ਇੱਕ ਲੱਖ ਸਿਹਤ ਕੇਂਦਰਾਂ ’ਤੇ ਸ਼ੁਰੂ ਹੋਵੇਗੀ ਟੈਲੀਮੈਡੀਸ਼ਨ ਸੁਵਿਧਾ
(ਏਜੰਸੀ) ਨਵੀਂ ਦਿੱਲੀ। ਕੇਂਦਰੀ ਸਿਹਤ ਮੰਤਰੀ ਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੇਸ਼ ’ਚ ਕੱਲ੍ਹ ਤੋਂ ਸਿਹਤ ਕੇਂਦਰਾਂ ’ਤੇ ਟੈਲੀਮੈਡੀਸਨ ਸਲਾਹ-ਮਲ਼ਵਰੇ ਦੀ ਸੁਵਿਧਾ ਸ਼ੁਰੂ ਕੀਤੀ ਜਾਵੇਗੀ। ਮਾਂਡਵੀਆ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ’ਚ ਕਿਹਾ ਕਿ ਹੁਣ ਆਮ ਆਦਮੀ ਨੂੰ ਵੀ ਵੱਡੇ ਡਾਕਟਰਾਂ ਤੋਂ ਸਲਾਹ ਲੈਣ ਦਾ ਮੌਕਾ ਮਿਲੇਗਾ। ਉਨਾਂ ਕਿਹਾ ਕਿ ਹੁਣ ਆਮ ਨਾਗਰਿਕ ਵੀ ਦੇਸ਼ ਦੇ ਵੱਡੇ ਡਾਕਟਰ ਤੋਂ ਲੈ ਸਕਣਗੇ ਸਲਾਹ। ਆਯੂਸ਼ਮਾਨ ਭਾਰਤ ਹੈਲ਼ਥ ਐਂਡ ਵੈਲਨੇਸ ਸੈਂਟਰ ਦੀ ਚੌਥੀ ਵਰ੍ਹੇਗੰਢ ਮੌਕੇ 16 ਅਪਰੈਲ ਨੂੰ ਇੱਕ ਲੱਖ ਕੇਂਦਰਾਂ ’ਤੇ ਈ-ਸੰਜੀਵਨੀ ਟੈਲੀ ਕੰਸਲਟੇਸ਼ਨ ਸੁਵਿਧਾ ਸ਼ੁਰੂ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ