ਅੰਮ੍ਰਿਤਸਰ ’ਚ ਟਿਫਿਨ ਬੰਬ, ਆਈਈਡੀ ਬਰਾਮਦ
ਅਮ੍ਰਿਤਸਰ (ਸੱਚ ਕਹੂੰ ਨਿਊਜ਼) ।ਪੰਜਾਬ ਦੇ ਅੰਮ੍ਰਿਤਸਰ ’ਚ ਜ਼ਿਲ੍ਹੇ ਨਾਲ ਪਾਕਿਸਤਾਨ ਸਰੱਹਦ ਨੇੜਿਓਂ ਪੇਂਡੂ ਇਲਾਕੇ ’ਚ ਐਤਵਾਰ ਸ਼ਾਮ ਇੱਕ ਬੈੱਗ ’ਚੋਂ ਵੱਡੀ ਮਾਤਰਾ ’ਚ ਵਿਸਫੋਟਕ ਸਮੱਗਰੀ ਬਰਾਮਦੀ ਕੀਤੀ ਗਈ ਹੈ ਸੂਬੇ ’ਚ ਅਜ਼ਾਦੀ ਦਿਵਸ ਸਮਾਰੋਹਾਂ ਤੋਂ ਐਨ ਮੌਕੇ ਪਹਿਲੀ ਇੱਕ ਵੱਡੀ ਅੱਤਵਾਦੀ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ ਸੂਬੇ ਦੇ ਡੀਜੀਪੀ ਦਿਨਕਰ ਗੁਪਤਰਾ ਨੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਬਰਾਮਦ ਸਮੱਗਰੀ ਬਹਿਲਵਾੜ ਪਿੰਡ ਦੇ ਇੱਕ ਨਹਿਰ ਦੇ ਕੰਡੇ ਤੋਂ ਮਿਲੀ ਹੈ ਬੈਗ ’ਚ ਇੱਕ ਟਿਫਿਨ ਬਾਕਸ ’ਚ ਬੈਟਰੀ, ਸਵਿਚ, ਮੈਗਨੇਟਿਕ ਤੇ ਸਪ੍ਰਿੰਗ ਲੈਸ ਆਈਡੀਡੀ ਤੋਂ ਇਲਾਵਾ ਪੰਜ ਹੱਥਗੋਲੇ, ਤਿੰਨ ਡੇਟੋਨੇਟਰ ਤੇ ਲਗਭਗ 100 ਕਾਰਤੂਸ ਬਰਾਮਦ ਕੀਤੇ ਗਏ
ਇਹ ਪੰਜਾਬ ਪੁਲਿਸ ਦੀ ਵੱਡੀ ਸਫ਼ਲਤਾ ਹੈ ਅੱਤਵਾਦੀ ਕਿਸੇ ਵੱਡੀ ਸਾਜ਼ਿਸ ਦੀ ਤਾਂਘ ਵਿੱਚ ਸਨ ਜਿਨ੍ਹਾਂ ਨੂੰ ਪੰਜਾਬ ਪੁਲਿਸ ਨਾਕਾਮ ਕਰ ਦਿੱਤਾ ਹੈ ਇਨ੍ਹਾਂ ਵਿਸਫੋਟਕਾਂ ਦੇ ਮਿਲਣ ਤੋਂ ਬਾਅਦ ਸੂਬੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਪਾਕਿਸਤਾਨ ਨੇ ਇਨ੍ਹਾਂ ਵਿਸਫੋਟਕਾਂ ਦੀ ਖੇਪ ਨੂੰ ਡਰੋਨ ਰਾਹੀਂ ਭਾਰਤ ਪਹੁੰਚਾਇਆ ਹੈ ਪਾਕਿਸਤਾਨ ਲਗਾਤਾਰ ਭਾਰਤ ’ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ