ਜੰਮੂ ਕਸ਼ਮੀਰ ਘੁੰਮਣ ਗਏ ਰਾਜਸਥਾਨ ਦੇ ਪਤੀ-ਪਤਨੀ ’ਤੇ ਅੱਤਵਾਦੀਆਂ ਨੇ ਚਲਾਈਆਂ ਗੋਲੀਆਂ

Terrorist-Attack-696x390

ਜੋੜੇ ਨੂੰ ਜਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ (Terrorist Attack)

  •  Terrorist Attack: ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਾ: ਭਾਜਪਾ ਆਗੂ ਦਾ ਕਤਲ

ਜੰਮੂ ਕਸ਼ਮੀਰ (ਏਜੰਸੀ)। ਜੰਮੂ-ਕਸ਼ਮੀਰ ਦੇ ਬਾਰਾਮੂਲਾ ’ਚ ਲੋਕ ਸਾਭ ਚੋਣਾਂ ਦੇ ਕਰੀਬ ਦੋ ਦਿਨਾਂ ਪਹਿਲਾਂ ਹੋਏ ਅੱਤਵਾਦੀ ਹਮਲੇ ’ਚ ਸ਼ਨਿੱਚਰਵਾਰ ਨੂੰ ਸ਼ੋਪੀਆਂ ਅਤੇ ਅਨੰਤਨਾਗ ’ਚ ਦੋ ਵੱਖ-ਵੱਖ ਅੱਤਵਾਦੀ ਹਮਲਿਆਂ ’ਚ ਭਾਜਪਾ ਦੇ ਇੱਕ ਆਗੂ ਦੀ ਮੌਤ ਹੋ ਗਈ ਅਤੇ ਜੈਪੂਰ ਦਾ ਇੱਕ ਜੋੜਾ ਜਖਮੀ ਹੋ ਗਿਆ। ਸ਼ਨਿੱਚਰਵਾਰ ਨੂੰ ਪਹਿਲਗਾਮ ਕੋਲ ਇੱਕ ਖੁੱਲੇ ਸੈਲਾਨੀ ਕੈਂਪ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ’ਚ ਇੱਕ ਜੋੜਾ ਫਰਹਾ ਅਤੇ ਤਬਰੇਜ਼ ਜਖਮੀ ਹੋ ਗਏ। ਇਸ ਦਰਮਿਆਨ ਬੀਤੀ ਰਾਤ ਸ਼ੋਪੀਆਂ ਦੇ ਹਿਰਪੋਰਾ ’ਚ ਅੱਤਵਾਦੀਆਂ ਨੇ ਸਾਬਕਾ ਭਾਜਪਾ ਸਰਪੰਚ ਏਜਾਜ ਸ਼ੇਖ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। Terrorist Attack

ਇਹ ਵੀ ਪੜ੍ਹੋ:Road Accident: ਗੱਡੀ ਚਲਾਉਣੀ ਸਿੱਖ ਰਿਹਾ ਸੀ ਨਾਬਾਲਗ, ਮਾਂ ਪੁੱਤ ਦਰੜੇ, 4 ਸਾਲਾ ਬੱਚੇ ਦੀ ਮੌਤ 

ਰਾਜਸਥਾਨ ਦੇ ਫਰਹਾ ਅਤੇ ਉਸਦੇ ਪਤੀ ਤਬਰੇਜ਼ ਉਸ ਸਮੇਂ ਜਖਮੀ ਹੋ ਗਏ ਜਦੋਂ ਅੱਤਵਾਦੀਆਂ ਨੇ ਅਨੰਤਨਾਗ ਦੇ ਯੰਨਾਰ ’ਚ ਇੱਖ ਖੁੱਲੇ ਸੈਲਾਨੀ ਕੈਂਪ ’ਤੇ ਹਮਲਾ ਕਰ ਦਿੱਤਾ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਅੱਤਵਾਦੀਆਂ ਨੇ ਜੈਪੁਰ (ਰਾਜਸਥਾਨ ਵਿਚ) ਦੀ ਰਹਿਣ ਵਾਲੀ ਇਕ ਔਰਤ ਫਰਹਾ ਅਤੇ ਉਸ ਦੇ ਪਤੀ ਤਬਰੇਜ਼ ਨੂੰ ਅਨੰਤਨਾਗ ਦੇ ਯਨਾਰ ਵਿਚ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਜੋੜੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।  Terrorist Attack

ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੈਲਾਨੀਆਂ ‘ਤੇ ਹਮਲੇ ਦੇ ਅੱਧੇ ਘੰਟੇ ਦੇ ਅੰਦਰ ਹੀ ਸਾਬਕਾ ਸਰਪੰਚ ਐਜਾਜ਼ ਸ਼ੇਖ ਦੀ ਰਾਤ ਕਰੀਬ ਸਾਢੇ 10 ਵਜੇ ਸ਼ੋਪੀਆਂ ਦੇ ਹੀਰਪੋਰਾ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲੇ ਤੋਂ ਬਾਅਦ ਭਾਜਪਾ ਆਗੂ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਆਪਣੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਨੰਤਨਾਗ ਅਤੇ ਰਾਜੌਰੀ ‘ਚ ਇਹ ਹਮਲੇ ਸੰਸਦੀ ਚੋਣਾਂ ਦੇ ਪ੍ਰਚਾਰ ਦੌਰਾਨ ਹੋਏ ਹਨ।