ਪੁੰਛ ’ਚ ਦੋ ਵਾਹਨਾਂ ’ਤੇ ਚਲਾਈਆਂ ਗੋਲੀਆਂ | Terrorists Attack
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਪੁੰਛ ’ਚ ਸ਼ਨਿੱਚਰਵਾਰ ਭਾਵ 4 ਮਈ ਨੂੰ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀ ਹਮਲੇ ’ਚ ਹਵਾਈ ਫੌਜ ਦੇ 5 ਜਵਾਨ ਜ਼ਖਮੀ ਹੋਏ ਹਨ। ਪੁੰਛ ਦੇ ਸੁਰਨਕੋਟ ਪਿੰਡ ’ਚ ਸੁਰੱਖਿਆ ਬਲਾਂ ਦੇ ਦੋ ਵਾਹਨਾਂ ’ਤੇ ਅੱਤਵਾਦੀਆਂ ਨੇ ਭਾਰੀ ਫਾਇਰਿੰਗ ਕੀਤੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫੌਜ ਤੇ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ, ਅਜੇ ਤੱਕ ਕਿਸੇ ਵੀ ਨੁਕਸਾਨ ਤੇ ਜਾਂ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। (Terrorists Attack)
ਇਹ ਵੀ ਪੜ੍ਹੋ : Domestic Animal Care: ਵੱਛੜੇ ਨੂੰ ਅਵਾਰਾ ਛੱਡਣ ਦੀ ਬਜਾਇ ਘਰ ਰੱਖਣ ਦਾ ਲਿਆ ਫੈਸਲਾ
ਸੁਰਨਕੋਟ ’ਚ ਹੀ ਪਿਛਲੇ ਸਾਲ ਦਸੰਬਰ ’ਚ ਵੀ ਹੋਇਆ ਸੀ ਹਮਲਾ | Terrorists Attack
ਸੁਰਨਕੋਟ ’ਚ 21 ਦਸੰਬਰ ਨੂੰ ਫੌਜ ਦੇ ਕਾਫਲੇ ’ਤੇ ਵੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਉਸ ਹਮਲੇ ’ਚ ਫੌਜ ਦੇ 5 ਜਵਾਨ ਸ਼ਹੀਦ ਹੋਏ ਸਨ। ਵਾਰਦਾਤ ਨੂੰ 4 ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ। ਅੱਤਵਾਦੀਆਂ ਨੇ ਅਮਰੀਕੀ ਐੱਮ-4 ਕਾਰਬਾਈਨ ਅਸਾਲਟ ਰਾਈਫਲ ਨਾਲ ਸਟੀਲ ਦੀਆਂ ਗੋਲੀਆਂ ਚਲਾਈਆਂ ਸਨ। ਇਹ ਸਟੀਲ ਬੁਲੇਟ ਫੌਜ ਦੇ ਵਾਹਨਾਂ ਦੀਆਂ ਮੋਟੀਆਂ ਲੋਹੇ ਦੀਆਂ ਚਾਦਰਾਂ ਵਿੱਚੋਂ ਲੰਘ ਕੇ ਜਵਾਨਾਂ ਨੂੰ ਲੱਗੀਆਂ ਸਨ। ਪੀਪਲਜ਼ ਐਂਟੀ ਫਾਸੀਵਾਦੀ ਫਰੰਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਅੱਤਵਾਦੀਆਂ ਨੇ ਸੋਸ਼ਲ ਮੀਡੀਆ ’ਤੇ ਹਮਲੇ ਵਾਲੀ ਜਗ੍ਹਾ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸਨ, ਜਿਸ ਵਿੱਚ ਐੱਮ-4 ਰਾਈਫਲ ਦੀ ਵਰਤੋਂ ਕਰਨ ਦਾ ਦਾਅਵਾ ਕੀਤਾ ਗਿਆ ਸੀ।