Sirsa News: 33ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ 306 ਮਰੀਜਾਂ ਦੀਆਂ ਅੱਖਾਂ ਦੇ ਹੋਏ ਆਪ੍ਰੇਸ਼ਨ
Sirsa News: ਸਰਸਾ। 33ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੈਂਕੜੇ ਲੋਕਾਂ ਦੀ ਹਨ੍ਹੇਰੀ ਜ਼ਿੰਦਗੀ ਨੂੰ ਰੌਸ਼ਨ ਕਰ ਗਿਆ ਗਿਆ। 4 ਰੋਜਾ ਕੈਂਪ ’ਚ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਹੁਣ ਤੱਕ ਜਾਰੀ ਹਨ ਤੇ ਮੰਗਲਵਾਰ ਤੱਕ ਆਪ੍ਰੇਸ਼ਨ ਵਾਲੇ ਮਰੀਜ਼ਾਂ ਦੀ ਗਿਣਤੀ 306 ਹੋ ਚੁੱਕੀ ਸੀ। ਉੱਥੇ ਹੀ ਕੈਂਪ ’ਚ ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਵੱਲੋਂ ਘਰਾਂ ਲਈ ਰਵਾਨਾ ਕੀਤਾ ਜਾ ਰਿਹਾ ਹੈ।
Read Also : London News: ਲੰਦਨ ਦੀ ਸਾਧ-ਸੰਗਤ ਨੇ ਕੀਤੀ ਜ਼ੋਰਾਂ-ਸ਼ੋਰਾਂ ਨਾਲ ਸੇਵਾ, ਹੋ ਰਹੀ ਹੈ ਚਰਚਾ
ਉਨ੍ਹਾਂ ਨੂੰ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਤੇ ਬੱਸ ਸਟੈਡ ਤੱਕ ਪਹੁੰਚਾਇਆ ਜਾ ਰਿਹਾ ਹੈ। ਬੱਸਾਂ ਵਿੱਚ ਸਵਾਰ ਹੋ ਕੇ ਆਪਣੇ ਘਰਾਂ ਵੱਲ ਜਾ ਰਹੇ ਮਰੀਜ਼ਾਂ ਦੇ ਅੰਦਰੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਲਈ ਦੁਆਵਾਂ ਨਿੱਕਲ ਰਹੀਆਂ ਸਨ ਤੇ ਹੱਥ ਸ਼ਰਧਾ ਨਾਲ ਜੁੜੇ ਹੋਏ ਸਨ ਤੇ ਜੁਬਾਨ ’ਤੇ ਸੀ ਧੰਨ ਹਨ ਸਤਿਗੁਰੂ ਜੀ ਜਿਨ੍ਹਾਂ ਨੇ ਅਜਿਹੀ ਮੁਹਿੰਮ ਚਲਾਈ ਕਿ ਹਰ ਸਾਲ ਸੈਂਕੜੇ ਲੋਕਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਹੋ ਰਹੇ ਹਨ। Sirsa News
ਆਪ੍ਰੇਸ਼ਨ ਕੈਂਪ ’ਚ ਸਾਡੀ ਅਜਿਹੀ ਸੰਭਾਲ ਹੋ ਰਹੀ ਹੈ ਕਿ ਸਾਡੇ ਘਰ ਪਰਿਵਾਰ ਵਾਲੇ ਵੀ ਸ਼ਾਇਦ ਇੰਨੀ ਸੇਵਾ ਕਰ ਪਾਉਂਦੇ। ਵਰਣਨਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 12 ਤੋਂ 15 ਦਸੰਬਰ ਤੱਕ ਫਰੀ ਆਈ ਕੈਂਪ ਲਾਇਆ ਗਿਆ।