ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਅੱਤਵਾਦੀ ਪੰਨੂੰ...

    ਅੱਤਵਾਦੀ ਪੰਨੂੰ ਦੀ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼

    Terrorist Pannu
    ਅੱਤਵਾਦੀ ਪੰਨੂ ਦੇ 3 ਕਾਰਕੁਨ ਗ੍ਰਿਫਤਾਰ, ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਸੀ ਤਿਆਰੀ

    ਆਜ਼ਾਦੀ ਦਿਹਾੜੇ ’ਤੇ ਦਿੱਲੀ ਪਹੁੰਚਣ ਲਈ ਕਿਹਾ | Terrorist Pannu

    ਨਵੀਂ ਦਿੱਲੀ। ਖਾਲਿਸਤਾਨੀ ਅੱਤਵਾਦੀ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂੰ (Terrorist Pannu) ਨੇ ਹੁਣ ਕਸ਼ਮੀਰੀ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਨੂੰ ਦੀ ਕੋਸ਼ਿਸ਼ 15 ਅਗਸਤ ਨੂੰ ਦੇਸ਼ ਦੇ ਮਾਹੌਲ ਖਰਾਬ ਕਰਨ ਦੀ ਹੈ। ਵੀਡੀਓ ਜਾਰੀ ਕਰ ਪੰਨੂੰ ਨੇ ਕਸ਼ਮੀਰੀ ਮੁਸਲਮਾਨਾਂ ਨੂੰ ਦਿੱਲੀ ਜਾਣ ਲਈ ਕਿਹਾ ਹੈ।

    ਉਹ ਲੋਕਾਂ ਨੂੰ ਉਕਸਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 15 ਅਗਸਤ ਦੇ ਦਿਨ ਦਿੱਲੀ ਲਾਲ ਕਿਲੇ ’ਤੇ ਤਿਰੰਗਾ ਨਾ ਚੜ੍ਹਾਉਣ ਦਿੱਤਾ ਜਾਵੇ। ਪੰਨੂੰ ਦਾ ਕਹਿਣਾ ਹੈ ਕਿ ਖਾਲਿਸਤਾਨੀ ਸਮੱਰਥਕ ਇਸ ਦੀ ਤਿਆਰੀ ਕਰ ਚੁੱਕੇ ਹਨ। ਐਨਾ ਹੀ ਨਹੀਂ ਪੰਨੂੰ ਕਸ਼ਮੀਰ ਦੇ ਹਾਲਾਤਾਂ ’ਤੇ ਗਲਤ ਜਾਣਕਾਰੀਆਂ ਦੇ ਕੇ ਮੁਸਲਿਮ ਭਾਈਚਾਰੇ ਨੂੰ ਵੀ ਭੜਕਾ ਰਿਹਾ ਹੈ। ਬੀਤੇ ਦਿਨੀਂ ਨਨੂੰੰਹ ਦੀ ਘਟਨਾ ਤੋਂ ਬਾਅਦ ਗੁਰੂਗ੍ਰਾਮ ’ਚ ਮਸਜ਼ਿਦ ’ਤੇ ਹੋਏ ਹਮਲੇ ਅਤੇ ਇਮਾਮ ਦੀ ਹੱਤਿਆ ’ਤੇ ਵੀ ਪੰਨੂੰ ਨੇ ਸਵਾਲ ਚੁੱਕੇ ਹਨ।

    ਕੁਝ ਦਿਨ ਪਹਿਲਾਂ ਵੀ ਦਿੱਤੀ ਸੀ ਧਮਕੀ | Terrorist Pannu

    ਅੱਤਵਾਦੀ ਪੰਨੂੰ ਦੀ ਇਹ ਪਹਿਲੀ ਧਮਕੀ ਨਹੀਂ ਹੈ। ਇਸ ਤੋਂ ਪਹਿਲਾਂ ਵੀ 2 ਵਾਰ 15 ਅਗਸਤ ਨੂੰ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਧਮਕੀ ਦੇ ਚੁੱਕਾ ਹੈ। ਅਸਲ ਵਿੱਚ ਪੰਨੂੰ ਆਪਣੇ ਸਿੱਖ ਫਾਰ ਜਸਟਿਸ ਦੇ ਮੈਂਬਰ ਤੇ ਆਪਣੇ ਕਰੀਬੀ ਹਰਦੀਪ ਸਿੰਘ ਨਿੱਜਰ ਦੀ ਮੌਤ ਤੋਂ ਬਾਅਦ ਤੋਂ ਬੌਖਲਾਇਆ ਹੋਇਆ ਹੈ।

    ਇਹ ਵੀ ਪੜ੍ਹੋ : ਨਿਤਿਨ ਗਡਕਰੀ ਨੇ ਲਿਆ ਵੱਡਾ ਫ਼ੈਸਲਾ, ਹੁਣ ਵਾਹਨ ਚਾਲਕਾਂ ਦੀ ਹੋਵੇਗੀ ਬੱਲੇ ਬੱਲੇ

    LEAVE A REPLY

    Please enter your comment!
    Please enter your name here