Telangana Tunnel Collapse: ਜਲਦ ਬਾਹਰ ਆ ਸਕਦੇ ਹਨ ਸੁਰੰਗ ’ਚ ਫਸੇ ਲੋਕ, ਫੌਜ ਤੇ ਜਲ ਸੈਨਾ ਬਚਾਅ ਕਾਰਜ਼ਾਂ ’ਚ ਜੁਟੀ

Telangana Tunnel Collapse
Telangana Tunnel Collapse: ਜਲਦ ਬਾਹਰ ਆ ਸਕਦੇ ਹਨ ਸੁਰੰਗ ’ਚ ਫਸੇ ਲੋਕ, ਫੌਜ ਤੇ ਜਲ ਸੈਨਾ ਬਚਾਅ ਕਾਰਜ਼ਾਂ ’ਚ ਜੁਟੀ

Srisailam Tunnel Collapse Telangana Live Updates: ਤੇਲੰਗਾਨਾ (ਏਜੰਸੀ)। ਐੱਸਐੱਲਬੀਸੀ ਪ੍ਰੋਜੈਕਟ ਵਿਖੇ ਸੁਰੰਗ ਦਾ ਇੱਕ ਹਿੱਸਾ ਢਹਿ ਜਾਣ ਤੋਂ ਬਾਅਦ ਪਿਛਲੇ 30 ਘੰਟਿਆਂ ਤੋਂ ਫਸੇ 8 ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੂਬਾ ਸਰਕਾਰ ਭਾਰਤੀ ਫੌਜ, ਜਲ ਸੈਨਾ, ਐਨਡੀਆਰਐਫ ਤੇ ਹੋਰ ਸੁਰੰਗ ਮਾਹਿਰਾਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : Haryana-Punjab Weather News: ਪੰਜਾਬ-ਹਰਿਆਣਾ ’ਚ ਫਿਰ ਹੋਵੇਗਾ ਮੌਸਮ ’ਚ ਬਦਲਾਅ, ਜਾਣੋ ਕਦੋਂ ਹੈ ਮੀਂਹ ਦੀ ਸੰਭਾਵਨਾ

ਅੱਜ ਸ਼ਾਮ ਤੱਕ ਸੁੰਰਗ ’ਚ ਫਸੇ ਲੋਕਾਂ ਦੇ ਬਾਹਰ ਆਉਣ ਦੀ ਉਮੀਦ

ਮੰਤਰੀ ਉੱਤਮ ਕੁਮਾਰ ਰੈਡੀ ਨੇ ਕਿਹਾ ਕਿ ਅਸੀਂ ਕੱਲ੍ਹ ਤੋਂ ਲਾਪਤਾ 8 ਲੋਕਾਂ ਦੀ ਸੁਰੱਖਿਆ ਲਈ ਉਮੀਦ ਤੇ ਪ੍ਰਾਰਥਨਾ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਅੱਜ ਸ਼ਾਮ ਤੱਕ ਉਨ੍ਹਾਂ ਨੂੰ ਭਾਲ ਲਿਆ ਜਾਵੇਗਾ ਤੇ ਬਚਾ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ, ‘ਅਸੀਂ 8 ਲਾਪਤਾ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’

ਸੁਰੰਗ ਦੇ ਅੰਦਰ ਦਾ ਭਿਆਨਕ ਦ੍ਰਿਸ਼

ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ’ਚ ਸ਼੍ਰੀਸੈਲਮ ਲੈਫਟ ਬੈਂਕ ਨਹਿਰ ਸੁਰੰਗ ਦੇ ਅੰਦਰ ਬਚਾਅ ਕਾਰਜ ਚੱਲ ਰਹੇ ਹਨ, ਜਿੱਥੇ 8 ਜਾਨਾਂ ਫਸੀਆਂ ਹੋਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਡੋਮਲਪੇਂਟਾ ਨੇੜੇ ਸੁਰੰਗ ਦਾ ਇੱਕ ਹਿੱਸਾ ਕੱਲ੍ਹ ਢਹਿ ਗਿਆ ਸੀ, ਜਿੱਥੇ ਕੰਮ ’ਤੇ ਗਏ 8 ਮਜ਼ਦੂਰ ਫਸ ਗਏ ਸਨ।

LEAVE A REPLY

Please enter your comment!
Please enter your name here