9 ਵਿਅਕਤੀਆਂ ਦੀ ਮੌਤ
ਕਰਾਚੀ (ਏਜੰਸੀ)। ਪਾਕਿਸਤਾਨ (Pakistan) ਦੇ ਕਰਾਚੀ ਸਟਾਕ ਐਕਸਚੇਂਜ ‘ਤੇ ਸੋਮਵਾਰ ਸਵੇਰੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਜੀਓ ਨਿਊਜ਼ ਚੈਨਲ ਦੇ ਮੁਤਾਬਿਕ ਚਾਰ ਅੱਤਵਾਦੀ ਮਾਰੇ ਗਏ ਹਨ ਜਦਕਿ ਪੰਜ ਹੋਰ ਲੋਕਾਂ ਦੀ ਵੀ ਮੌਤ ਹੋਈ ਹੈ। ਪੁਲਿਸ ਅਤੇ ਰੇਂਜ਼ਰਸ ਦੀ ਟੀਮ ਮੌਕੇ ‘ਤੇ ਮੌਜ਼ੂਦ ਹੈ। ਉੱਥੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਰੇ ਗਏ ਲੋਕਾਂ ‘ਚ ਇੱਕ ਪੁਲਿਸ ਇੰਸਪੈਕਟਰ ਤੇ ਚਾਰ ਸਕਿਊਰਿਟੀ ਗਾਰਡ ਸ਼ਾਮਲ ਹਨ। ਕੁੱਲ ਸੱਤ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ‘ਚੋਂ ਚਾਰ ਦੀ ਹਾਲਤ ਗੰਭੀਰ ਹੈ। ਮੀਡੀਆ ਦੇ ਮੁਤਾਬਿਕ ਹਮਲੇ ਦੀ ਜ਼ਿੰਮੇਵਾਰੀ ਬਲੂਚ ਲਿਬਰੇਸ਼ਨ ਆਰਮੀ ਨੇ ਲਈ ਹੈ। ਸੋਸ਼ਲ ਮੀਡੀਆ ‘ਤੇ ਕੁਝ ਟਵੀਟ ‘ਚ ਤਿੰਨ ਅੱਤਵਾਦੀਆਂ ਦੀ ਫੋਟੋ ਸ਼ੇਅਰ ਕੀਤੀ ਜਾ ਰਹੀ ਹੈ। ਦਾਅਵਾ ਹੈ ਕਿ ਹਮਲੇ ‘ਚ ਇਹ ਅੱਤਵਾਦੀ ਸ਼ਾਮਲ ਸਨ।
ਐਕਸਚੇਂਜ਼ ਖੁੱਲ੍ਹਦੇ ਹੀ ਹਮਲਾ
- ਮੀਡੀਆ ਰਿਪੋਰਟਸ ਮੁਤਾਬਿਕ ਕਰਾਚੀ ਸਟਾਕ ਐਕਸਚੇਂਜ਼ ਸਵੇਰੇ 10:30 ਵਜੇ ਖੁੱਲ੍ਹਦਾ ਹੈ।
- ਆਮ ਦਿਨਾਂ ਵਾਂਗ ਇਹ ਸੋਮਵਾਰ ਨੂੰ ਵੀ ਸਮੇਂ ‘ਤੇ ਖੁੱਲ੍ਹਿਆ।
- ਇਸੇ ਦੌਰਾਨ ਆਮ ਲੋਕਾਂ ਅਤੇ ਕਰਮਚਾਰੀਆਂ ਦੇ ਨਾਲ ਹਥਿਆਰਬੰਦ ਅੱਤਵਾਦੀ ਇੱਥੇ ਆ ਵੜੇ।
- ਇਨ੍ਹਾਂ ਦੇ ਇਰਾਦੇ ਸਮਝ ‘ਚ ਆਉਂਦੇ ਹੀ ਲੋਕ ਭੱਜਣ ਲੱਗੇ।
- ਇਸ ਦੌਰਾਨ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ।
- ਕੁਝ ਹੀ ਦੇਰ ‘ਚ ਬਿਲਡਿੰਗ ਨੂੰ ਘੇਰ ਲਿਆ ਗਿਆ।
- ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਪਹਿਲਾਂ ਪਾਰਕਿੰਗ ‘ਚ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.