Road Accident: ਬੱਸ ਕੰਡਕਟਰ ਦੇ ਵੱਜੀਆਂ ਜ਼ਿਆਦਾ ਸੱਟਾਂ, ਸੰਗਰੂਰ ਹਸਪਤਾਲ ਦਾਖਲ
(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆਂ। ਲਹਿਰਾਗਾਗਾ ਸੁਨਾਮ ਰੋਡ ਉਪਰ ਡਰੀਮ ਪਲੈਸ ਦੇ ਨਜ਼ਦੀਕ ਪਿੰਡ ਛਾਜਲਾ ਵਿਖੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਅਤੇ ਪਿਕ ਅਪ ਗੱਡੀ ਵਿਚਾਲੇ ਜਬਰਦਸਤ ਟੱਕਰ ਹੋ ਗਈ ਜਿਸ ’ਚ ਬੱਸ ਅਤੇ ਪਿਕਅੱਪ ਡਰਾਈਵਰ ਜਖਮੀ ਹੋ ਗਏ ਅਤੇ ਰੋਡਵੇਜ ਬੱਸ ਦੇ ਕੰਡਕਟਰ ਨੂੰ ਜ਼ਿਆਦਾ ਸੱਟਾਂ ਹੋਣ ਕਰਕੇ ਸੰਗਰੂਰ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ ਰਾਹਤ ਦੀ ਗੱਲ ਇਹ ਰਹੀ ਕਿ ਬੱਸ ’ਚ ਸਵਾਰ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। Road Accident
ਇਹ ਵੀ ਪੜ੍ਹੋ: Punjab News: ‘ਆਪ’ ਆਗੂ ਮੰਤਰੀ ਦੀ ਹਾਜ਼ਰੀ ’ਚ ਹੋਇਆ ਅਫ਼ਸਰਾਂ ਦੇ ‘ਦੁਆਲੇ’
ਥਾਣਾ ਛਾਜਲੀ ਦੇ ਏਐਸਆਈ ਗੁਰਭੇਜ ਸਿੰਘ ਨੇ ਜਾਣਕਾਰੀ ਦੱਸਿਆ ਕਿ ਬਾਅਦ ਦੁਪਹਿਰ ਸਮੇਂ ਸਾਇਲਾ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਪਿਕ ਅੱਪ ਗੱਡੀ ਦੀ ਭਿਆਨਕ ਟੱਕਰ ਹੋ ਗਈ ਰੋਡਵੇਜ਼ ਦੀ ਬੱਸ ਸੁਨਾਮ ਸਾਈਡ ਤੋਂ ਆ ਰਹੀ ਸੀ ਜਦਕਿ ਡਰਾਈ ਫਰੂਟ ਨਾਲ ਭਰੀ ਪਿਕ ਅੱਪ ਗੱਡੀ ਟੋਹਾਣਾ ਤੋਂ ਸੁਨਾਮ ਵੱਲ ਜਾ ਰਹੀ ਸੀ ਦੋਵਾਂ ਦੀ ਟੱਕਰ ਇੰਨੀ ਜਬਰਦਸਤ ਸੀ ਕਿ ਪਿੱਕਅੱਪ ਗੱਡੀ ਵਾਲਿਆਂ ਦੀਆਂ ਡਰਾਈ ਫਰੂਟ ਦੀਆਂ ਭਰੀਆਂ ਬੋਰੀਆਂ ਸੜਕ ’ਤੇ ਖਿੰਡ ਗਈਆਂ ਪਿਕ ਅੱਪ ਗੱਡੀ ਵਾਲਿਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨਮਾਨ ਲਾਇਆ ਜਾ ਰਿਹਾ ਹੈ ਟੱਕਰ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਮੌਕੇ ’ਤੇ ਪਹੁੰਚੇ ਥਾਣਾ ਛਾਜਲੀ ਦੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ। Road Accident