ਹਿੰਸਾ ‘ਚ ਤਿੰਨ ਇਜ਼ਰਾਇਲੀ ਅਤੇ ਤਿੰਨ ਫਲਸਤੀਨੀਆਂ ਦੀ ਮੌਤ
ਯਰੂਸ਼ਲਮ:ਪੱਛਮੀ ਤੱਟ ‘ਚ ਹਿੰਸਾ ਤੋਂ ਬਾਅਦ ਫਲਸਤੀਨੀਆਂ ਦੀ ਮੌਤ ਅਤੇ ਤਿੰਨ ਇਜ਼ਰਾਇਲੀਆਂ ਦੀ ਛੁਰਾ ਮਾਰ ਕੇ ਜਾਨ ਲੈਣ ਤੋਂ ਬਾਅਦ ਪਵਿੱਤਰ ਸਥਾਨ ਨੂੰ ਲੈ ਕੇ ਇਜ਼ਰਾਇਲ-ਫਲਸਤੀਨ ਦਰਮਿਆਨ ਚੱਲ ਰਿਹਾ ਤਣਾਅ ਹੋਰ ਵਧ ਗਿਆ ਹੈ ਇਜ਼ਰਾਇਲ ਬਚਾਅ ਸੇਵਾ ਦੇ ਮੁਖੀ ਨੇ ਦੱਸਿਆ ਕਿ ਦੇਰ ਰਾਤ ਇੱਕ ਫਲਸਤੀਨੀ ਪੱਛਮੀ ਤੱਟ ਦੀ ਹਲਾਮਿਸ਼ ਬਸਤੀ ਸਥਿਤ ਇੱਕ ਘਰ ‘ਚ ਵੜ ਗਿਆ ਅਤੇ ਤਿੰਨ ਇਜ਼ਰਾਇਲੀਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ
ਦੇਸ਼ ਦੀ ਇੱਕ ਨਿਊਜ਼ ਸਾਈਟ ਦਾ ਕਹਿਣਾ ਹੈ ਕਿ ਮਾਰੇ ਗਏ ਵਿਅਕਤੀਆਂ ‘ਚੋਂ ਦੋ ਪੁਰਸ਼ ਅਤੇ ਇੱਕ ਔਰਤ ਹੈ ਫੌਜ ਵੱਲੋਂ ਜਾਰੀ ਫੁਟੇਜ਼ ‘ਚ ਰਸੋਈ ਦੇ ਬਰਸ਼ ‘ਤੇ ਖੂਨ ਖਿਲਰਿਆ ਨਜ਼ਰ ਆ ਰਿਹਾ ਹੈ ਇਜ਼ਰਾਇਲ ਟੀਵੀ ਨੇ ਕਿਹਾ ਕਿ ਹਮਲਾਵਰ ਇੱਕ ਨੌਜਵਾਨ ਹੈ ਅਤੇ ਉਸਨੇ ਫੇਸਬੁੱਕ ‘ਤੇ ਪੋਸਟ ਕਰਕੇ ਪਵਿੱਤਰ ਸਥਾਨ ‘ਚ ਹੋ ਰਹੀਆਂ ਗਤੀਵਿਧੀਆਂ ਪ੍ਰਤੀ ਆਪਣੀ ਨਰਾਜ਼ਗੀ ਵੀ ਜ਼ਾਹਿਰ ਕੀਤੀ ਸੀ
ਇਸ ਦਰਮਿਆਨ ਫਲਸਤੀਨ ਦੇ ਰਾਸ਼ਟਰਪਤੀ ਮੁਹੰਮਦ ਅੱਬਾਸ ਨੇ ਇਜ਼ਰਾਇਲ ਨਾਲ ਸਬੰਧਾਂ ‘ਤੇ ਰੋਕ ਲਾਉਣ ਦਾ ਐਲਾਨ ਕੀਤਾ, ਜਿਸ ਨਾਲ ਟਰੰਪ ਪ੍ਰਸ਼ਾਸਨ ਦੇ ਲੰਮੇ ਸਮੇਂ ਤੋਂ ਬਾਅਦ ਪਈ ਸ਼ਾਂਤੀ ਗੱਲਬਾਤ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਇੱਕ ਝਟਕਾ ਲੱਗਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।