ਉਪਗ੍ਰਹਿ ਈਓਐਸ-03 ਦਾ ਪ੍ਰੀਖਣ ਅਸਫ਼ਲ

ਇਸਰੋ ਦਾ ਧਰਤੀ ਦੀ ਨਿਗਰਾਨੀ ਦਾ ਸੁਫ਼ਨਾ ਰਹਿ ਗਿਆ ਅਧੂਰਾ

  • ਤੀਜੇ ਗੇੜ ’ਚ ਇੰਜਣ ’ਚ ਆਈ ਖਰਾਬੀ

ਸ੍ਰੀਹਰਿਕੋਟਾ (ਏਜੰਸੀ)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਧਰਤੀ ਦੀ ਨਿਗਰਾਨੀ ਕਰਨ ਵਾਲੇ ਉਪ ਗ੍ਰਹਿ ਈਓਐਸ-03 ਦਾ ਪ੍ਰੀਖਣ ਤਕਨੀਕੀ ਖਰਾਬੀ ਕਾਰਨ ਪੂਰਾ ਨਹੀਂ ਹੋ ਸਕਿਆ ਇਸਰੋ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਈਓਐਸ-03 ਦਾ ਪ੍ਰੀਖਣ ਅੱਜ ਸਵੇਰੇ 5:43 ਮਿੰਟਾ ’ਤੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸ਼ੁਰੂ ਕੀਤਾ ਗਿਆ ਪਹਿਲੇ ਦੋ ਗੇੜ ਠੀਕ ਤਰੀਕੇ ਨਾਲ ਅੱਗੇ ਵਧੇ, ਪਰ ਤੀਜੇ ਗੇੜ ’ਚ ਇਸ ਦੇ ਇੰਜਣ ’ਚ ਖਰਾਬੀ ਆ ਗਿਆ ਉਪ ਗ੍ਰਹਿ ਦਾ ਮਕਸਦ ਰੈਗੂਲਰ ਅੰਤਰਾਲ ’ਤੇ ਵੱਡੇ ਖੇਤਰ ਦੀ ਅਸਲ ਸਮੇਂ ਦੀਆਂ ਤਸਵੀਰਾਂ ਮੁਹੱਈਆ ਕਰਵਾਉਣਾ ਸੀ, ਪਰ ਪ੍ਰੀਖਣ ਤੋਂ ਬਾਅਦ ਕ੍ਰਾਯੋਜੇਨਿਕ ਇੰਜਣ ’ਚ ਤਕਨੀਕੀ ਖਰਾਬੀ ਆਉਣ ਕਾਰਨ ਇਹ ਮਿਸ਼ਨ ਸਫ਼ਲ ਨਹੀਂ ਹੋ ਸਕਿਆ ।

ਇਸਰੋ ਦੇ ਮੁਖੀ ਡਾ. ਕੇ. ਸਿਵਨ ਨੇ ਈਓਐਸ-03 ਦਾ ਪ੍ਰੀਖਣ ਸ਼ੁਰੂ ਹੋਣ ਦੇ ਕਰੀਬ 10 ਮਿੰਟਾਂ ਬਾਅਦ ਮਿਸ਼ਨ ਕੰਟਰੋਲ ਸੈਂਟਰ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕ੍ਰਿਓਜੇਨਿਕ ’ਚ ਤਕਨੀਕੀ ਖਰਾਬੀ ਆਉਣ ਕਾਰਨ ਮਿਸ਼ਨ ਪੂਰਾ ਨਹੀਂ ਕੀਤਾ ਜਾ ਸਕਦਾ ਹੈ
ਉਪਗ੍ਰਹਿ ਈਓਐਸ-03 ਨੂੰ ਜੀਐਸਐਲਵੀ-ਐਫ10 ਦੇ ਰਾਹੀਂ ਜਿਓਸਿਕ੍ਰੋਨਸ ਟਰਾਂਸਫਰ ਆਰਬਿਟ ’ਚ ਸਥਾਪਿਤ ਕੀਤਾ ਜਾਣਾ ਸੀ।

ਇਸ ਤੋਂ ਬਾਅਦ ਉਪਗ੍ਰਹਿ ਆਪਣੇ ਆਨ ਬੋਰਡ ਪ੍ਰਪਲਸ਼ਨ ਪ੍ਰਣਾਲੀ ਦਾ ਇਸੇਤਮਾਲ ਕਰਕੇ ਭੂਸਥਿਰ ਸ਼੍ਰੇਣੀ ’ਚ ਪਹੁੰਚ ਜਾਂਦਾ ਇਸ ਉਪ ਗ੍ਰਹਿ ਰਾਹੀਂ ਪੁਲਾੜ ਤੋਂ ਧਰਤੀ ਦੀ ਨਿਗਰਾਨੀ ਕਰਨ ਦਾ ਟੀਚਾ ਸੀ, ਪਰ ਇਸਰੋ ਦਾ ਇਹ ਮਹੱਤਵਪੂਰਨ ਮਿਸ਼ਨ ਪੂਰਾ ਨਹੀਂ ਹੋ ਸਕਿਆ ਇਹ ਉਪਗ੍ਰਹਿ ਕੁਦਰਤੀ ਆਫਤ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੀ ਘਟਨਾਵਾਂ ਦੀ ਤੁਰੰਤ ਨਿਗਰਾਨੀ ਕਰਨ ’ਚ ਮੱਦਦ ਕਰਦਾ ਇਸ ਨੇ ਇਯ ਤੋਂ ਪਹਿਲਾਂ 28 ਫਰਵਰੀ ਨੂੰ ਸਾਲ ਦੇ ਆਪਣੇ ਪਹਿਲੇ ਮਿਸ਼ਨ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ