Temperature Punjab: ਮੀਂਹ-ਹਨ੍ਹੇਰੀਆਂ ਤੋਂ ਬਾਅਦ ਗਰਮੀ ਦਿਖਾਉਣ ਲੱਗੀ ਆਪਣਾ ਰੰਗ, ਪਾਰਾ 42 ਡਿਗਰੀ

Temperature Punjab
Temperature Punjab: ਮੀਂਹ-ਹਨ੍ਹੇਰੀਆਂ ਤੋਂ ਬਾਅਦ ਗਰਮੀ ਦਿਖਾਉਣ ਲੱਗੀ ਆਪਣਾ ਰੰਗ, ਪਾਰਾ 42 ਡਿਗਰੀ

Temperature Punjab: ਨੇੜੇ ਪੁੱਜਿਆ, ਬਿਜਲੀ ਦੀ ਮੰਗ 10400 ਮੈਗਾਵਾਟ ’ਤੇ ਪਹੁੰਚੀ | PSPCL

Temperature Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੀਂਹ-ਹਨ੍ਹੇਰੀ ਵਾਲਾ ਮੌਸਮ ਲੰਘਣ ਤੋਂ ਬਾਅਦ ਸੂਬੇ ਅੰਦਰ ਗਰਮੀ ਆਪਣਾ ਰੰਗ ਦਿਖਾਉਣ ਲੱਗੀ ਹੈ। ਅੱਜ ਪੰਜਾਬ ਅੰਦਰ ਪਾਰਾ ਵਧ ਕੇ 42 ਡਿਗਰੀ ਨੇੜੇ ਪੁੱਜ ਗਿਆ। ਅਗਲੇ ਦਿਨਾਂ ਦੌਰਾਨ ਲੋਕਾਂ ਨੂੰ ਗਰਮੀ ਦਾ ਹੋਰ ਰੰਗ ਸਹਿਣ ਲਈ ਮਜ਼ਬੂਰ ਹੋਣਾ ਪਵੇਗਾ। ਇੱਧਰ ਦੂਜੇ ਪਾਸੇ ਬਿਜਲੀ ਦੀ ਮੰਗ ਵੀ 10400 ਮੈਗਾਵਾਟ ’ਤੇ ਪੁੱਜ ਗਈ।

ਦੱਸਣਯੋਗ ਹੈ ਕਿ ਚੜ੍ਹਦੇ ਮਈ ਮਹੀਨੇ ਤੋਂ ਸੂਬੇ ਦੇ ਲੋਕ ਮੀਂਹ ਅਤੇ ਝੱਖੜ ਵਾਲੇ ਦੌਰ ਵਿੱਚੋਂ ਗੁਜ਼ਰ ਰਹੇ ਸਨ। ਲੰਘੇ 12 ਦਿਨਾਂ ਤੋਂ ਪਾਰਾ ਕਾਫ਼ੀ ਹੇਠਾਂ ਆਇਆ ਹੋਇਆ ਸੀ ਅਤੇ ਲੋਕਾਂ ਨੂੰ ਮਈ ਦਾ ਮਹੀਨਾ ਮਹਿਸੂਸ ਨਹੀਂ ਹੋ ਰਿਹਾ ਸੀ। ਮੀਂਹ ਵਾਲਾ ਦੌਰ ਲੰਘਣ ਤੋਂ ਬਾਅਦ ਅੱਜ ਮੁੜ ਗਰਮੀ ਨੇ ਆਪਣਾ ਜੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਅੰਦਰ ਅੱਜ ਕਈ ਥਾਂਈਂ ਪਾਰਾ 42 ਡਿਗਰੀ ’ਤੇ ਪੁੱਜ ਗਿਆ ਅਤੇ ਦੁਪਹਿਰ ਮੌਕੇ ਗਰਮ ਹਵਾਵਾਂ ਚੱਲੀਆਂ।

Temperature Punjab

ਮੌਸਮ ਵਿਭਾਗ ਮੁਤਾਬਿਕ ਅਗਲੇ ਤਿੰਨ ਚਾਰ ਦਿਨ ਗਰਮੀ ਇਸੇ ਤਰ੍ਹਾਂ ਆਪਣਾ ਰੰਗ ਦਿਖਾਵੇਗੀ ਅਤੇ ਲੋਕਾਂ ਨੂੰ ਮਈ ਮਹੀਨੇ ਦਾ ਅਹਿਸਾਸ ਕਰਵਾਏਗੀ। ਪੰਜਾਬ ਅੰਦਰ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਏਅਰਪੋਰਟ ਦਾ 41.7 ਡਿਗਰੀ ’ਤੇ ਪੁੱਜ ਗਿਆ ਜਦਕਿ ਪਟਿਆਲਾ ਦਾ ਤਾਪਮਾਨ 41 ਡਿਗਰੀ ਨੇੜੇ ਦਰਜ ਕੀਤਾ ਗਿਆ । ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਅੰਦਰ ਵੀ ਤਾਪਮਾਨ 38 ਤੋਂ 40 ਡਿਗਰੀ ਵਿਚਕਾਰ ਰਿਹਾ ਹੈ।

ਇਸੇ ਤਰ੍ਹਾਂ ਹਰਿਆਣਾ ਰਾਜ ਅੰਦਰ ਵੀ ਤਾਪਮਾਨ 40 ਡਿਗਰੀ ਤੋਂ ਉੱਪਰ ਹੀ ਰਿਹਾ ਅਤੇ ਸਭ ਤੋਂ ਵੱਧ ਤਾਪਮਾਨ ਨੂੰਹ ਦਾ ਦਰਜ ਕੀਤਾ ਗਿਆ, ਜਿੱਥੇ ਤਾਪਮਾਨ 41. 8 ਡਿਗਰੀ ਰਿਹਾ ਹੈ । ਇਸੇ ਤਰ੍ਹਾਂ ਹੀ ਸਰਸਾ ਅੰਦਰ ਤਾਪਮਾਨ 40.6 ਡਿਗਰੀ ਦਰਜ ਕੀਤਾ ਗਿਆ। ਅਗਲੇ ਦਿਨਾਂ ਵਿੱਚ ਤਾਪਮਾਨ 44 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਹੈ। ਇੱਧਰ ਜੇਕਰ ਬਿਜਲੀ ਦੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਦੇ ਵਧਣ ਨਾਲ ਹੀ ਬਿਜਲੀ ਦੀ ਮੰਗ 10400 ਮੈਗਾਵਾਟ ’ਤੇ ਪੁੱਜ ਗਈ ਜਦਕਿ ਪਿਛਲੇ ਦਿਨਾਂ ਦੌਰਾਨ ਬਿਜਲੀ ਦੀ ਮੰਗ 8 ਹਜਾਰ ਮੈਗਾਵਾਟ ਦੇ ਨੇੜੇ ਹੀ ਚੱਲ ਰਹੀ ਸੀ।

Read Also : Punjab Board 12th Result 2025: ਪੰਜਾਬ ਬੋਰਡ 12ਵੀਂ ਦੇ ਨਤੀਜੇ ਅੱਜ, ਦੁਪਹਿਰ ਬਾਅਦ ਵੇਖੋ ਨਤੀਜੇ

ਜਦਕਿ ਬਲੈਕ ਆਊਟ ਸਮੇਂ ਤਾਂ ਬਿਜਲੀ ਦੀ ਮੰਗ 2000 ਮੈਗਾਵਾਟ ਹੀ ਦਰਜ਼ ਕੀਤੀ ਗਈ ਸੀ। ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ ਚਾਲੂ ਹਨ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਜਦਕਿ ਇੱਕ ਯੂਨਿਟ ਬੰਦ ਪਿਆ ਹੈ। ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋ ਯੂਨਿਟਾਂ ਵਿੱਚੋਂ ਇੱਕ ਬੰਦ ਹੈ ਅਤੇ ਇੱਕ ਚੱਲ ਰਿਹਾ ਹੈ। ਇਸ ਤਰ੍ਹਾਂ ਸਰਕਾਰੀ 10 ਯੂਨਿਟਾਂ ਵਿੱਚੋਂ 8 ਯੂਨਿਟਾਂ ਵੱਲੋਂ 1561 ਮੈਗਾਵਾਟ ਬਿਜਲੀ ਉਤਪਦਾਨ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਇੱਥੋਂ 1314 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ ਜਦਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋ ਯੂਨਿਟ ਚਾਲੂ ਹਨ ਅਤੇ ਇੱਕ ਬੰਦ ਪਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ 1264 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ।

ਸੂਬੇ ਅੰਦਰ ਝੋਨੇ ਦੀ ਲਵਾਈ 1 ਜੂਨ ਤੋਂ | PSPCL

ਪੰਜਾਬ ਅੰਦਰ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਤਿੰਨ ਪੜਾਵਾਂ ’ਚ ਝੋਨੇ ਦੀ ਲਵਾਈ ਹੋਵੇਗੀ। ਝੋਨੇ ਲਈ ਬਿਜਲੀ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਛੜੱਪਾ ਮਾਰ ਕੇ ਵਧੇਗੀ। ਪਹਿਲੇ ਜੋਨ ਅੰਦਰ 1 ਜੂਨ ਨੂੰ ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਜਦਕਿ 5 ਜੂਨ ਨੂੰ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, ਐੱਸਏਐੱਸ ਨਗਰ (ਮੋਹਾਲੀ), ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇਗੀ। 9 ਜੂਨ ਤੋਂ ਬਾਕੀ ਬਚਦੇ ਜ਼ਿਲ੍ਹੇ ਲੁਧਿਆਣਾ, ਮੋਗਾ, ਜਲੰਧਰ, ਮਾਨਸਾ, ਮਲੇਰਕੋਟਲਾ, ਸੰਗਰੂਰ, ਪਟਿਆਲਾ, ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ’ਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਵੇਗਾ।