ਆਯੁਸ਼ਮਾਨ ਟਾਵਰ ’ਤੇ ਲੱਗੀ ਭਿਆਨਕ ਅੱਗ, ਵੱਡਾ ਹਾਦਸਾ ਟਲਿਆ

Jaipur News
ਆਯੁਸ਼ਮਾਨ ਟਾਵਰ ’ਤੇ ਲੱਗੀ ਭਿਆਨਕ ਅੱਗ, ਵੱਡਾ ਹਾਦਸਾ ਟਲਿਆ

ਫਾਇਰ ਬ੍ਰਿਗੇਡ ਦੀ ਮੁਸਤੈਦੀ ਕਾਰਨ ਪਾਇਆ ਅੱਗੇ ’ਤੇ ਕਾਬੂ

Jaipur News: ਜੈਪੁਰ (ਸੱਚ ਕਹੂੰ ਨਿਊਜ਼)। ਜੈਪੁਰ ਦੇ ਵੱਕਾਰੀ ਐਸਐਮਐਸ ਖੇਤਰ ’ਚ ਸਥਿਤ ਆਯੁਸ਼ਮਾਨ ਟਾਵਰ ’ਚ ਬੁੱਧਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਚੌਥੀ ਮੰਜ਼ਿਲ ’ਤੇ ਲੱਗੀ, ਜਿਸ ਕਾਰਨ ਧੂੰਆਂ ਪੂਰੇ ਟਾਵਰ ’ਚ ਫੈਲ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਅੱਗ ਤਾਰਾਂ ਦੇ ਬੰਡਲਾਂ ’ਚ ਲੱਗੀ ਹੈ।

ਇਹ ਖਬਰ ਵੀ ਪੜ੍ਹੋ : Haryana Board Exam: ਹਰਿਆਣਾ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਹੋਇਆ ਵੱਡਾ ਬਦਲਾਅ, ਜਾਣੋ

ਪ੍ਰਸ਼ਾਸਨ ਨਹੀਂ ਦੇ ਸਕਿਆ ਅੱਗ ਦਾ ਕਾਰਨ | Jaipur News

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਇਸ ਵੇਲੇ ਇਸ ਦੀ ਜਾਂਚ ਕਰ ਰਿਹਾ ਹੈ। ਰਾਹਤ ਦੀ ਗੱਲ ਇਹ ਹੈ ਕਿ ਆਯੁਸ਼ਮਾਨ ਟਾਵਰ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਸੀ, ਜਿਸ ਕਾਰਨ ਇੱਕ ਵੱਡੇ ਹਾਦਸੇ ਦੀ ਸੰਭਾਵਨਾ ਟਲ ਗਈ।

ਫਾਇਰ ਬ੍ਰਿਗੇਡ ਦੀ ਮੁਸਤੈਦੀ ਨਾਲ ਪਾਇਆ ਅੱਗ ’ਤੇ ਕਾਬੂ

ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਸਵੇਰੇ 10:20 ਵਜੇ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ ਅਤੇ ਅੱਗ ’ਤੇ ਕਾਬੂ ਪਾਇਆ। ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।