ਕਾਰ ਲੈਣ ਲਈ ਜ਼ਾਅਲੀ ਦਸਤਾਵੇਜਾਂ ’ਤੇ ਲਿਆ 10 ਲੱਖ ਦਾ ਲੋਨ

Fake Calls

ਪੁਲਿਸ ਨੇ ਬੈਂਕ ਮੈਨੇਜ਼ਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਸ਼ੁਰੂ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਪਾਰਕ ਰਾਜਧਾਨੀ ’ਚ ਇੱਕ ਮਹਿਲਾ ਸਣੇ ਦੋ ਵਿਅਕਤੀਆਂ ਨੇ ਕਰੂਜ਼ ਕਾਰ ਲੈਣ ਲਈ ਬੈਂਕ ਨੂੰ ਜ਼ਾਅਲੀ ਦਸਤਾਵੇਜ ਦੇ ਕੇ 10 ਲੱਖ ਤੋਂ ਵੱਧ ਦਾ ਲੋਨ ਹਾਸਲ ਕਰ ਲਿਆ। ਦਸਤਾਵੇਜ਼ਾਂ ਦੇ ਜ਼ਾਅਲੀ ਹੋਣ ਦਾ ਖੁਲਾਸਾ ਹੋਣ ਪਿੱਛੋਂ ਬੈਂਕ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਤੋਂ ਬਾਅਦ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅਮਿਤ ਭੱਟੀ ਨੇ ਦੱਸਿਆ ਕਿ ਉਹ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਮਾਧੋਪੁਰੀ (ਲੁਧਿਆਣਾ) ਵਿਖੇ ਬਤੌਰ ਬ੍ਰਾਂਚ ਮੈਨੇਜਰ ਤਾਇਨਾਤ ਹੈ। (Ludhiana News)

ਉਨ੍ਹਾਂ ਦੱਸਿਆ ਕਿ ਮੈਸਰਜ਼ ਓਮਨੀ ਵ੍ਹੀਲਜ ਪ੍ਰਾਈਵੇਟ ਲਿਮਟਿਡ, ਪਲਾਟ ਨੰਬਰ 73, ਕੁਲਦੀਪ ਨਗਰ ਬਸਤੀ ਜੋਧੇਵਾਲ ਦੇ ਮਾਲਕ ਗੌਤਮ ਗਰਗ, ਜਤਿੰਦਰ ਮੋਹਨ, ਪਰਮਜੀਤ ਸਿੰਘ ਤੇ ਸ਼੍ਰੀਮਤੀ ਪੰਖੁਰੀ ਓਹਰੀ ਨੇ ਹਮਮਸਵਰਾ ਹੋ ਕੇ ਕਰੂਜ਼ ਕਾਰ ਖ੍ਰੀਦਣ ਲਈ ਬੈਂਕ ਪਾਸੋਂ 10.50 ਲੱਖ ਰੁਪਏ ਦਾ ਲੋਨ ਲੈ ਲਿਆ। ਜਿਸ ਦੇ ਲਈ ਉਨ੍ਹਾਂ ਵੱਲੋਂ ਬੈਂਕ ਨੂੰ ਜ਼ਾਅਲੀ ਦਸਤਾਵੇਜ ਜਮ੍ਹਾਂ ਕਰਵਾਏ ਗਏ। ਦਸਤਾਵੇਜਾਂ ਦੀ ਪੜਤਾਲ ਤੋਂ ਬਾਅਦ ਹੋਏ ਖੁਲਾਸੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਉਕਤਾਨ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮਾਮਲੇ ’ਚ ਪੁਲਿਸ ਨੇ ਅਮਿਤ ਭੱਟੀ ਦੀ ਸ਼ਿਕਾਇਤ ’ਤੇ ਮੈਸਰਜ਼ ਓਮਨੀ ਵ੍ਹੀਲਜ ਪ੍ਰਾਈਵੇਟ ਲਿਮਟਿਡ। (Ludhiana News)

ਇਹ ਵੀ ਪੜ੍ਹੋ : Big Breaking: ਦਿੱਲੀ ਹਾਈ ਕੋਰਟ ਦਾ ਕੇਜਰੀਵਾਲ ਦੀ ਰਿਹਾਈ ’ਤੇ ਵੱਡਾ ਫੈਸਲਾ!

ਪਲਾਟ ਨੰਬਰ 73, ਕੁਲਦੀਪ ਨਗਰ ਬਸਤੀ ਜੋਧੇਵਾਲ ਦੇ ਮਾਲਕ ਗੌਤਮ ਗਰਗ ਵਾਸੀ ਕੁਲਦੀਪ ਨਗਰ, ਜਤਿੰਦਰ ਮੋਹਨ ਵਾਸੀ ਆਤਮ ਨਗਰ, ਪਰਮਜੀਤ ਸਿੰਘ ਵਾਸੀ ਪਿੰਡ ਭੁੱਲਾ ਰਾਏ (ਫ਼ਗਵਾੜਾ) ਤੇ ਸ਼੍ਰੀਮਤੀ ਪੰਖੁਰੀ ਓਹਰੀ ਵਾਸੀ ਕੁਲਦੀਪ ਨਗਰੀ ਬਸਤੀ ਜੋਧੇਵਾਲ ਦੇ ਖਿਲਾਫ਼ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ਼ ਕੀਤਾ ਹੈ। ਤਫ਼ਤੀਸੀ ਅਫ਼ਸਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੈਂਕ ਮੈਨੇਜ਼ਰ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ’ਚ ਨਾਮਜਦ ਵਿਅਕਤੀਆਂ ਨੂੰ ਜਲਦ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। (Ludhiana News)

LEAVE A REPLY

Please enter your comment!
Please enter your name here