ਭਿਆਨਕ ਸੜਕ ਹਾਦਸਾ, ਦੋ ਦੀ ਮੌਤ, 9 ਜਣੇ ਜਖ਼ਮੀ

Nepal News

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਨਾਗੌਰ ਜ਼ਿਲ੍ਹੇ ਦੇ ਧੌਲੀ ਗੌਰ ਦੇ ਕੋਲ ਅੱਜ ਤੜਕੇ ਬਲੈਰੋ ਕੈਂਪਰ ਤੇ ਪਿਕਅੱਪ ’ਚ ਟੱਕਰ ਹੋਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਤੇ ਜਖ਼ਮੀ ਇੱਕ ਹੀ ਪਰਿਵਾਰ ਦੇ ਹਨ ਜੋ ਬਲੈਰੋ ਕੈਂਪਸ ’ਚ ਬੈਠ ਕੇ ਜਾ ਰਹੇ ਸਨ ਕਿ ਸਵੇਰੇ ਤਿੰਨ ਵਜੇ ਇਹ ਹਾਦਸਾ ਹੋਇਆ। ਮਿ੍ਰਤਕਾਂ ’ਚ ਇੱਕ ਔਰਤ ਤੇ ਇੱਕ ਪੁਰਸ਼ ਹੈ। ਹਾਦਸੇ ’ਚ ਗੰਭੀਰ ਰੂਪ ’ਚ ਜਖ਼ਮੀ ਲੋਕਾਂ ਨੂੰ ਅਜਮੇਰ ਜ਼ਿਲ੍ਹਾ ਹਸਪਤਾਲ ’ਚ ਰੈਫ਼ਰ ਕੀਤਾ ਹੈ। ਮਿ੍ਰਤਕਾਂ ਦੀਆਂ ਲਾਸ਼ਾਂ ’ਚ ਮੋਰਚਰੀ ’ਚ ਰਖਵਾਇਆ ਗਿਆ ਹੈ ਅਤੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਹੈ। (Accident)

ਇਹ ਵੀ ਪੜ੍ਹੋ : ਆਖਰੀ ਗਿਆਰਾਂ ’ਚ ਥਾਂ ਨਾ ਮਿਲਣ ‘ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ : ਸ਼ਮੀ

LEAVE A REPLY

Please enter your comment!
Please enter your name here