ਅਫਗਾਨਿਸਤਾਲ ਨੂੰ 546 ਦੌੜਾ ਨਾਲ ਹਰਾਇਆ | Sports News
ਢਾਕਾ (ਏਜੰਸੀ)। ਬੰਗਲਾਦੇਸ਼ ਨੇ ਅਫਗਾਨਿਸਤਾਨ (Sports News) ਨਾਲ ਹੋਏ ਇੱਕੋ ਇੱਕ ਟੈਸਟ ਮੈਚ ’ਚ 546 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਇਹ ਬੰਗਲਾਦੇਸ਼ ਦੀ ਟੈਸਟ ਮੈਚਾਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ, ਜਦਕਿ ਕੌਮਾਂਤਰੀ ਟੈਸਟ ਇਤਿਹਾਸ ’ਚ ਕਿਸੇ ਵੀ ਟੀਮ ਦੀ ਦੌੜਾਂ ਦੇ ਹਿਸਾਬ ਨਾਲ ਇਹ ਤੀਜੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ 1928 ਨੂੰ ਅਸਟਰੇਲੀਆ ਨੂੰ 675 ਦੌੜਾਂ ਨਾਲ ਹਰਾਇਆ ਸੀ, ਜਦਕਿ 1934 ’ਚ ਅਸਟਰੇਲੀਆ ਨੇ ਇੰਗਲੈਂਡ ਨੂੰ 562 ਦੌੜਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ : ਬਿਪਰਜੋਏ ਤੋਂ ਬਾਅਦ ਗੁਜਰਾਤ ’ਚ ਭਾਰੀ ਮੀਂਹ
ਬੰਗਲਾਦੇਸ਼ ਖਿਲਾਫ ਦੂਜੀ ਪਾਰੀ ’ਚ ਮਿਲੇ 662 ਦੌੜਾਂ ਦੇ ਟੀਚੇ ਦਾ ਪਿਛਾ ਕਰਨ ਆਈ ਅਫਗਾਨਿਸਤਾਨ ਦੀ ਟੀਮ 115 ਦੌੜਾਂ ’ਤੇ ਹੀ ਆਲਆਉਟ ਹੋ ਗਈ। ਅਫਗਾਨਿਸਤਾਨ ਨੇ ਚੌਥੇ ਦਿਨ ਆਖਿਰੀ 5 ਵਿਕਟਾਂ 35 ਦੌੜਾਂ ਬਣਾ ਕੇ ਗੁਆ ਦਿੱਤੀਆਂ। ਬੰਗਲਾਦੇਸ਼ ਵੱਲੋਂ ਨਜਮੁਲ ਹੁਸੈਨ ਨੇ ਦੋਵਾਂ ਪਾਰੀਆਂ ’ਚ ਸੈਂਕੜੇ ਲਾਏ। ਇਸ ਤੋਂ ਇਲਾਵਾ ਬੰਗਲਾਦੇਸ਼ ਵੱਲੋਂ ਸ਼ੋਰੀਫੁਲ ਇਸਲਾਮ ਅਤੇ ਏਬੋਦੱਤ ਹੁਸੈਨ ਨੇ ਦੋਵਾਂ ਪਾਰੀਆਂ ’ਚ 5-5 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਪਹਿਲੀ ਪਾਰੀ ’ਚ 382 ਦੌੜਾਂ ਅਤੇ ਦੂਜੀ ਪਾਰੀ ’ਚ 4 ਵਿਕਟਾਂ ਗੁਆ ਕੇ 425 ਦੌੜਾ ਬਣਾਉਣ ਤੋਂ ਬਾਅਦ ਪਾਰੀ ਦਾ ਐਲਾਨ ਕਰ ਦਿੱਤਾ ਸੀ। ਅਫਗਾਨਿਸਤਾਨ ਦੀ ਟੀਮ ਪਹਿਲੀ ਪਾਰੀ ‘ਚ 146 ਅਤੇ ਦੂਜੀ ਪਾਰੀ ‘ਚ 115 ਦੌੜਾਂ ਬਣਾ ਕੇ ਆਲਆਉਟ ਹੋ ਗਈ।
ਛੇਤੀ ਵਿਕਟਾਂ ਗੁਆਉਣਾ ਰਿਹਾ ਅਫਗਾਨਿਸਤਾਨ ਦੀ ਹਾਰ ਦਾ ਕਾਰਨ | Sports News
ਅਫਗਾਨਿਸਤਾਨ ਨੇ ਚੌਥੇ ਦਿਨ ਦੂਜੀ ਪਾਰੀ ‘ਚ 30 ਦੌੜਾਂ ‘ਤੇ 3 ਵਿਕਟਾਂ ਅਤੇ 35 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ। ਚੌਥੇ ਦਿਨ 45/2 ਤੋਂ ਅੱਗੇ ਖੇਡਣ ਉਤਰੀ ਅਫਗਾਨਿਸਤਾਨ ਦੀ ਟੀਮ ਨੇ ਜਲਦੀ ਹੀ ਤੀਜਾ ਵਿਕਟ ਗੁਆ ਦਿੱਤਾ। ਅਫਗਾਨਿਸਤਾਨ ਦੇ 48 ਦੌੜਾਂ ਦੇ ਸਕੋਰ ‘ਤੇ ਨਾਸਿਰ ਜਮਾਲ ਆਊਟ ਹੋ ਗਏ। ਉਸ ਦੀ ਵਿਕਟ ਅਬਾਦਤ ਹੁਸੈਨ ਨੇ ਵਿਕਟਕੀਪਰ ਲਿਟਨ ਦਾਸ ਹੱਥੋਂ ਕੈਚ ਕਰਵਾ ਕੇ ਲਈ। ਅਫਗਾਨਿਸਤਾਨ ਦੀ ਦੂਜੀ ਪਾਰੀ ‘ਚ ਨਸੀਰ ਤੋਂ ਬਾਅਦ ਅਫਸਰ ਜ਼ਜ਼ਈ ਅਤੇ ਬਸੀਰ ਸ਼ਾਹ ਵੀ ਜਲਦੀ ਹੀ ਪਰਤ ਗਏ। ਅਫਗਾਨਿਸਤਾਨ ਦੇ 78 ਦੌੜਾਂ ਦੇ ਸਕੋਰ ‘ਤੇ ਅੱਧੇ ਖਿਡਾਰੀ ਆਊਟ ਹੋ ਗਏ। ਇਸ ਤੋਂ ਬਾਅਦ ਆਏ ਖਿਡਾਰੀ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਆਖਰੀ 5 ਵਿਕਟਾਂ 35 ਦੌੜਾਂ ਦੇ ਅੰਦਰ ਹੀ ਡਿੱਗ ਗਈਆਂ। ਇਸ ਤਰ੍ਹਾਂ 662 ਦੌੜਾਂ ਦੇ ਟੀਚੇ ਦੇ ਜਵਾਬ ‘ਚ ਟੀਮ 115 ਦੌੜਾਂ ਹੀ ਬਣਾ ਸਕੀ।
ਨਜਮੁਲ ਹੁਸੈਨ ਸ਼ਾਂਤੋ ਨੇ ਦੋਵਾਂ ਪਾਰੀਆਂ ’ਚ ਲਾਏ ਸੈਂਕੜੇ | Sports News
ਬੰਗਲਾਦੇਸ਼ ਲਈ ਨਜਮੁਲ ਹੁਸੈਨ ਨੇ ਦੋਵੇਂ ਪਾਰੀਆਂ ਵਿੱਚ ਸੈਂਕੜੇ ਲਗਾਏ। ਉਸ ਨੇ 270 ਦੌੜਾਂ ਬਣਾਈਆਂ। ਸ਼ਾਂਤੋ ਨੇ ਪਹਿਲੀ ਪਾਰੀ ਵਿੱਚ 175 ਗੇਂਦਾਂ ਵਿੱਚ 146 ਦੌੜਾਂ ਅਤੇ ਦੂਜੀ ਪਾਰੀ ਵਿੱਚ 151 ਗੇਂਦਾਂ ਵਿੱਚ 124 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਮੋਇਨੁਲ ਹੱਕ ਦੂਜੇ ਸਭ ਤੋਂ ਵੱਧ ਸਕੋਰਰ ਰਹੇ। ਉਸ ਨੇ 136 ਦੌੜਾਂ ਬਣਾਈਆਂ। ਹੱਕ ਪਹਿਲੀ ਪਾਰੀ ਵਿੱਚ 15 ਦੌੜਾਂ ਅਤੇ ਦੂਜੀ ਪਾਰੀ ਵਿੱਚ 145 ਗੇਂਦਾਂ ਵਿੱਚ 121 ਦੌੜਾਂ ਬਣਾ ਕੇ ਨਾਬਾਦ ਰਹੇ।