ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News Patiala News:...

    Patiala News: ਪਟਿਆਲਾ ਤੋਂ ਚੀਕਾ ਰੋਡ ‘ਤੇ ਹੋਇਆ ਭਿਆਨਕ ਹਾਦਸਾ, ਕਈ ਜਖ਼ਮੀ

    Patiala News

    ਪੀਆਰਟੀਸੀ ਦੀ ਬੱਸ, ਖੜ੍ਹੇ ਟੀਪਰ ’ਚ ਵੱਜੀ, ਡਰਾਇਵਰ, ਕੰਡਕਟਰ ਸਮੇਤ 18 ਜਖਮੀ | Patiala News

    ਸਨੋਰ (ਰਾਮ ਸਰੂਪ ਪੰਜੋਲਾ)। ਪਟਿਆਲਾ ਤੋਂ ਚੀਕਾ ਰੋਡ ਜੌੜੀਆਂ ਸੜਕਾਂ ਨੇੜੇ ਅੱਜ ਸਵੇਰੇ ਬੱਸ ਤੇ ਟਿੱਪਰ ਦੀ ਟੱਕਰ ’ਚ ਭਿਆਨਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਬੱਸ ਦੇ ਡਰਾਇਵਰ ਕੰਡਕਟਰ ਸਮੇਤ ਤਕਰੀਬਨ 18 ਸਵਾਰੀਆਂ ਜਖਮੀ ਹੋ ਗਈਆਂ, ਜਿਹਨਾਂ ’ਚੋ ਤਿੰਨ ਗੰਭੀਰ ਦੱਸੇ ਜਾ ਰਹੇ ਹਨ। ਜਿਹਨਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਭਰਤੀ ਕਰਵਾ ਦਿੱਤਾ ਗਿਆ ਹੈ। (Patiala News)

    Patiala News

    ਜਾਣਕਾਰੀ ਦਿੰਦਿਆਂ ਥਾਣਾ ਸਨੌਰ ਪੁਲਿਸ ਤਫਤੀਸ਼ੀ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਤਕਰੀਬਨ ਸੱਤ ਵਜੇ ਪੀਆਰਟੀਸੀ ਦੀ ਬੱਸ ਨੰਬਰ ਪੀ.ਬੀ-11-ਸੀ.ਐਫ-0829 ਪਟਿਆਲਾ ਤੋਂ ਚੀਕਾ ਜਾ ਰਹੀ ਸੀ, ਜਦੋਂ ਇਹ ਬੱਸ ਜੌੜੀਆਂ ਸੜਕਾਂ ਚੋਕ ਟੱਪ ਕੇ ਥੋੜਾ ਅੱਗੇ ਪਹੁਚੀ ਤਾਂ ਅੱਗੇ ਤੋ ਆ ਰਹੀ ਕੋਈ ਸਵਿੱਵਟ ਗੱਡੀ ਨੂੰ ਬਚਾਉਣ ਲੱਗੇ ਸੜਕ ਨਾਲ ਖੜੇ ਟਿੱਪਰ ’ਚ ਵੱਜ ਕੇ ਹਾਦਸਾ ਵਾਪਰ ਗਿਆ ਅਤੇ ਬੱਸ ਅੰਦਰ ਸਵਾਰੀਆਂ ਦਾ ਚੀਕ ਚਿਹਾੜਾ ਪੈ ਗਿਆ, ਬੱਸ ਤੇਜ ਹੋਣ ਕਾਰਨ ਬੱਸ ਦਾ ਅਗਲਾ ਹਿੱਸਾ ਬਿਲਕੁਲ ਖਤਮ ਹੋ ਗਿਆ।

    ਸੜਕ ਸੁਰੱਖਿਆ ਦਸਤਾ ਮੌਕੇ ’ਤੇ ਪੁੱਜਾ

    ਪਤਾ ਲੱਗਣ ’ਤੇ ਸੜਕ ਸੁਰੱਖਿਆ ਫੋਰਸ ਦਾ ਦਸਤਾ ਮੌਕੇ ’ਤੇ ਪਹੌਂਚ ਗਿਆ ਅਤੇ ਲੋਕਾਂ ਦੀ ਮੱਦਦ ਨਾਲ ਜਖਮੀਆਂ ਨੂੰ ਗੱਡੀ ’ਚ ਪਾ ਕੇ ਇਲਾਜ ਲਈ ਹਸਪਤਾਲ ਪਹੁਚਾਇਆ ਗਿਆ। ਜਿਸ ਵਿਚ ਬੱਸ ਦੇ ਡਰਾਇਵਰ ਬਲਜਿੰਦਰ ਸਿੰਘ 47 ਸਾਲ ਵਾਸੀ ਨੂਰਪੁਰ ਸਮਾਣਾ ਅਤੇ ਕੰਡਕਟਰ ਸੁਰਿੰਦਰ ਸਿੰਘ 45 ਸਾਲ ਪਿੰਡ ਚੁਨਾਗਰਾ ਪਾਤੜਾਂ ਸਮੇਤ ਤਕਰੀਬਨ 18 ਸਵਾਰੀਆਂ ਬੁਰੀ ਤਰ੍ਹਾਂ ਜਖਮੀ ਹੋ ਗਈਆਂ, ਜਿਸ ਵਿੱਚੋਂ ਕੰਡਕਟਰ ਸੁਰਿੰਦਰ ਸਿੰਘ ਦੀਆਂ ਦੋਵੇਂ ਲੱਤਾਂ ਟੱੁਟ ਗਈਆਂ ਦੱਸੀਆਂ ਜਾ ਰਹੀਆਂ ਹਨ ਅਤੇ ਤਿੰਨ ਹੋਰ ਸਵਾਰੀਆਂ ਗੰਭੀਰ ਹਨ।

    ਲੋਕਾਂ ਹਾਦਸੇ ਦਾ ਦੱਸਿਆ ਇਹ ਕਾਰਨ

    ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸੀਮਿੰਟ ਸਟੋਰ ਅਤੇ ਰੇਤੇ ਬਜਰੀ ਦੇ ਢੇਰ ਹੋਣ ਕਾਰਨ, ਤਕਰੀਬਨ ਹਰ ਵੇਲੇ ਟਰਾਲੇ ਅਤੇ ਵੱਡੀਆਂ ਸੀਮਿੰਟ ਦੀਆਂ ਭਰੀਆਂ ਗੱਡੀਆਂ ਖੜੀਆਂ ਰਹਿੰਦੀਆਂ ਹਨ। ਜਿਸ ਕਾਰਨ ਹਰ ਵੇਲੇ ਜਾਮ ਲੱਗਾ ਰਹਿੰਦਾ ਹੈ ਅਤੇ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਪੁਲਿਸ ਪ੍ਰਸਾਸ਼ਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।

    Also Read : ਸ਼ੂਗਰ ਸਬੰਧੀ ਹੋਵੇ ਠੋਸ ਮੈਡੀਕਲ ਖੋਜ

    LEAVE A REPLY

    Please enter your comment!
    Please enter your name here