ਸਬਰੀਮਾਲਾ ‘ਚ ਪਰਵੇਸ਼ ਨੂੰ ਲੈ ਕੇ ਪੁਲਿਸ ਅਤੇ ਸਰਧਾਲੂਆਂ ਦਰਮਿਆਨ ਝੜਪ

Tension, Prevails, Police, Prevents, Hundreds, Devotees

ਸਬਰੀਮਾਲਾ, ਏਜੰਸੀ (Police)

ਸਬਰੀਮਾਲਾ ਮੰਦਿਰ ਵਿੱਚ ਔਰਤਾਂ ਦੇ ਪਰਵੇਸ਼ ਦੇ ਮਾਮਲੇ ਬੁੱਧਵਾਰ ਸਵੇਰੇ ਪੰਬਾ ਵੱਲ ਜਾਣ ਵਾਲੇ ਸੈਂਕੜੇ ਸ਼ਰਧਾਲੂਆਂ ਅਤੇ ਤਾਂਤਰਿ ਪਰਿਵਾਰ ਦੇ ਇੱਕ ਮੈਂਬਰ ਰਾਹੁਲ ਈਸ਼ਵਰ ਨੂੰ ਪੁਲਿਸ (Police) ਦੇ ਰੋਕੇ ਜਾਣ ਤੋਂ ਬਾਅਦ ਨਿਲੱਕਲ ‘ਚ ਤਨਾਅ ਫੈਲ ਗਿਆ। ਰਾਹੁਲ ਈਸ਼ਵਰ  ਆਪਣੀ 90 ਸਾਲ ਦਾ ਦਾਦੀ ਅਤੇ ਸੈਂਕੜੇ ਸ਼ਰਧਾਲੂਆਂ ਨਾਲ ਆਧਾਰ ਸ਼ਿਵਿਰ ਤੋਂ ਸਵੇਰੇ : 4:15 ਵਜੇ ਪਵਿੱਤਰ ਪਹਾੜ ਵੱਲ ਵੱਧ ਰਹੇ ਸਨ ਉਦੋਂ ਨਿਲੱਕਲ ‘ਚ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਸ਼ਰਧਾਂਲੂਆਂ ਤੇ ਪੁਲਿਸ ਦਰਮਿਆਨ ਝੜਪ ਹੋਈ।

ਪੁਲਿਸ ਨੇ ਅੱਜ ਸਵੇਰੇ ਸੜਕ ਨੂੰ ਰੁਕਾਵਟ ਕਰਨ ਵਾਲੇ ਕੁੱਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਸਬਰੀਮਾਲਾ ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ।ਸੰਸਾਰ ਪ੍ਰਸਿੱਧ ਭਗਵਾਨ ਅਇੱਪਾ ਮੰਦਿਰ ‘ਚ ਔਰਤਾਂ ਦੇ ਪਰਵੇਸ਼ ਦੀ ਆਗਿਆ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਵਾਲੇ ਸਬਰੀਮਾਲਾ ਕਰਮਾ ਕਮੇਟੀ ਅਤੇ ਹੋਰ ਹਿੰਦੂ ਸੰਗਠਨਾਂ ਦੁਆਰਾ ਬਣਾਏ ਗਏ ਕੈਪਾਂ ਨੂੰ ਪੁਲਿਸ ਨੇ ਹਟਾ ਦਿੱਤਾ ਹੈ।

ਨਿਲੱਕਲ ਅਤੇ ਪੰਬਾ ਸਮੇਤ ਵੱਖ-ਵੱਖ ਥਾਵਾਂ ‘ਤੇ ਅਣਗਿਣਤ ਔਰਤਾਂ ਅਤੇ ਵਿਅਕਤੀਆਂ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਮਹਾਨਿਦੇਸ਼ਕ ਅਮਿਤ ਕਾਂਤ ਅਤੇ ਰੇਂਜ ਮਹਾਨਿਰੀਖਣ ਮਨੋਜ ਅਬ੍ਰਾਹਮ ਸਥਿਛੀ ‘ਤੇ ਨਜਰਾਂ ਟਿਕਾਈਆਂ ਹਨ। (Police)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here