ਹਰਿਆਣਾ ਰੋਡਵੇਜ ਦੀ ਬੱਸ ਤੇ ਕਾਰ ਦੀ ਭਿਆਨਕ ਟੱਕਰ, 5 ਜਾਨਾਂ ਗਈਆਂ

Road Accident

ਰੇਵਾੜੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਰੇਵਾੜੀ ’ਚ ਸਿੰਘ ਪਿੰਡ ਦੇ ਨੇੜੇ ਬੁੱਧਵਾਰ ਸਵੇਰੇ ਇੱਕ ਕਾਰ ਤੇ ਰੋਡਵੇਜ ਦੀ ਟੱਕਰ ’ਚ ਕਾਰ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ ਕਾਰ ’ਚ ਸਵਾਰ ਲੋਕ ਰੇਵਾੜੀ ਦੇ ਧਰੂਹੇਰਾ ’ਚ ਇੱਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ ਚਰਖੀ ਦਾਦਰੀ ਪਰਤ ਰਹੇ ਸਨ। ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਟੁਕੜੇ ਟੁਕੜੇ ਹੋ ਗਏ। ਸਥਾਨਕ ਲੋਕਾਂ ਨੇ ਕਾਰ ’ਚੋਂ ਲੋਕਾਂ ਨੂੰ ਕੱਢਿਆ ਅਤੇ ਟਰਾਮਾ ਸੈਂਟਰ ’ਚ ਲੈ ਗਏ, ਜਿੱਥੇ ਡਾਕਟਰਾਂ ਨੇ ਪੰਜਾਂ ਨੂੰ ਮ੍ਰਿਤਕ ਐਲਾਨ ਦਿੱਤਾ। (Road Accident)

Also Read : 300 ਯੂਨਿਟ ਮੁਫਤ ਬਿਜਲੀ ਵਾਲੀ ‘ਪੀਐਮ ਸੂਰਿਆ ਘਰ’ ਯੋਜਨਾ ਦਾ ਲਾਭ ਉਠਾਓ

LEAVE A REPLY

Please enter your comment!
Please enter your name here