ਹਜ਼ਾਰਾਂ ਹਰੇ ਭਰੇ ਦਰੱਖ਼ਤ, ਅਨੇਕਾਂ ਪੰਛੀ ਜਾਨਵਰ ਆਏ ਅੱਗ ਦੀ ਲਪੇਟ ’ਚ
(ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਤੋਂ ਤਕਰੀਬਨ ਸੱਤ ਕਿਲੋਮੀਟਰ ਦੁੂਰ ਸਨੌਰ ਤੋਂ ਬੋਸਰ ਰੋਡ ਕਰਤਾਰਪੁਰ ਨਰਸਰੀ ਬੀੜ ’ਚ ਅੱਜ ਸਵੇਰੇ ਤਕਰੀਬਨ 11 ਵਜੇ ਅੱਗ ਲੱਗ ਗਈ ਕੁਝ ਹੀ ਸਮੇਂ ’ਚ ਅੱਗ ਨੇ ਭਿਆਨਕ ਰੁੂਪ ਧਾਰ ਲਿਆ ਅਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਇਹ ਦੇਖ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਨੂੰ ਸੁੂਚਿਤ ਕੀਤਾ ਤਾਂ ਕੁਝ ਹੀ ਸਮੇਂ ’ਚ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ ਕੀਤੀ ਪਰ ਅੱਗ ਬਹੁਤ ਜਿਆਦਾ ਭਿਆਨਕ ਰੁੂਪ ਧਾਰ ਚੁੱਕੀ ਸੀ।
ਅੱਗ ਬੇਕਾਬੂ ਹੁੰਦੀ ਦੇਖ ਫਾਇਰ ਬ੍ਰਿਗੇਡ ਦੀਆਂ ਹੋਰ 7 ਗੱਡੀਆਂ ਮੰਗਵਾਉਣੀਆਂ ਪਈਆਂ ਤਾਂ ਕਿਤੇ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਮੌਕੇ ਵਣ ਵਿਭਾਗ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਤੋਂ ਇਲਾਵਾ ਆਮ ਲੋਕਾਂ ਵੱਲੋਂ ਵੀ ਅੱਗ ਬੁਝਾਉਣ ’ਚ ਬਹੁਤ ਜਿਆਦਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਗ ਨੇ ਬਹੁਤ ਜਿਆਦਾ ਨੁਕਸਾਨ ਕੀਤਾ ਹੈ। ਬਹੁਤ ਸਾਰੇ ਹਰੇ ਭਰੇ ਦਰੱਖ਼ਤ, ਜਾਨਵਰ, ਪੰਛੀ ਵੀ ਅੱਗ ’ਚ ਝੁਲਸ ਗਏ ਹੋਣਗੇ। ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ