19 ਤੋਂ 21 ਅਗਸਤ ਤੱਕ ਹੜਤਾਲ ’ਤੇ ਜਾਣ ਦਾ ਕੀਤਾ ਸੀ ਐਲਾਨ | Punjab News
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਭਰ ਦੇ ਤਹਿਸੀਲਦਾਰ ਸੋਮਵਾਰ 19 ਅਗਸਤ ਤੋਂ ਕਿਸੇ ਵੀ ਹੜਤਾਲ ’ਤੇ ਨਹੀਂ ਜਾਣਗੇ ਅਤੇ ਆਪਣੇ ਹੀ ਦਫ਼ਤਰ ਵਿੱਚ ਬੈਠ ਕੇ ਕੰਮ ਕਰਦੇ ਨਜ਼ਰ ਆਉਣਗੇ, ਕਿਉਂਕਿ ਤਹਿਸੀਲਦਾਰ ਯੂਨੀਅਨ ਵੱਲੋਂ ਹੜਤਾਲ ’ਤੇ ਜਾਣ ਸਬੰਧੀ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਤਹਿਸੀਲਦਾਰ ਯੂਨੀਅਨ ਵੱਲੋਂ ਇਹ ਫੈਸਲਾ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਮਾਲ ਵਿਭਾਗ ਦੇ ਸਪੈਸ਼ਲ ਸੀਐੱਸ ਕੇਏਪੀ ਸਿਨਹਾ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। Punjab News
ਜਲਦ ਹੀ ਮੰਨ ਲਈ ਜਾਣਗੀਆਂ ਸਾਰੀਆਂ ਜਾਇਜ਼ ਮੰਗਾਂ : ਬ੍ਰਹ ਸ਼ੰਕਰ ਜਿੰਪਾ
ਤਹਿਸੀਲਦਾਰਾਂ ਵੱਲੋਂ ਬੀਤੇ ਦਿਨੀਂ ਇਹ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਦੀਆਂ ਲਟਕਦੀ ਮੰਗਾਂ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਪੂਰਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਕਾਫ਼ੀ ਵਾਰ ਪੰਜਾਬ ਦੇ ਮੰਤਰੀ ਤੇ ਅਧਿਕਾਰੀਆਂ ਨਾਲ ਮੀਟਿੰਗ ਹੋ ਗਈ ਹੈ ਪਰ ਉਨ੍ਹਾਂ ਦਾ ਹੱਲ਼ ਨਹੀਂ ਕੀਤਾ ਗਿਆ ਜਿਸ ਕਾਰਨ ਹੀ ਉਨ੍ਹਾਂ ਵੱਲੋਂ 19 ਅਗਸਤ ਤੋਂ 21 ਅਗਸਤ ਤੱਕ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Punjab News: ਪੰਜ ਦਿਨਾਂ ਤੋਂ ਛੱਤ ’ਤੇ ਚੜ੍ਹੇ ਮਹਿਲਾਂ ਪ੍ਰੋਫੈਸਰਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਨੇ ਉਤਾਰਿਆ ਹੇਠਾਂ
ਇਸ ਹੜਤਾਲ ਸਬੰਧੀ ਪੰਜਾਬ ਸਰਕਾਰ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀ ਬ੍ਰਹ ਸ਼ੰਕਰ ਜਿੰਪਾ ਦੀ ਡਿਊਟੀ ਲਾਈ ਗਈ ਸੀ ਕਿ ਉਹ ਤੁਰੰਤ ਮੀਟਿੰਗ ਕਰਦੇ ਹੋਏ ਮਾਮਲੇ ਨੂੰ ਖ਼ਤਮ ਕਰਨ ਜਿਸ ਤੋਂ ਬਾਅਦ ਐਤਵਾਰ ਨੂੰ ਸਵੇਰੇ ਚੰਡੀਗੜ੍ਹ ਵਿਖੇ ਇਸ ਸਬੰਧੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਅਗਲੇ ਕੁਝ ਹੀ ਦਿਨਾਂ ਵਿੱਚ ਤਹਿਸੀਲਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਤਹਿਸੀਲਦਾਰ ਯੂਨੀਅਨ ਵੱਲੋਂ ਹੜਤਾਲ ’ਤੇ ਜਾਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ। Punjab News