ਗ੍ਰੋਸ ਆਇਲੇਟ | ਜੋਸ ਬਟਲਰ (ਨਾਬਾਦ 67) ਅਤੇ ਬੇਨ ਸਟੋਕਸ (ਨਾਬਾਦ 62) ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਵੈਸਟਇੰਡੀਜ਼ ਖਿਲਾਫ ਤੀਜੇ ਤੇ ਆਖਰੀ ਟੈਸਟ ਮੈਚ ‘ਚ ਪਹਿਲੇ ਦਿਨ ਚਾਰ ਵਿਕਟਾਂ ਦੇ ਨੁਕਸਾਂਨ ‘ਤੇ 231 ਦੌੜਾ ਬਣਾ ਲਈਆਂ
ਸੈਂਟ ਲੂਸੀਆ ਦੇ ਡੇਰੇਲ ਸੈਮੀ ਨੇਸ਼ਨਲ ਸਟੇਡੀਅਮ ‘ਚ ਇੰਗਲੈਂਡ ਦੀ ਪਾਰ ਲੜਖੜਾਉਣ ਤੋਂ ਬਾਅਦ ਸੰਭਲ ਗਈ ਟਾਸ ਜਿੱਤ ਕੇ ਵੈਸਟਇੰਡੀਜ਼ ਨੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਸੀ ਇੰਗਲੈਂਡ ਨੇ ਚਾਰ ਵਿਕਟਾਂ 107 ਦੌੜਾ ‘ਤੇ ਗੁਆਉਣ ਤੋਂ ਬਾਅਦ ਬਟਲਰ ਤੇ ਸਟੋਕਸ ਦੇ ਦਮ ‘ਤੇ ਵਾਪਸੀ ਕਰਦਿਆਂ ਦਿਨ ਦੀ ਸਮਾਪਤੀ ਤੱਕ ਆਪਣਾ ਸਕੋਰ ਸਨਮਾਨਜਨਕ ਕਰ ਲਿਆ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੂੰ ਪਹਿਲਾ ਝਟਕਾ ਸਲਾਮੀ ਬੱਲੇਬਾਜ਼ ਕੀਟਨ ਜੋਨਿੰਗਸ ਦੇ ਰੂਪ ‘ਚ ਲੱਗਿਆ ਜੇਨਿੰਗਸ ਅੱਠ ਦੌੜਾਂ ਦੇ ਸਕੋਰ ‘ਤੇ ਕੀਮੋ ਪਾਲ ਦੀ ਗੇਂਦ ‘ਤੇ ਡੈਰੇਨ ਬ੍ਰਾਵੋ ਨੂੰ ਕੈਚ ਦੇ ਬੈਠੇ ਇਸ ਤੋਂ ਬਾਦ ਰੋਰੀ ਬਰਨਸ ਨੂੰ ਵੀ ਪਾਲ ਨੇ 29 ਦੋੜਾਂ ਦੇ ਸਕੋਰ ‘ਤੇ ਲੱਤ ਅੜਿੱਕਾ ਕਰਕੇ ਭੇਜਿਆ 69 ਦੌੜਾ ‘ਤੇ ਦੋ ਝਟਕੇ ਲੱਗਣ ਤੋਂ ਬਾਅਦ ਮਹਿਮਾਨ ਟੀਮ ਨੂੰ ਤੀਜਾ ਝਟਕਾ ਜੋ ਡੇਨਲੀ ਦੇ ਰੂਪ ਲੱਗਿਆ ਉਨ੍ਹਾਂ ਨੂੰ ਸ਼ੈਨਨ ਗੇਬ੍ਰੀਅਲ ਨੇ ਲੱਤ ਅੜਿੱਕਾ ਕਰਕੇ ਆਊਟ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।