ਜਾਂਦੇ ਅੱਠ ਵਿਅਕਤੀਆਂ ਨੂੰ ਮਾਰਿਆ ਚਾਕੂ
ਮਾਸਕੋ: ਸਪੇਨ ਦੇ ਬਾਰਸੀਲੋਨਾ ‘ਚ ਹੋਏ ਅੱਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਰੂਸ ਦੀਆਂ ਸੜਕਾਂ ‘ਤੇ ਅੱਤਵਾਦ ਦਾ ਸਾਇਆ ਫੈਲ ਗਿਆ ਇੱਥੇ ਇੱਕ ਹਮਲਾਵਰ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 11:20 ਮਿੰਟ ‘ਤੇ ਰਾਹ ਚਲਦੇ ਵਿਅਕਤੀਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਮਾਸਕੋ ਤੋਂ 2100 ਕਿਮੀ ਦੂਰ ਸਥਿਤ ਤੇਲ ਨਾਲ ਭਰਪੂਰ ਉੱਤਰੀ ਸ਼ਹਿਰ ਸਰਗੇਟ ‘ਚ ਇਹ ਘਟਨਾ ਵਾਪਰੀ ਹੈ
ਇਸ ਤੋਂ ਪਹਿਲਾਂ ਕਿ ਉਹ ਹੋਰ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਉਂਦਾ, ਤੁਰੰਤ ਹਰਕਤ ‘ਚ ਆਈ ਪੁਲਿਸ ਨੇ ਗੋਲੀ ਮਾਰ ਕੇ ਉਸ ਨੂੰ ਢੇਰ ਕਰ ਦਿੱਤਾ ਮੁੱਖ ਅਪਰਾਧਾਂ ਦੀ ਜਾਂਚ ਕਰਨ ਵਾਲੀ ਰੂਸ ਦੀ ਜਾਂਚ ਏਜੰਸੀ ਨੇ ਦੱਸਿਆ ਕਿ ਹਮਲਾਵਰ ਨੇ ਅੱਠ ਵਿਅਕਤੀਆਂ ਨੂੰ ਚਾਕੂ ਮਾਰ ਕੇ ਜਖ਼ਮੀ ਕਰ ਦਿੱਤਾ ਹੈ ਇਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦੋਂਕਿ ਪੰਜ ਹੋਰ ਜਖ਼ਮੀਆਂ ਦੀ ਹਾਲਤ ਗੰਭੀਰ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਇੱਥੇ ਹਥਿਆਰਬੰਦ ਪੁਲਿਸ ਪਹੁੰਚ ਗਈ ਅਤੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਹਮਲਾਵਰ ਦੀ ਹਾਲੇ ਤੱਕ ਪਛਾਣ ਨਹੀਂ ਕੀਤੀ ਜਾ ਸਕੀ ਹੈ ਸਰਕਾਰ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ
ਹਮਲਿਆਂ ਨਾਲ ਕੰਬ ਉਠਿਆ ਬਾਰਸੀਲੋਨਾ
ਜ਼ਿਕਰਯੋਗ ਹੈ ਕਿ ਸ਼ੁੱਰਕਵਾਰ ਨੂੰ ਸਪੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਾਰਸੀਲੋਨਾ ਇੱਕ ਤੋਂ ਬਾਅਦ ਇੱਕ ਦੋ ਅੱਤਵਾਦੀਆਂ ਹਮਲਿਆਂ ਨਾਲ ਕੰਬ ਉਠਿਆ ਇਸ ਹਮਲੇ ਦੇ ਘੰਟਿਆਂ ਬਾਅਦ ਇੱਕ ਵਾਰ ਫਿਰ ਤੋਂ ਦੇਸ਼ ਦੇ ਦੱਖਣ ‘ਚ ਸਥਿਤ ਕੈਂਬ੍ਰਿਅਲ ਦੇ ਕੋਸਟਲ ਸ਼ਹਿਰ ‘ਚ ਫਿਰ ਤੋਂ ਅੱਤਵਾਦੀ ਹਮਲਾ ਹੋਇਆ ਹੈ ਇਸ ਹਮਲੇ ‘ਚ 6 ਨਾਗਰਿਕ ਅਤੇ ਇੱਕ ਪੁਲਿਸ ਵਾਲਾ ਜਖ਼ਮੀ ਹੋ ਗਿਆ ਜ਼ਿਕਰਯੋਗ ਹੈ ਕਿ ਜੁਲਾਈ 2016 ਤੋਂ ਬਾਅਦ ਯੂਰਪ ‘ਚ ਭੀੜ ਨੂੰ ਵਾਹਨ ਨਾਲ ਕੁਚਲਣ ਦੇ ਕਈ ਅੱਤਵਾਦੀ ਹਮਲੇ ਹੋਏ ਹਨ
ਹਮਲਿਆਂ ‘ਚ ਲਗਭਗ 100 ਵਿਅਕਤੀਆਂ ਦੀ ਮੌਤ
ਨੀਸ, ਬਰਲਿਨ, ਲੰਦਨ ਅਤੇ ਸਟਾਕਹੋਮ ‘ਚ ਅਜਿਹੇ ਅੱਤਵਾਦੀ ਹਮਲਿਆਂ ‘ਚ ਲਗਭਗ 100 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਸ ਤਰ੍ਹਾਂ ਫਰਾਂਸ, ਬੈਲਜੀਅਮ ਅਤੇ ਜਰਮਨੀ ‘ਚ ਹਾਲ ‘ਚ ਅੱਤਵਾਦੀ ਹਮਲੇ ਹੋਏ, ਉਸ ਤੋਂ ਸਪੇਨ ਹੁਣ ਤੱਕ ਬਚਿਆ ਹੋਇਆ ਸੀ ਹਾਲਾਂਕਿ ਉਹ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੈ ਜੂਨ 2015 ਤੋਂ ਬਾਅਦ ਇੱਥੇ 180 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।