ਭਿਆਨਕ ਸੜਕ ਹਾਦਸਾ, ਪੁਲ ਤੋਂ ਰੇਲਵੇ ਟਰੈਕ ’ਤੇ ਆ ਡਿੱਗੀ ਬੱਸ

Accident

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਦੌਸਾ ’ਚ ਐਤਵਾਰ ਦੇਰ ਰਾਤ ਇੱਕ ਯਾਤਰੀ ਬੱਸ ਪੁਲ ਤੋਂ ਰੇਲ ਪਟੜੀ ਉੱਤੇ ਡਿੱਗਣ ਕਾਰਨ ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਦਰਜ਼ਨ ਦੇ ਕਰੀਬ ਲੋਕ ਜਖਮੀ ਹੋ ਗਏ, ਜਦਕਿ ਰੇਲਵੇ ਮਾਰਗ ਵੀ ਪ੍ਰਭਾਵਿਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜੈਪੁਰ ਡਿਵੀਜਨ ਦੇ ਬਾਂਡੀਕੁਈ-ਜੈਪੁਰ ਰੇਲਵੇ ਸੈਕਸ਼ਨ ਦੇ ਭਾਂਕਰੀ-ਦੌਸਾ ਰੇਲਵੇ ਸੈਕਸ਼ਨ ਦੇ ਵਿਚਕਾਰ ਸਥਿੱਤ ਦੌਸਾ ਕਲੈਕਟਰੇਟ ਨੇੜੇ ਓਵਰਬਿ੍ਰਜ ’ਤੇ ਤੜਕੇ ਕਰੀਬ 2.30 ਵਜੇ ਬੱਸ ਬੇਕਾਬੂ ਹੋ ਗਈ ਅਤੇ ਰੇਲਿੰਗ ਤੋੜਦੀ ਹੋਈ ਰੇਲ ਪਟੜੀ ’ਤੇ ਜਾ ਡਿੱਗੀ। (Accident)

ਇਸ ਹਾਦਸੇ ’ਚ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਜਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਅੱਧੀ ਦਰਜਨ ਤੋਂ ਵੱਧ ਗੰਭੀਰ ਜਖਮੀਆਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ। ਹਾਦਸੇ ਕਾਰਨ ਜੈਪੁਰ-ਦਿੱਲੀ ਰੇਲ ਮਾਰਗ ਪ੍ਰਭਾਵਿਤ ਹੋ ਗਿਆ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ ਕਿ ਇਸ ਕਾਰਨ ਰੇਲਵੇ ਦੇ ਅੱਪ ਅਤੇ ਡਾਊਨ ਟ੍ਰੈਕ ’ਚ ਵਿਘਨ ਪਿਆ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਜੈਪੁਰ ਤੋਂ ਇੱਕ ਦੁਰਘਟਨਾ ਰਾਹਤ ਗੱਡੀ ਨੂੰ ਰਵਾਨਾ ਕੀਤਾ ਗਿਆ। (Accident)

ਮੋਗਾ ’ਚ ਫਿਰ ਵਾਪਰਿਆ ਭਿਆਨਕ ਸੜਕ ਹਾਦਸਾ, 5 ਨੌਜਵਾਨਾਂ ਦੀ ਮੌਤ

ਰੇਲਵੇ ਪ੍ਰਸ਼ਾਸਨ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਰੋਡ ਕਰੇਨ ਦੀ ਮੱਦਦ ਨਾਲ ਸਵੇਰੇ 4.45 ਵਜੇ ਯਾਤਰੀ ਬੱਸ ਨੂੰ ਹਟਾਇਆ ਗਿਆ ਅਤੇ ਰੇਲਵੇ ਟਰੈਕ ਨੂੰ ਸਾਫ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਵੇਰੇ 5.05 ਵਜੇ ਰੇਲ ਪਟੜੀ ਨੂੰ ਰੇਲ ਗੱਡੀਆਂ ਚਲਾਉਣ ਲਈ ਖੋਲ੍ਹ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਕਾਰਨ ਰੇਲ ਗੱਡੀ ਨੰਬਰ 12957, ਅਹਿਮਦਾਬਾਦ-ਨਵੀਂ ਦਿੱਲੀ ਰੇਲ ਸੇਵਾ ਅਤੇ ਰੇਲ ਨੰਬਰ 19412 ਦੌਲਤਪੁਰ ਚੌਕ-ਸਾਬਰਮਤੀ ਰੇਲ ਸੇਵਾ ਪ੍ਰਭਾਵਿਤ ਹੋਈ।