Thar Car Accident: ਖੜ੍ਹੀ ਟਰਾਲੀ ਨਾਲ ਟਕਰਾਈ ਥਾਰ, ਨੌਜਵਾਨ ਦੀ ਮੌਤ

Thar Car Accident
ਅਬੋਹਰ ਮਲੋਟ ਰੋਡ ’ਤੇ ਟਰਾਲੀ ਨਾਲ ਟਕਰਾਕੇ ਚਕਨਾਚੂਰ ਹੋਈ ਥਾਰ ਗੱਡੀ ਤੇ ਹਾਦਸੇ ਵਿਚ ਮੌਤ ਦਾ ਸ਼ਿਕਾਰ ਐਡਵੋਕੇਟ ਸੁਜੋਤ ਬਰਾੜ।

Thar Car Accident: (ਮੇਵਾ ਸਿੰਘ) ਅਬੋਹਰ। ਅਬੋਹਰ ਮਲੋਟ ਰੋਡ ’ਤੇ ਬੀਤੀ ਦੇਰ ਰਾਤ ਇੱਕ ਥਾਰ ਗੱਡੀ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਗਈ, ਇਹ ਟੱਕਰ ਐਨੀ ਭਿਆਨਕ ਸੀ ਕਿ ਥਾਰ ਗੱਡੀ ਚਕਨਾਚੂਰ ਹੋ ਗਈ ਤੇ ਇਸ ਵਿਚ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਅਜੇ 5 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਮ੍ਰਿਤਕ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਭਤੀਜਾ ਸੀ।

ਇਹ ਵੀ ਪੜ੍ਹੋ: Abohar News: ਮਕੈਨੀਕ ਕਾਰ ਕਰ ਰਿਹਾ ਸੀ ਠੀਕ, ਅਚਾਨਕ ਲੱਗ ਗਈ ਅੱਗ

ਜਾਣਕਾਰੀ ਅਨੁਸਾਰ ਚੰਨਣਖੇੜਾ ਨਿਵਾਸੀ ਐਡਵੋਕੇਟ ਸੁਜੋਤ ਬਰਾੜ ਪੁੱਤਰ ਸੁਖਵਿੰਦਰ ਸਿੰਘ ਉਮਰ ਕਰੀਬ 26 ਸਾਲ ਜੋ ਬੀਤੀ ਰਾਤ ਆਪਣੀ ਥਾਰ ਗੱਡੀ ’ਤੇ ਸਵਾਰ ਹੋ ਕੇ ਮਲੋਟ ਰੋਡ ਵੱਲੋਂ ਆ ਰਿਹਾ ਸੀ, ਜਦੋਂ ਉਹ ਗੋਬਿੰਦਗੜ ਪੁਲ ਦੇ ਨੇੜੇ ਬਣੇ ਵਿਲਾ ਪੈਲਸ ਦੇ ਨਜਦੀਕ ਪਹੁੰਚਿਆ ਤਾਂ ਉਸ ਦੀ ਥਾਰ ਇੱਕ ਟਰਾਲੀ ਨਾਲ ਜਾ ਟਕਰਾਈ ਤੇ ਉਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ। ਆਸਪਾਸ ਦੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸਦੀ ਹਾਲਤ ਦੇਖਕੇ ਉਸ ਨੂੰ ਰੈਫਰ ਕਰ ਦਿੱਤਾ ਤੇ ਪਰਿਵਾਰ ਵਾਲੇ ਉਸ ਨੂੰ ਬਠਿੰਡਾ ਦੇ ਮੈਕਸ ਹਸਪਤਾਲ ਲੈ ਗਏ ਪਰ ਉਥੇ ਪਹੁੰਚਣ ਦੇ ਮੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਜਿੱਥੇ ਅਬੋਹਰ ਦੇ ਸਾਰੇ ਵਕੀਲਾਂ ਨੇ ਸ਼ੋਗ ਮਨਾਉਂਦਿਆ ਪੂਰਾ ਦਿਨ ਕੰਮ ਨਹੀਂ ਕੀਤਾ ਤੇ ਪਿੰਡ ਚੰਨਣਖੇੜਾ ਵਿੱਚ ਸੋਗ ਦੀ ਲਹਿਰ ਦੌੜ ਗਈ। Thar Car Accident