ਮਣੀਪੁਰ ’ਚ ਅੱਤਵਾਦੀਆਂ ਵੱਲੋਂ ਹਮਲਾ, ਅਫ਼ਸਰ ਦੀ ਪਤਨੀ-ਬੱਚੇ ਸਮੇਤ 7 ਜਵਾਨ ਸ਼ਹੀਦ

ਮਣੀਪੁਰ ’ਚ ਅੱਤਵਾਦੀਆਂ ਵੱਲੋਂ ਹਮਲਾ, ਅਫ਼ਸਰ ਦੀ ਪਤਨੀ-ਬੱਚੇ ਸਮੇਤ 7 ਜਵਾਨ ਸ਼ਹੀਦ

(ਏਜੰਸੀ) ਨਵੀਂ ਦਿੱਲੀ। ਮਣੀਪੁਰ ’ਚ ਅੱਤਵਾਦੀਆਂ ਨੇ ਫੌਜ ਦੇ ਕਾਫ਼ਲੇ ’ਤੇ ਵੱਡਾ ਹਮਲਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅੱਤਵਾਦੀਆਂ ਨੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਸਿੰਘਤ ਉਪ ਮੰਡਲ ’ਚ ਅਸਾਮ ਰਾਈਫਲਸ ਕਮਾਂਡਿੰਗ ਅਫ਼ਸਰ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਕਤਲ ਕਰ ਦਿੱਤਾ ਹੈ।

ਹਮਲੇ ’ਚ ਕਰਨਲ ਵਿਪਲਵ ਤਿ੍ਰਪਾਠੀ ਦੀ ਪਤਨੀ ਤੇ ਪੁੱਤਰ ਵੀ ਮਾਰੇ ਗਏ ਹਨ। ਹਮਲਾ ਸਵੇਰੇ 10 ਵਜੇ ਹੋਇਆ ਹਮਲੇ ਪਿੱਛੇ ਪੀਪੁਲਸ ਲਿਬਰੇਸ਼ਨ ਆਰਮੀ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਹਮਲੇ ਦੀ ਪੁਸ਼ਟੀ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਕੀਤੀ ਹੈ ਉਨ੍ਹਾਂ ਘਟਨਾ ’ਤੇ ਦੁੱਖ ਪ੍ਰਗਟ ਕੀਤਾ।

ਹਮਲੇ ’ਚ ਖਤਮ ਹੋ ਗਿਆ ਅਫਸਰ ਕਰਨਲ ਤਿ੍ਰਪਾਠੀ ਦਾ ਪੂਰਾ ਪਰਿਵਾਰ

ਇਸ ਅੱਤਵਾਦੀ ਹਮਲੇ ’ਚ ਕਮਾਂਡਿੰਗ ਅਫ਼ਸਰ ਕਰਨਲ ਵਿਪਲਵ ਤਿ੍ਰਪਾਠੀ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਇਸ ਘਟਨਾ ’ਚ ਕਰਨਲ ਵਿਪਲਵ ਤਿ੍ਰਪਾਠੀ (46) ਪਤਨੀ ਅਨੁਜਾ ਸ਼ੁਕਲਾ (37) ਤੇ ਪੁੱਤਰ ਆਸ਼ੀਸ਼ ਤਿ੍ਰਪਾਠੀ (5) ਦੀ ਮੌਤ ਹੋ ਗਈ ਅਸਾਮ ਰਾਈਫਲਸ ਦੇ ਕਮਾਂਡਿੰਗ ਅਫ਼ਸਰ ਕਰਨਲ ਤਿ੍ਰਪਾਠੀ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਉਨ੍ਹਾਂ ਦਾ ਜਨਮ 1980 ’ਚ ਹੋਇਆ ਸੀ ਉਨ੍ਹਾਂ ਨੇ ਸੈਨਿਕ ਸਕੂਲ ਰੀਵਾ ’ਚ ਪੜ੍ਹਾਈ ਕੀਤੀ ਸੀ ਅਸਾਮ ਰਾਈਫਲਸ ’ਚ ਲੈਫਟੀਨੇਂਟ ਕਮਾਂਡੇਂਡ ਰਹੇ ਤਿ੍ਰਪਾਠੀ ਨੂੰ ਡਿਫੇਂਸ ਸਟੱਡੀ ’ਚ ਐਮ. ਐਸੀ. ਕਰਨ ਤੋਂ ਬਾਅਦ ਤਰੱਕੀ ਮਿਲੀ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ