ਅਸਟਰੇਲੀਆ ਨੇ ਤੀਜੇ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ‘ਤੇ ਬਣਾਈਆਂ 283 ਦੌੜਾਂ
ਏਜੰਸੀ /ਸਿਡਨੀ। ਅਸਟਰੇਲੀਆ ਨੇ ਨਿਊਜ਼ੀਲੈਂਡ ਖਿਲਾਫ ਤਿੰਨ ਟੈਸਟ ਮੈਚਾਂ ਦੀ ਲੜੀ(Test Series) ਦੇ ਆਖਰੀ ਮੁਕਾਬਲੇ ਦੇ ਪਹਿਲੇ ਦਿਨ 3 ਵਿਕਟਾਂ ‘ਤੇ 283 ਦੌੜਾਂ ਬਣਾ ਲਈਆਂ ਸਿਡਨੀ ਕ੍ਰਿਕਟ ਗਰਾਊਂਡ ‘ਤੇ ਸ਼ੁੱਕਰਵਾਰ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਉਸ ਲਈ ਮਾਰਨਸ਼ ਲਾਬੁਸ਼ਾਨੇ ਨੇ ਨਾਬਾਦ 130 ਦੌੜਾਂ ਅਤੇ ਸਟੀਵਨ ਸਮਿੱਥ ਨੇ 63 ਦੌੜਾਂ ਦੀ ਪਾਰੀ ਖੇਡੀ ਦੋਵਾਂ ਨੇ ਤੀਜੀ ਵਿਕਟ ਲਈ 156 ਦੌੜਾਂ ਦੀ ਸਾਂਝੇਦਾਰੀ ਕੀਤੀ ਨਿਊਜ਼ੀਲੈਂਡ ਲਈ ਕਾਲਿਨ ਡੀ ਗ੍ਰੈਂਡਹੋਮੇ ਨੇ ਦੋ ਅਤੇ ਨੀਲ ਵੈਗਨਰ ਨੇ ਇੱਕ ਵਿਕਟ ਹਾਸਲ ਕੀਤੀ।
ਲਾਬੁਸ਼ਾਨੇ ਨੇ ਪਿਛਲੀਆਂ 7 ਪਾਰੀਆਂ ‘ਚ ਚੌਥਾ ਸੈਂਕੜਾ ਲਾਇਆ ਹੈ ਉਨ੍ਹਾਂ ਨੇ ਪਾਕਿਸਤਾਨ ਖਿਲਾਫ ਬ੍ਰਿਸਬੇਨ ‘ਚ 185, ਐਡੀਲੇਡ ‘ਚ 162 ਅਤੇ ਨਿਊਜ਼ੀਲੈਂਡ ਖਿਲਾਫ ਪਰਥ ‘ਚ 143 ਅਤੇ 50 ਦੌੜਾਂ ਦੀ ਪਾਰੀ ਖੇਡੀ ਸੀ ਇਸ ਤੋਂ ਬਾਅਦ ਮੈਲਬੌਰਨ ‘ਚ 63 ਤੇ 19 ਦੌੜਾਂ ਬਣਾਈਆਂ ਲਾਬੁਸ਼ਾਨੇ ਨੇ ਇਸ ਸਾਲ 64.94 ਦੀ ਔਸਤ ਨਾਲ 1104 ਦੌੜਾਂ ਬਣਾਈਆਂ ਇਹ ਲਾਬੁਸ਼ਾਨੇ ਦੇ ਕਰੀਅਰ ਦਾ 14ਵਾਂ ਟੈਸਟ ਹੈ ਇਸ ਤੋਂ ਪਹਿਲਾਂ ਅਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਜੋ ਬਰਨਜ਼ 18 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।
ਕੋਲਿਨ ਡੀ ਗ੍ਰੈਂਡਹੋਮੇ ਦੀ ਗੇਂਦ ‘ਤੇ ਰਾਸ ਟੇਲਰ ਨੇ ਉਨ੍ਹਾਂ ਦਾ ਕੈਚ ਫੜਿਆ ਬਰਨਜ਼ ਤੋਂ ਬਾਅਦ ਡੇਵਿਡ ਵਾਰਨਰ ਵੀ ਲੰਮੀ ਪਾਰੀ ਨਹੀਂ ਖੇਡ ਸਕੇ ਵਾਰਨਰ 28ਵੇਂ ਓਵਰ ‘ਚ 45 ਦੌੜਾਂ ਬਣਾ ਕੇ ਨੀਲ ਵੈਗਨਰ ਦੀ ਗੇਂਦ ‘ਤੇ ਗ੍ਰੈਂਡਹੋਮੇ ਨੂੰ ਕੈਚ ਫੜਾ ਬੈਠੇ ਸਮਿੱਥ ਨੂੰ ਗ੍ਰੈਂਡਹੋਮੇ ਨੇ ਟੇਲਰ ਹੱਥੋਂ ਕੈਚ ਕਰਵਾਇਆ ਵੈਗਨਰ ਨੇ ਇਸ ਲੜੀ ‘ਚ ਚੌਥੀ ਵਾਰ ਵਾਰਨਰ ਨੂੰ ਆਊਟ ਕੀਤਾ ਵਾਰਨਰ ਇਸ ਲੜੀ ‘ਚ ਇੱਕ ਵੀ ਅਰਧ ਸੈਂਕੜਾ ਨਹੀਂ ਬਣੇ ਸਕੇ ਹਨ।
ਸਮਿੱਥ ਨੇ 39ਵੀਂ ਗੇਂਦ ‘ਚ ਖੋਲ੍ਹਿਆ ਖਾਤਾ
ਸਿਡਨੀ ਅਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵਨ ਸਮਿੱਥ ਨੇ ਨਿਊਜ਼ੀਲੈਂਡ ਖਿਲਾਫ ਵੀਰਵਾਰ ਤੋਂ ਸ਼ੁਰੂ ਹੋਏ ਟੈਸਟ ‘ਚ ਕਰੀਅਰ ਦੀ ਸਭ ਤੋਂ ਹੌਲੀ ਸ਼ੁਰੂਆਤ ਕੀਤੀ ਸਿਡਨੀ ‘ਚ ਖੇਡੇ ਜਾ ਰਹੇ ਤੀਜੇ ਟੈਸਟ ਦੀ ਪਹਿਲੀ ਪਾਰੀ ‘ਚ ਉਨ੍ਹਾਂ ਨੇ 39ਵੀਂ ਗੇਂਦ ‘ਤੇ ਖਾਤਾ ਖੋਲ੍ਹਿਆ ਸਮਿੱਥ ਦੇ ਖਾਤਾ ਖੋਲ੍ਹਣ ‘ਤੇ ਸਿਡਨੀ ਕ੍ਰਿਕਟ ਗਰਾਊਂਡ ‘ਚ ਬੈਠੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਇਸ ‘ਤੇ ਸਮਿੱਥ ਹੱਸਣ ਲੱਗੇ ਅਤੇ ਹੱਥ ਚੁੱਕ ਕੇ ਸਭ ਦਾ ਧੰਨਵਾਦ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।