ਕੁੱਲ ਜਾਂਚ ਦਾ ਅੰਕੜਾ 6,36,61,060
ਨਵੀਂ ਦਿੱਲੀ। ਵਿਸ਼ਵ ਮਹਾਂਮਾਰੀ ਕੋਵਿਡ-19 ਦੇ ਦੇਸ਼ ‘ਚ ਲਗਾਤਾਰ ਵਧਦੇ ਕਹਿਰ ਦੀ ਰੋਕਥਾਮ ਲਈ ਇਸ ਦੀ ਵੱਧ ਤੋਂ ਵੱਧ ਜਾਂਚ ਦੀ ਮੁਹਿੰਮ ‘ਚ 19 ਸਤੰਬਰ ਨੂੰ ਇੱਕ ਦਿਨ ‘ਚ 12 ਲੱਖ ਤੋਂ ਵੱਧ ਕੋਰੋਨਾ ਵਾਇਰਸ ਨਮੂਨਿਆਂ ਦੀ ਰਿਕਾਰਡ ਜਾਂਚ ਕੀਤੀ ਗਈ।
Testing of more than 12 lakh samples in a day
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ ਐਤਵਾਰ ਨੂੰ ਜਾਰੀ ਅੰਕੜਿਆਂ ‘ਚ ਦੱਸਿਆ ਗਿਆ ਕਿ ਦੇਸ਼ ‘ਚ 19 ਸਤੰਬਰ ਨੂੰ ਕੋਰੋਨਾ ਵਾਇਰਸ ਦੇ ਇੱਕ ਦਿਨ ‘ਚ ਰਿਕਾਰਡ 12,06,806 ਨਮੂਨਿਆਂ ਦੀ ਜਾਂਚ ਕੀਤੀ ਗਈ ਤੇ ਕੁੱਲ ਜਾਂਚ ਦਾ ਅੰਕੜਾ 6,36,61,060 ਹੋ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.