ਸੌਂ ਰਹੇ ਬੱਚੇ ਨੂੰ ਨਹੀਂ ਮਿਲਿਆ ਬਾਹਰ ਨਿਕਲਣ ਦਾ ਮੌਕਾ
- 200 ਤੋਂ ਵੱਧ ਸੇਵਾਦਾਰਾਂ ਵੀ ਮੌਕੇ ‘ਤੇ ਪਹੁੰਚੇ
ਹਿਸਾਰ (ਸ਼ਿਆਮ ਸੁੰਦਰ ਸਰਦਾਨਾ)। ਹਿਸਾਰ ਦੇ ਸੈਕਟਰ 16-17 ਨੇੜੇ ਸਥਿਤ ਝੁੱਗੀਆਂ ਵਿੱਚ ਸ਼ਨਿੱਚਰਵਾਰ ਨੂੰ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਬਲਾਕ ਹਿਸਾਰ ਤੋੰ ਪਵਨ ਮਿੱਢਾ, ਹਨੀ ਸਰਦਾਨਾ, ਪੁਨੀਤ, ਤਪਿਸ਼, ਸੁਮਿਤ, ਦੇਵੀ ਲਾਲ, ਗੁਲਸ਼ਨ ਬਲਾਕ ਗੰਗਵਾ ਦੇ ਅਨੁਜ ਸਮੇਤ 200 ਤੋਂ ਵੱਧ ਸੇਵਾਦਾਰਾਂ ਵੀ ਮੌਕੇ ‘ਤੇ ਪਹੁੰਚ ਗਏ ਅਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।
ਅੱਗ ˆਚ ਗ਼ਰੀਬ ਲੋਕਾਂ ਦੇ ਆਰਜ਼ੀ ਆਸ਼ਿਆਨਿਆਂ ਵਿੱਚ ਰੱਖਿਆ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਇਸ ਦੇ ਨਾਲ ਹੀ ਕੁਝ ਸਿਲੰਡਰਾਂ ਨੂੰ ਅੱਗ ਲੱਗਣ ਦੀ ਵੀ ਸੂਚਨਾ ਮਿਲੀ ਹੈ। ਇਸ ਹਾਦਸੇ ‘ਚ 4 ਸਾਲਾ ਬੱਚੇ ਦੀ ਮੌਤ ਹੋ ਗਈ। ਅੱਗ ਬੁਝਾਉਣ ਤੋਂ ਬਾਅਦ ਲਾਸ਼ ਮਿਲੀ। ਅੱਗ ਇੰਨੀ ਭਿਆਨਕ ਸੀ ਕਿ ਬਰਵਾਲਾ, ਹਾਂਸੀ ਅਤੇ ਭਿਵਾਨੀ ਤੋਂ ਵੀ ਫਾਇਰ ਬ੍ਰਿਗੇਡ ਮੰਗਵਾਉਣੀਆਂ ਪਈਆਂ। ਪ੍ਰਸ਼ਾਸਨ ਨੇ ਕਿਹਾ ਹੈ ਕਿ ਹੁਣ ਪੀੜਤਾਂ ਨੂੰ ਕਮਿਊਨਿਟੀ ਸੈਂਟਰ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਜਾਵੇਗੀ। ਉੱਥੇ ਖਾਣ-ਪੀਣ ਦਾ ਵੀ ਪ੍ਰਬੰਧ ਵੀ ਕੀਤਾ ਜਾਵੇਗਾ।
ਅੱਗ ਨਾਲ ਕਰੀਬ 200 ਝੁੱਗੀਆਂ ਸੜੀਆਂ
ਸੈਕਟਰ 16-17 ਵਿੱਚ ਸਥਿਤ ਝੁੱਗੀਆਂ ਵਿੱਚ ਅੱਗ ਲੱਗਣ ਦਾ ਕਾਰਨ ਅਜੇ ਤੱਕ ਸਿਲੰਡਰ ਫਟਣਾ ਦੱਸਿਆ ਜਾ ਰਿਹਾ ਹੈ। ਜਦੋਂ ਅੱਗ ਲੱਗੀ ਤਾਂ ਲੋਕ ਆਪਣੀਆਂ ਝੁੱਗੀਆਂ ਵਿੱਚ ਬੈਠੇ ਸਨ। ਇੱਥੇ ਔਰਤਾਂ ਅਤੇ ਬੱਚੇ ਵੀ ਸਨ। ਅਜਿਹੇ ‘ਚ ਲੋਕਾਂ ‘ਚ ਭਗਦੜ ਮੱਚ ਗਈ। ਵੇਖਦੇ ਹੀ ਵੇਖਦੇ ਝੁੱਗੀਆਂ ਵਿੱਚ ਅੱਗ ਫੈਲ ਗਈ। ਜਿਸ ਕਾਰਨ ਕਰੀਬ 200 ਝੁੱਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ। ਇਸ ਕਾਰਨ ਕਾਫੀ ਦੇਰ ਤੱਕ ਅੱਗ ‘ਤੇ ਕਾਬੂ ਪਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ