Dera Sacha Sauda: ਸ਼ਾਮ ਨੂੰ ਜਲੂਸ ਦੀ ਵਾਪਸੀ ’ਤੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਖੁਦ ਗੇਟ ਦੇ ਬਾਹਰ ਖੜ੍ਹੇ ਹੋ ਕੇ ਪੂਜਨੀਕ ਪਰਮ ਪਿਤਾ ਜੀ ਦਾ ਅਤੇ ਸ਼ਹਿਨਸ਼ਾਹੀ ਜਲੂਸ ਦਾ ਸਵਾਗਤ ਕੀਤਾ ਅਤੇ ਸਾਧ-ਸੰਗਤ ਵਿਚਕਾਰ ਉੱਥੇ ਹੀ ਖੜ੍ਹੇ ਹੋ ਕੇ ਇਹ ਬਚਨ ਵੀ ਫ਼ਰਮਾਇਆ ਕਿ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਂਅ) ਕੋ ਆਜ ‘ਆਤਮਾ ਸੇ ਪਰਮਾਤਮਾ’ ਕਰ ਦੀਆ ਹੈ। ਯੇਹ ਇਨਕੀ ਬਹੁਤ ਬੜੀ ਕੁਰਬਾਨੀ ਹੈ’।
ਆਪ ਜੀ ਨੂੰ ਨਵੇਂ-ਨਵੇਂ ਨੋਟਾਂ ਦੇ ਹਾਰ ਪਾ ਕੇ ਪੂਜਨੀਕ ਬੇਪਰਵਾਹ ਜੀ ਖੁਦ ਆਪਣੇ ਨਾਲ ਤੇਰਾਵਾਸ ’ਚ ਲੈ ਗਏ। ਤਿੰਨ ਮੰਜ਼ਿਲੀ ਤੇਰਾਵਾਸ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਦੀ ਹੀ ਹਵੇਲੀ ਦੇ ਮਲਬੇ ਭਾਵ ਇੱਟਾਂ, ਲੱਕੜ-ਬਾਲੇ, ਗਾਰਡਰ ਆਦਿ ਦੀ ਵਰਤੋਂ ਕਰਕੇ ਅਤੇ ਖੁਦ ਮਿਸਤਰੀਆਂ ਕੋਲ ਖੜ੍ਹੇ ਰਹਿ ਕੇ ਆਪਣੇ ਦਿਸ਼ਾ-ਨਿਰਦੇਸ਼ਨ ’ਚ ਪੂਰੀ ਮਜ਼ਬੂਤੀ ਨਾਲ ਬਣਵਾਈ ਸੀ।
Read Also : ਪੰਜਾਬ ਸਕੱਤਰੇਤ, ਸਕੂਲਾਂ ਤੇ ਸ਼ਤਾਬਦੀ ਐਕਸਪ੍ਰੈਸ ’ਚ ਬੰਬ ਧਮਾਕੇ ਦੀ ਧਮਕੀ
ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਜਲੂਸ ਤੋਂ ਬਾਅਦ ਸੁੰਦਰ ਤੇਰਾਵਾਸ ਆਪ ਜੀ ਨੂੰ ਤੋਹਫੇ ਵਜੋਂ ਭੇਂਟ ਕੀਤਾ ਅਤੇ ਇਸ ਸਬੰਧੀ ਬਚਨ ਫ਼ਰਮਾਏ, ‘‘ਸਤਿਗੁਰੂ ਦੇ ਹੁਕਮ ਨਾਲ ਇਹ ਗੋਲ ਤੇਰਾਵਾਸ ਬਣਾਈ ਗਈ ਹੈ। ਇਹ ਸਤਿਨਾਮ ਸਿੰਘ ਜੀ ਨੂੰ ਪੁਰਸਕਾਰ ਵਜੋਂ ਦਿੱਤੀ ਹੈ।’’ ਨਾਲ ਹੀ ਨਾਲ ਦੁਬਾਰਾ ਸਪੱਸ਼ਟ ਕਰਦਿਆਂ ਫ਼ਰਮਾਇਆ, ‘‘ਸਤਿਨਾਮ ਸਿੰਘ ਜੀ ਦਾ ਨਾਂਅ ਪਹਿਲਾਂ ਸਰਦਾਰ ਹਰਬੰਸ ਸਿੰਘ ਜੀ ਸੀ। ਇਹ ਈਸ਼ਵਰੀ ਸ਼ਕਤੀ ਸ੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ਦੀ ਰਹਿਣ ਵਾਲੀ ਹੈ। ਰਾਮ-ਨਾਮ ਨੂੰ ਹਾਸਲ ਕਰਨ ਲਈ ਇਨ੍ਹਾਂ ਨੇ ਆਪਣਾ ਘਰ-ਮਕਾਨ ਤੋੜਿਆ ਅਤੇ ਦੁਨੀਆ ਦੀ ਬਦਨਾਮੀ ਸਹਿਣ ਕੀਤੀ। ਇਸ ਲਈ ਇਹ ਤੇਰਾਵਾਸ ਇਨ੍ਹਾਂ ਨੂੰ ਇਨਾਮ ’ਚ ਮਿਲਿਆ ਹੈ। ਹਰ ਆਦਮੀ ਇੱਥੇ ਜਗ੍ਹਾ ਲੈਣ ਦਾ ਅਧਿਕਾਰੀ ਨਹੀਂ ਹੈ ਅਤੇ ਇੱਥੇ ਉਸੇ ਨੂੰ ਜਗ੍ਹਾ ਮਿਲਦੀ ਹੈ, ਜਿਸ ਨੂੰ ਉਪਰ ਤੋਂ ਹੁਕਮ ਹੁੰਦਾ ਹੈ।’’ ਜਾਰੀ…
ਸਰੋਤ: ਸੱਚੇ ਰੂਹਾਨੀ ਰਹਿਬਰ, ਭਾਗ-2..














