ਹਾਦਸੇ ’ਚ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ
(ਵਿਜੈ ਹਾਂਡਾ) ਗੁਰੂਹਰਸਹਾਏ। Road Accident ਫਿਰੋਜਪੁਰ-ਫਾਜ਼ਿਲਕਾ ਜੀਟੀ ਰੋਡ ’ਤੇ ਸਥਿਤ ਪਿੰਡ ਲਾਲਚੀਆਂ ਕੋਲ ਪੰਜਾਬ ਰੋਡਵੇਜ਼ ਦੀ ਮਿੰਨੀ ਬੱਸ ਤੇ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰੈਕਟਰ-ਟਰਾਲੇ ਦੀ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਵਾਲੀ ਸਾਈਡ ਤੋਂ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ ਦੀ ਮਿੰਨੀ ਬੱਸ ਤੇ ਫਾਜ਼ਿਲਕਾ ਸਾਈਡ ਤੋਂ ਪਰਾਲੀ ਦੀਆਂ ਗੱਠਾ ਲੈ ਕੇ ਆ ਰਹੇ ਟਰੈਕਟਰ ਟਰਾਲੇ ਦੀ ਪਿੰਡ ਲਾਲਚੀਆਂ ਦੇ ਕੋਲ ਜ਼ੋਰਦਾਰ ਟੱਕਰ ਹੋ ਗਈ ਤੇ ਟੱਕਰ ਐਨੀ ਭਿਆਨਕ ਤੇ ਜ਼ਬਰਦਸਤ ਸੀ ਕਿ ਟਰੈਕਟਰ ਵਿਚਕਾਰੋਂ ਟੁੱਟ ਕੇ ਦੋ ਹਿੱਸਿਆਂ ਵਿੱਚ ਖਿੰਡ ਗਿਆ ਤੇ ਟਰੈਕਟਰ ਦਾ ਇਕ ਹਿੱਸਾ ਨਾਲ ਲੱਗਦੇ ਖੇਤਾਂ ਵਿੱਚ ਜਾਂ ਡਿੱਗਿਆਂ ਤੇ ਮਿੰਨੀ ਬੱਸ ਸੜਕ ਕਿਨਾਰੇ ਖਤਾਨਾਂ ਵਿੱਚ ਡਿੱਗੀ। Road Accident

ਇਹ ਵੀ ਪੜ੍ਹੋ : ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਜਾਨੋਂ ਮਾਰਨ ਦੀ ਧਮਕੀ
ਇਸ ਸੜਕੀ ਹਾਦਸੇ ਵਿੱਚ ਸਵਾਰੀਆਂ ਨੂੰ ਮਮੂਲੀ ਸੱਟਾਂ ਲੱਗੀਆਂ ਤੇ ਜਿੰਨਾਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਪਹੁੰਚੀ ਥਾਣਾ ਲੱਖੋ ਕੇ ਬਹਿਰਾਮ ਦੇ ਮੁਖੀ ਰਵੀ ਕੁਮਾਰ ਵਲੋਂ ਪੁਲਿਸ ਪਾਰਟੀ ਨਾਲ ਪਹੁੰਚੇ ਤੇ ਸਾਰੀ ਸਥਿਤੀ ਦਾ ਜਾਇਜਾ ਲੈਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂ ਰਹੀਂ ਹੈ।