100-Day TB Campaign: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸਿਵਲ ਸਰਜਨ ਡਾਕਟਰ ਰਾਜਵਿੰਦਰ ਕੋਰ ਦੀ ਪ੍ਰਧਾਨਗੀ ਅਤੇ ਜਿਲਾ ਟੀਬੀ ਅਫਸਰ ਡਾਕਟਰ ਡਾ: ਸਤਿੰਦਰ ਕੌਰ ਓਬਰਾਏ ਦੀ ਅਗਵਾਈ ਹੇਠ 100 ਦਿਨਾਂ ਟੀਬੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਪਿੰਡ ਨਵਾਂ ਪੂਰਬਾ ਵਿਖੇ ਟੀਬੀ ਟੈਸਟਿੰਗ ਅਤੇ ਸਕਰੀਨਿੰਗ ਕੀਤੀ ਗਈ। ਇਸ ਮੌਕੇ ਸਪੈਸ਼ਲ ਪੁੱਜੀ ਵੈਨ ਨੂੰ ਬਲਾਕਾਂ ਦੇ ਵੱਖ ਵੱਖ ਪਿੰਡਾਂ ਵਿੱਚ ਤਪਦਿਕ ਰੋਗ ਜਾਂਚ ਲਈ ਰਵਾਨਾ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ: ਰੇਖਾ ਭੱਟੀ ਅਤੇ ਡਾ: ਅਭੈਜੀਤ ਸਿੰਘ ਨੇ ਦੱਸਿਆ ਕਿ ਟੀ.ਬੀ. ਦੀ ਰੋਕਥਾਮ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 100 ਦਿਨਾਂ ਲਈ ਟੀਬੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੁਹਿੰਮ ਦਾ ਮੁੱਖ ਮੰਤਵ ਨਾਗਰਿਕਾਂ ਨੂੰ ਤਪਦਿਕ ਰੋਗ ਦੇ ਲਛਣਾਂ ਅਤੇ ਬਚਾਅ ਬਾਰੇ ਜਾਗਰੂਕ ਕਰਨਾ ਹੈ।
ਪਿੰਡ ਨਵਾਂ ਪੂਰਬਾ ਵਿਖੇ ਸੀਬੀ ਨੈਟ ਵੈਨ ਰਾਹੀਂ ਲਗਾਇਆ ਕੈਂਪ | 100-Day TB Campaign
ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਅਗਲੇ 100 ਦਿਨਾਂ ਤੱਕ ਚਲੇਗਾ ਅਤੇ ਇਸ ਦੌਰਾਨ ਸਿਹਤ ਕਰਮੀਆਂ ਵੱਲੋਂ ਟੀਬੀ ਰੋਗ ਦੇ ਮਰੀਜ਼ਾਂ ਦੀ ਸ਼ਨਾਖਤ ਕਰਨ ਦੇ ਨਾਲ ਨਾਲ ਉਹਨਾਂ ਦਾ ਇਲਾਜ ਵੀ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਜਾਣਕਾਰੀ ਦਿੰਦਿਆ ਰਣਜੀਤ ਸਿੰਘ ਐਸ.ਟੀ.ਐਸ. ਅਤੇ ਸ. ਹਰਦੀਪ ਸਿੰਘ ਬੀ.ਈ.ਈ. ਨੇ ਦੱਸਿਆ ਕਿ 100 ਦਿਨਾਂ ਟੀ.ਬੀ. ਮੁਹਿੰਮ ਤਹਿਤ ਸਪੈਸ਼ਲ ਵੈਨ ਸੀ.ਐਚ.ਸੀ. ਫਿਰੋਜ਼ਸਾਹ ਵਿਖੇ ਪਹੁੰਗੀ ਹੈ ਇਸ ਵੈਨ ਵਿਚ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦਾ ਟੈਸਟ ਅਤੇ ਐਕਸਰਾ ਕਰਨ ਦੀਆਂ ਸਹੂਲਤਾਂ ਮੌਜੂਦ ਹਨ। ਅੱਜ ਉਕਤ ਵੈਨ ਨੂੰ ਬਲਾਕ ਦੇ ਪਿੰਡ ਨਵਾਂ ਪੂਰਬਾ ਵਿਖੇ ਲਿਜਾ ਕੇ ਬੀਤੇ ਦਿਨ ਸਪੈਸ਼ਲ ਕੈਂਪ ਲਗਾਇਆ ਗਿਆ। 100-Day TB Campaign
Read Also : ਖੁਸ਼ਖਬਰੀ! ਔਰਤਾਂ ਨੂੰ ਹਰ ਮਹੀਨੇ ਮਿਲਣਗੇ 7000 ਰੁਪਏ, ਸਰਕਾਰ ਨੇ ਕੰਪਨੀ (LIC) ਨਾਲ ਮਿਲ ਕੇ ਸ਼ੁਰੂ ਕੀਤੀ ਨਵੀਂ ਸਕੀਮ
ਜਿਸ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਵਾਸੀਆਂ ਦੀ ਸਕਰੀਨਿੰਗ ਕੀਤੀ ਗਈੇ। ਸਕਰੀਨਿੰਗ ਵਿੱਚੋਂ ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਟੈਸਟ ਅਤੇ ਐਕਸਰੇ ਕੀਤੇ ਗਏ। ਉਹਨਾਂ ਕਿਹਾ ਕਿ ਪਿੰਡਾਂ ਤੋਂ ਇਲਾਵਾ ਸਿਹਤ ਕਰਮੀਆਂ ਵੱਲੋਂ ਹਾਈ ਰਿਸਕ ਆਬਾਦੀ ਵਾਲੇ ਖੇਤਰਾਂ ਜਿਵੇਂ ਕਿ ਇੱਟਾਂ ਦੇ ਭੱਠਿਆਂ ਝੁੱਗੀਆਂ ਅਤੇ ਗੁਜਰਾਂ ਦੇ ਡੇਰਿਆਂ ਉੱਤੇ ਜਾ ਕੇ ਵੀ ਇਸ ਮੁਹਿੰਮ ਦੇ ਸੰਬੰਧ ਵਿੱਚ ਸਕਰੀਨਿੰਗ ਕੀਤੀ ਜਾਵੇਗੀ। 100-Day TB Campaign
ਇਸ ਮੌਕੇ ਰਣਜੀਤ ਸਿੰਘ ਐਸ.ਟੀ.ਐਸ. ਨੇ ਦੱਸਿਆ ਕਿ ਸੀ.ਐਚ.ਸੀ. ਫਿਰੋਜ਼ਸਾ਼ਹ ਅਧੀਨ ਪੈਂਦੇ ਹਰੇਕ ਪਿੰਡ ਵਿੱਚ ਟੀ.ਬੀ. ਦੀ ਸਕਰੀਿੰਨੰਗ ਕਰਨ ਲਈ ਕੈਂਪ ਲਗਾਏ ਜਾਣਗੇ। ਜਿਸ ਵਿੱਚ ਸੀ.ਐਚ.ਓ. ਵੱਲੋਂ ਸ਼ੱਕੀ ਮਰੀਜ਼ਾਂ ਦੀ ਬਲਗਮ ਦਾ ਸੈਂਪਲ ਫਿਰੋਜ਼ਸ਼ਾਹ ਵਿਖੇ ਭਿਜਵਾ ਕੇ ਟੈਸਟ ਕਰਵਾਇਆ ਜਾਵੇਗਾ। ਇਸ ਮੌਕੇ ਸਰਪੰਚ ਗੁਰਜੀਤ ਸਿੰਘ, ਅੰਜੂ ਬਾਲਾ ਸੀ.ਐਚ.ਓ., ਐਲ.ਟੀ. ਰਾਜੇਸ਼, ਸਤਯੋਗ ਸਿੰਘ ਮੇਲ ਵਰਕਰ, ਵਿਕਰਮ ਰੇਡੀਓਗ੍ਰਾਫਰ, ਨਵਿੰਦਰ ਕੌਰ ਐਮ.ਐਲ.ਟੀ. ਆਦਿ ਹਾਜਰ ਸਨ।