ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਸੂਬੇ ਦਿੱਲੀ ਦਿੱਲੀ ਦੇ ਗਾਜ਼...

    ਦਿੱਲੀ ਦੇ ਗਾਜ਼ੀਪੁਰ ਡੰਪਿੰਗ ਗਰਾਊਂਡ ‘ਚ ਲੱਗ ਭਿਆਨਕ ਅੱਗ

    gazipur ground

    ਦਿੱਲੀ ਦੇ ਗਾਜ਼ੀਪੁਰ ਡੰਪਿੰਗ ਗਰਾਊਂਡ ‘ਚ ਲੱਗ ਭਿਆਨਕ ਅੱਗ

    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੂਰਬੀ ਦਿੱਲੀ ਦੇ ਗਾਜ਼ੀਪੁਰ ‘ਚ ਇਕ ਡੰਪਿੰਗ ਗਰਾਊਂਡ (Delhi Ghazipur dumping ) ‘ਚ ਭਿਆਨਕ ਅੱਗ ਲੱਗ ਗਈ। ਇਸ ਅੱਗ ‘ਤੇ ਕਾਬੂ ਪਾਉਣ ਲਈ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਅੱਗ ਤੇਜ਼ੀ ਨਾਲ ਫੈਲ ਰਹੀ ਸੀ ਤੇ ਉਸ ’ਚੋਂ ਧੂੰਏਂ ਦੇ ਗੁਬਾਰ ਨਿਕਲ ਰਹੇ ਸਨ। ਜਿਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਅਤੇ ਬਾਹਰ ਜਾਣ ਵਾਲਿਆਂ ਨੂੰ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਅੱਗ ਬੁਝਾਊ ਵਿਭਾਗ ਨੂੰ ਦੁਪਹਿਰ ਕਰੀਬ 2.27 ਵਜੇ ਇਸ ਦੀ ਸੂਚਨਾ ਮਿਲੀ। ਗਾਜ਼ੀਪੁਰ ਦੇ ਡੰਪਿੰਗ ਗਰਾਊਂਡ ‘ਚ ਲੱਗੀ ਇਹ ਅੱਗ ਕਾਫੀ ਦੂਰ ਤੱਕ ਦਿਖਾਈ ਦੇ ਰਹੀ ਹੈ। ਅੱਗ ਦੀਆਂ ਲਪਟਾਂ ਵਧਦੀਆਂ ਜਾ ਰਹੀਆਂ ਹਨ, ਹਾਲਾਂਕਿ ਫਾਇਰ ਟੈਂਡਰ ਅੱਗ ‘ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅੱਗ ਇੰਨੀ ਭਿਆਨਕ ਹੈ ਕਿ ਇਨ੍ਹਾਂ ‘ਤੇ ਕਾਬੂ ਪਾਉਣਾ ਮੁਸ਼ਕਲ ਹੈ। (Delhi Ghazipur dumping )

    ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਾਜ਼ੀਪੁਰ ਦੇ ਡੰਪਿੰਗ ਗਰਾਊਂਡ ਨੂੰ ਅੱਗ ਲੱਗੀ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਅੱਗ ਲੱਗ ਚੁੱਕੀ ਹੈ। ਭਾਵੇਂ ਉਦੋਂ ਅੱਗ ਇੰਨੀ ਭਿਆਨਕ ਨਹੀਂ ਸੀ ਪਰ ਹੁਣ ਇਹ ਕਾਫੀ ਦੂਰੀ ਤੋਂ ਦਿਖਾਈ ਦੇ ਰਹੀ ਹੈ। ਇਸ ਅੱਗ ਤੋਂ ਨਿਕਲਣ ਵਾਲਾ ਧੂੰਆਂ ਬਹੁਤ ਜ਼ਹਿਰੀਲਾ ਹੈ ਅਤੇ ਸਥਾਨਕ ਲੋਕਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਜਿਕਰਯੋਗ ਹੈ ਕਿ ਰਜਧਾਨੀ ’ਚ ਅੱਗ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਕਾਫੀ ਹੋ ਚੁੱਕਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here