ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home ਖੇਡ ਮੈਦਾਨ ਟੈਨਿਸ: ਨਡਾਲ ਅ...

    ਟੈਨਿਸ: ਨਡਾਲ ਅਤੇ ਜੋਕੋਵਿਚ ਪੈਰਿਸ ਮਾਸਟਰਜ਼ ਦੇ ਕੁਆਰਟਰ ਫਾਈਨਲ ‘ਚ

    Tennis: Nadal , Djokovic, Quarter-finals, Paris Masters

    ਏਜੰਸੀ/ਪੈਰਿਸ। ਵਿਸ਼ਵ ਨੰਬਰ-2 ਸਪੇਨ ਦੇ ਰਾਫੇਲ ਨਡਾਲ ਨੇ ਫਰਾਂਸ ਦੇ ਜੋ-ਵਿਲਫ੍ਰੇਡ ਸੋਂਗਾ ਨੂੰ ਹਰਾ ਕੇ ਪੈਰਿਸ ਮਾਸਟਰਜ਼ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਸ਼ੁੱਕਰਵਾਰ ਨੂੰ ਨਡਾਲ ਨੂੰ ਸੋਂਗਾ ਨੇ ਸਖ਼ਤ ਟੱਕਰ ਦਿੱਤੀ, ਪਰ ਆਖਰ ‘ਚ ਸਪੇਨਿਸ਼ ਖਿਡਾਰੀ ਨੇ 7-6 (7-4), 6-1 ਨਾਲ ਜਿੱਤ ਦਰਜ ਕੀਤੀ ਆਖਰੀ-4 ‘ਚ ਨਡਾਲ ਦਾ ਸਾਹਮਣਾ ਕੈਨੇਡਾ ਦੇ ਨੌਜਵਾਨ ਖਿਡਾਰੀ ਡੇਨਿਸ ਸ਼ਾਪੋਵਾਲੋਵ ਨਾਲ ਹੋਵੇਗਾ ਸ਼ਾਪੋਵਾਲੋਵ ਨੇ ਆਪਣੇ ਕੁਆਰਟਰ ਫਾਈਨਲ ਮੈਚ ‘ਚ ਫਰਾਂਸ ਦੇ ਹੀ ਤਜ਼ਰਬੇਕਾਰ ਗੇਲ ਮੋਨਫਿਲਸ ਨੂੰ ਸਿੱਧੇ ਸੈੱਟਾਂ ‘ਚ 6-2, 6-2 ਨਾਲ ਹਰਾਇਆ।  Tennis

    ਬੀਬੀਸੀ ਅਨੁਸਾਰ ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਦਰਮਿਆਨ ਵਿਸ਼ਵ ਨੰਬਰ-ਰੈਂਕਿੰਗ ਸਬੰਧੀ ਸਖ਼ਤ ਟੱਕਰ ਚੱਲ ਰਹੀ ਹੈ ਜੋ ਖਿਡਾਰੀ ਇਸ ਟੂਰਨਾਮੈਂਟ ਨੂੰ ਜਿੱਤੇਗਾ ਉਹ ਸਾਲ ਦੀ ਸਮਾਪਤੀ ਨੰਬਰ ਵੰਨ ਨਾਲ ਕਰੇਗਾ ਨਡਾਲ ਚੌਥੀ ਵਾਰ ਇਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚਣ ‘ਚ ਸਫਲ ਹੋਏ ਹਨ ਹਾਲਾਂਕਿ ਉੁਹ ਇੱਕ ਵਾਰ ਵੀ ਇਸ ਪੈਰਿਸ ਮਾਸਟਰਜ਼ ਦਾ ਖਿਤਾਬ ਨਹੀਂ ਜਿੱਤ ਸਕੇ ਹਨ ਵਰਲਡ ਨੰਬਰ-1 ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ। Tennis

    ਇੱਥੇ ਜਾਰੀ ਪੈਰਿਸ ਮਾਸਟਰਜ਼ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜੋਕੋਵਿਚ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਸ਼ੁੱਕਰਵਾਰ ਨੂੰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਗੀ੍ਰਸ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੂੰ ਸਿੱਧੇ ਸੈੱਟਾਂ ‘ਚ 6-1, 6-2 ਨਾਲ ਹਰਾਇਆ ਆਖਰੀ-4 ‘ਚ ਜੋਕੋਵਿਚ ਦਾ ਸਾਹਮਣਾ ਬੁਲਗਾਰੀਆ ਦੇ ਗ੍ਰਿਗੋਰ ਦਿਮੀਤ੍ਰੋਵ ਨਾਲ ਹੋਵੇਗਾ ਜਿਨ੍ਹਾਂ ਨੇ ਕੁਆਰਟਰ ਫਾਈਨਲ ‘ਚ ਚਿਲੀ ਦੇ ਕ੍ਰਿਸਟੀਅਨ ਗੈਰਿਨ ਨੂੰ ਸਿੱਧੇ ਸੈੱਟਾਂ ‘ਚ 6-2, 7-5 ਨਾਲ ਹਰਾਇਆ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here