ਸਾਡੇ ਨਾਲ ਸ਼ਾਮਲ

Follow us

14.5 C
Chandigarh
Sunday, February 8, 2026
More
    Home Uncategorized ਭਾਰਤ-ਪਾਕਿ ਦਰਮ...

    ਭਾਰਤ-ਪਾਕਿ ਦਰਮਿਆਨ ਤਣਾਅ ਘੱਟ ਹੋਇਆ : ਟਰੰਪ

    Corona

    ਵਾਸ਼ਿੰਗਟਨ (ਏਜੰਸੀ)। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਰਸਾਨ ਤੇ ਭਾਰਤ ਦੇ ਸਬੰਧਾਂ ‘ਚ ਤਲਖੀ ਹੈ ਕਸ਼ਮੀਰ ਮੁੱਦੇ ‘ਤੇ ਤਿੰਨ ਵਾਰ ਵਿਚੋਲਗੀ ਦੀ ਪੇਸ਼ਕਸ਼ ਕਰ ਚੁੱਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਸੋਮਵਾਰ ਨੂੰ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਦੀ ਮੱਦਦ ਕਰਨ ਦਾ ਮਤਾ ਦੂਹਰਾਇਆ ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ‘ਚ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਪਹਿਲਾਂ ਤੋਂ ਘੱਟ ਹੋਇਆ ਹੈ ਫਰਾਂਸ ‘ਚ 26 ਅਗਸਤ ਨੂੰ ਜੀ-7 ਸਮਿਟ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਦਰਮਿਆਨ ਮੀਟਿੰਗ ਹੋਈ ਸੀ ਦੋਵਾਂ ਆਗੂਆਂ ਦਰਮਿਆਨ ਕਸ਼ਮੀਰ ਮਸਲੇ ‘ਤੇ ਵੀ ਗੱਲ ਹੋਈ। (Trump)

    ਇਸ ਦੌਰਾਨ ਮੋਦੀ ਨੇ ਟਰੰਪ ਸਾਹਮਣੇ ਮੀਡੀਆ ਨੂੰ ਕਿਹਾ ਸੀ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਾ ਦੁਵੱਲਾ ਮਸਲਾ ਹੈ ਤੇ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਇਸ ‘ਤੇ ਕਸ਼ਟ ਨਹੀਂ ਦੇਣਾ ਚਾਹੁੰਦੇ ਇਸ ਦੇ ਦੋ ਹਫ਼ਤਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਆਇਆ ਹੈ ਰਾਸ਼ਟਰਪਤੀ ਟਰੰਪ ਨੇ ਿਕਹਾ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਨੂੰ ਲੈ ਕੇ ਟਕਰਾਅ ਜਾਰੀ ਹੈ ਮੇਰੇ ਦੋਵਾਂ ਦੇਸ਼ਾਂ ਨਾਲ ਚੰਗੇ ਸਬੰਧ ਹਨ ਮੈਂ ਉਨ੍ਹਾਂ ਦੀ ਮੱਦਦ ਕਰਨਾ ਚਾਹੁੰਦਾ ਹਾਂ ਤੇ ਉਹ ਇਹ ਜਾਣਦੇ ਹਨ ਫਰਾਂਸ ‘ਚ ਹੋਈ ਮੀਟਿੰਗ ‘ਚ ਟਰੰਪ ਨੇ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਮਿਲ ਕੇ ਆਪਣੀ ਸਮੱਸਿਆਵਾਂ ਸੁਲਝਾ ਸਕਦੇ ਹਨ। (Trump)

    LEAVE A REPLY

    Please enter your comment!
    Please enter your name here