਨਵਤਾ ਭਲਾਈ ਦੇ ਪ੍ਰਸਾਰ ’ਚ ਸੱਚ ਕਹੂੰ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸ ਕਾਰਨ ਇਹ ਪਾਠਕਾਂ ਦਾ ਹਰਮਨ ਪਿਆਰਾ ਬਣਿਆ ਹੋਇਆ ਹੈ।

ਸਮਾਚਾਰ ਪੱਤਰ ਨੇ ਸਮਾਜ ਹਿੱਤ ਨੂੰ ਹਮੇਸ਼ਾ ਸਭ ਤੋਂ ਉੱਪਰ ਰੱਖਿਆ ਅਤੇ ਇਹ ਯਤਨ ਲਗਾਤਾਰ ਜਾਰੀ ਰਹੇਗਾ‘ਸੱਚ ਕਹੂੰ’ ਦੇ ਸੰਪਾਦਕ ਤਿਲਕ ਰਾਜ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨ-ਕਮਲਾਂ ’ਚ ਅਰਜ਼ ਹੈ ਕਿ ਸੱਚ ਕਹੂੰ ਦੀ ਤਰੱਕੀ ਲਈ ਸਾਨੂੰ ਸਭ ਨੂੰ ਬਲ ਬਖ਼ਸ਼ਣ ਇਸ ਮੌਕੇ ਸਹਿ ਸੰਪਾਦਕ ਡਾ. ਪਵਨ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਦਇਆ ਮਿਹਰ ਨਾਲ ਸੱਚ ਕਹੂੰ ਨਿਰੰਤਰ ਬੁਲੰਦੀਆਂ ਨੂੰ ਛੂਹ ਰਿਹਾ ਹੈ ਇਸ ਲਈ ਸਮੂਹ ਸਟਾਫ ਮੈਂਬਰਾਂ ਨੂੰ ਪਾਠਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਨਵੇਂ ਪ੍ਰਯੋਗਾਂ ’ਤੇ ਜ਼ੋਰ ਦੇਣਾ ਚਾਹੀਦਾ ਹੈ ਇਸ ਮੌਕੇ ਇਸ਼ਤਿਹਾਰ ਇੰਚਾਰਜ ਵਿਕਾਸ ਬਾਗਲਾ, ਡਿਪਟੀ ਸੁਪਰੀਟੇਂਡੈਂਟ ਸੁਭਾਸ਼ ਸ਼ਰਮਾ ਇੰਸਾਂ, ਕੈਸ਼ੀਅਰ ਕੁਲਵੰਤ ਸਿੰਘ, ਸੱਚ ਕਹੂੰ ਹਿੰਦੀ ਅਤੇ ਪੰਜਾਬੀ ਸਟਾਫ ਦੇ ਸਾਰੇ ਮੈਂਬਰ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।