ਪੀਓਕੇ ਦੇ ਰਸਤੇ ਘੁਸਪੈਠ ਦੀ ਕੋਸ਼ਿਸ਼ ’ਚ ਅੱਤਵਾਦੀ, ਫੌਜ ਅਲਰਟ
(ਏਜੰਸੀ) ਸ੍ਰੀਨਗਰ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ੍ਹੇ ’ਚ ਅੱਤਵਾਦੀਆਂ ਦੇ ਖਿਲਾਫ਼ ਸੁਰੱਖਿਆ ਬਲਾਂ ਦਾ ਵੱਡੀ ਏਂਟੀ ਟੇਰਰ ਅਭਿਆਨ ਚੱਲ ਰਿਹ ਹੈ। ਇਸ ਅਭਿਆਨ ਤਹਿਤ ਅੱਤਵਾਦੀਆਂ ਦੇ ਹਰ ਮੂਵਮੈਂਟ ’ਤੇ ਖੂਫ਼ੀਆ ਏਜੰਸੀਆਂ ਦੀ ਨਜ਼ਰ ਹੈ ਇਸ ਤਰ੍ਹਾਂ ਵੀ ਇਨਪੁੱਟ ਹਨ ਕਿ ਅੱਤਵਾਦੀ ਬੌਖਲਾਹਟ ’ਚ ਸੁਰੱਖਿਆ ਬਲਾਂ ’ਤੇ ਗ੍ਰੇਨੇਡ ਹਮਲੇ ਕਰ ਸਕਦੇ ਹਨ। ਇਸ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਗਰੁੱਪ ਜਿਸ ’ਚ 8 ਅੱਤਵਾਦੀ ਹਨ, ਜਿਸ ’ਚ ਇੱਕ ਗਾਈਡ ਵੀ ਸ਼ਾਮਲ ਹੈ ਉਹ ਪਿਛਲੇ ਤਿੰਨ ਦਿਨਾਂ ਤੋਂ ਮਕਬੂਜ਼ਾ ਕਸ਼ਮੀਰ ’ਚ ਰੁਕੇ ਹਨ ਇਹ ਘੁਸਪੈਠ ਕਰਕੇ ਪੁੰਛ ਜ਼ਿਲ੍ਹੇ ’ਚ ਆਉਣਾ ਚਾਹੁੰਦੇ ਹਨ ਇੱਥੇ ਅੱਤਵਾਦੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਏਂਟੀ ਟੇਰਰ ਆਪ੍ਰੇਸ਼ਨ ਤੋਂ ਬਾਅਦ ਬੌਖਲਾਹਟ ’ਚ ਅੱਤਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਘਾਟੀ ’ਚ ਇਸ ਮਹੀਨੇ ਅੱਤਵਾਦੀਆਂ ਨੇ 11 ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ ਮਰ ਦਿੱਤਾ ਹੈ।
ਕਸ਼ਮੀਰ ਦੇ ਹਾਲਾਤਾਂ ਸਬੰਧੀ ਗ੍ਰਹਿ ਮੰਤਰੀ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ’ਚ ਅੱਤਵਾਦੀ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਸਬੰਧੀ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੇਹੱਦ ਮਹੱਤਵਪੂਰਨ ਬੈਠਕ ਕੀਤੀ। ਸ਼ਾਹ 23 ਤੇ 24 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਦੌਰੇ ’ਤੇ ਜਾ ਰਹੇ ਹਨ। ਇਸ ਦੌਰੇ ਤੋਂ ਪਹਿਲਾਂ ਸਰਕਾਰ ਅੱਤਵਾਦੀਆਂ ਤੇ ਉਨ੍ਹਾਂ ਸਰਹੱਦ ਪਾਰ ਤੋਂ ਸ਼ਹਿ ਦੇਣ ਵਾਲੀਆਂ ਤਾਕਤਾਂ ਨੂੰ ਸਾਫ਼ ਤੇ ਸਖ਼ਤ ਸੰਦੇਸ਼ ਦੇਣਾ ਚਾਹੁੰਦੀ ਹੈ ਹਾਲ ਹੀ ’ਚ ਸ਼ਾਹ ਨੇ ਕਿਹਾ ਸੀ ਕਿ ਜੰਮੂ ਕਸ਼ਮੀਰ ’ਚ ਅੱਤਵਾਦ ਫੈਲਾਉਣ ਵਾਲੀਆਂ ਤਾਕਤਾਂ ਦੇ ਟਿਕਾਣਿਆਂ ’ਤੇ ਮੁੜ ਸਰਜੀਕਲ ਸਟਰਾਈਕ ਦਾ ਬਦਲ ਖੁੱਲ੍ਹਿਆ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ