(ਮਨੋਜ ਗੋਇਲ) ਬਾਦਸ਼ਾਹਪੁਰ/ ਘੱਗਾ। ਹਲਕਾ ਸ਼ੁਤਰਾਣਾ ਦੇ ਹੜ੍ਹ ਸੰਭਾਵਿਤ ਪਿੰਡਾਂ ਅੰਦਰ ਲੋਕਾਂ ਦੀ ਮ$ਦਦ ਲਈ ਪ੍ਰਸ਼ਾਸ਼ਨ ਦੇ ਨਾਲ-ਨਾਲ ਜਿੱਥੇ ਹੋਰ ਸਮਾਜ ਸੇਵੀਆਂ ਸੰਸਥਾਵਾਂ ਵੀ ਅੱਗੇ ਆਈਆਂ ਉੱਥੇ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਇਸ ਮੁਸੀਬਤ ਦੀ ਘੜੀ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ 5-5 ਫੁੱਟ ਡੂੰਘੇ ਪਾਣੀ ਵਿੱਚ ਵੜ੍ਹ ਕੇ ਸੇਵਾ ਕਰਦੇ ਨਜ਼ਰ ਆਏ। ਇਨ੍ਹਾਂ ਸੇਵਾਦਾਰਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਮੋਹਤਬਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਆਓ ਜਾਣਦੇ ਹਾਂ। (Flood Rescue Operation)
ਬਲਵਿੰਦਰ ਸਿੰਘ ਸਰਪੰਚ ( ਜਲਾਲਪੁਰ) ਨੇ ਕਿਹਾ ਕਿ ਹੜ੍ਹ ਆਉਣ ਕਾਰਨ ਪਿੰਡ ਅੰਦਰ ਹਰੇ ਚਾਰੇ ਦੀ , ਪੀਣ ਵਾਲੇ ਪਾਣੀ ਦੀ ਅਤੇ ਰਾਸ਼ਨ ਦੀ ਕਾਫੀ ਜਿਆਦਾ ਦਿੱਕਤ ਆ ਰਹੀ ਸੀ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਇਹ ਰਾਹਤ ਸਮੱਗਰੀ ਪਹੁੰਚਾਈ। ਅਸੀਂ ਇਹਨਾਂ ਸੇਵਾਦਾਰਾਂ ਦੇ ਬਹੁਤ ਧੰਨਵਾਦੀ ਹਾਂ ਜੋ ਇਸ ਦੁੱਖ ਦੀ ਘੜੀ ’ਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ੍ਹ ਹਨ
ਹਰਿੰਦਰ ਸਿੰਘ ਸਰਪੰਚ (ਉੱਗੋਕੇ) ਨੇ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਵੱਖ-ਵੱਖ ਸੰਸਥਾਵਾਂ ਨੇ ਸਹਿਯੋਗ ਦਿੱਤਾ ਹੈ ਅਤੇ ਡੇਰਾ ਸੱਚਾ ਸੌਦਾ ਸੇਵਾਦਾਰਾਂ ਨੇ ਸੇਵਾ ਵਿੱਚ ਬਹੁਤ ਸਹਿਯੋਗ ਕੀਤਾ ਹੈ ਉਹਨਾਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਸੇਵਾਦਾਰਾਂ ਦੇ ਜਿਨ੍ਹਾਂ ਨੇ ਇਸ ਬਿਪਤਾ ਦੀ ਘੜੀ ਵਿੱਚ ਲੋਕਾਂ ਦਾ ਦੱੁਖ ਦਰਦ ਵੰਡਾਇਆ। (Flood Rescue Operation)
ਇਹ ਵੀ ਪੜ੍ਹੋ : ਟਾਂਗਰੀ ਨਦੀ ’ਚ ਪਏ 100 ਫੁੱਟ ਚੌੜੇ ਪਾੜ ਨੂੰ ਪੂਰਿਆ
ਨਾਹਰ ਸਿੰਘ (ਉਗੋਕੇ) ਸੀਨੀਅਰ ਆਗੂ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ ਜਦੋਂ ਵੀ ਇਸ ਦੁਨੀਆਂ ’ਤੇ ਕੋਈ ਕੁਦਰਤੀ ਆਫ਼ਤ ਅਤੇ ਮੁਸੀਬਤ ਆਈ ਹੈ ,ਚਾਹੇ ਉਹ ਕਰੋਨਾ ਸੰਕਰਮਣ ਹੋਵੇ, ਚਾਹੇ ਕਿਤੇ ਤੂਫ਼ਾਨ ਆਇਆ ਹੋਵੇ, ਚਾਹੇ ਕਿਤੇ ਸੋਕਾ ਪੈ ਗਿਆ ਹੋਵੇ ਅਤੇ ਚਾਹੇ ਹੜ੍ਹ ਰੂਪੀ ਕਹਿਰ ਆਇਆ ਹੋਵੇ, ਡੇਰਾ ਸੱਚਾ ਸੌਦਾ ਦੇ ਇਹ ਸੇਵਾਦਾਰ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਇਸ ਮੁਸੀਬਤ ਦੀ ਘੜੀ ਵਿੱਚ ਆ ਖੜ੍ਹਦੇ ਹਨ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਇਨ੍ਹਾਂ ਸੇਵਾਦਾਰਾਂ ਦੇ, ਜਿਹਨਾਂ ਨੇ ਸਾਡਾ ਸਾਥ ਦਿੱਤਾ ਜੇਕਰ ਸੇਵਾਦਾਰ ਨਾ ਹੁੰਦੇ ਤਾਂ ਪਤਾ ਨਹੀਂ ਕੀ ਹੁੰਦਾ ਸੁਮੀਰ ਕੁਮਾਰ (ਕਾਲੀ) ਮੈਂਬਰ ਆਮ ਆਦਮੀ ਪਾਰਟੀ ਪਿੰਡ ਸਧਾਰਨਪੁਰ ਨੇ ਕਿਹਾ ਕਿ ਅਸੀਂ ਸੇਵਾਦਾਰਾਂ ਦੇ ਧੰਨਵਾਦੀ ਹਾਂ, ਜੋ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਇਨ੍ਹਾਂ ਨੇ ਪਿੰਡ-ਪਿੰਡ ਜਾ ਕੇ ਹਰਾ ਚਾਰਾ ,ਰਾਸ਼ਨ ,ਪੀਣ ਵਾਲਾ ਪਾਣੀ ਅਤੇ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ।