Farmers News Update: ਹਰਿਆਣਾ ਪੁਲਿਸ ਨੇ ਪਹਿਲਾਂ ਕੀਤੀ ਫੁੱਲਾਂ ਦੀ ਵਰਖਾ, ਫਿਰ ਸੁੱਟੇ ਹੰਝੂ ਗੈਸ ਦੇ ਗੋਲੇ
- ਅੱਜ ਕਿਸਾਨ ਮੀਟਿੰਗ ਕਰਨ ਤੋਂ ਬਾਅਦ ਕਰਨਗੇ ਅਗਲੀ ਰਣਨੀਤੀ ਦਾ ਐਲਾਨ
Farmers News Update: (ਨਰਿੰਦਰ ਸਿੰਘ ਬਠੋਈ) ਸੰਭੂ ਬਾਰਡਰ/ਪਟਿਆਲਾ। ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਕਾਨੂੰਨੀ ਗਾਰੰਟੀ ਸਣੇ ਵੱਖ-ਵੱਖ ਕਿਸਾਨੀ ਮੰਗਾਂ ਸਬੰਧੀ ਕੇਂਦਰ ’ਤੇ ਦਬਾਅ ਬਣਾਉਣ ਲਈ 101 ਕਿਸਾਨਾਂ ਦਾ ਇੱਕ ਹੋਰ ਜਥਾ ਅੱਜ ਦੁਪਹਿਰ 12 ਵਜੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਇਆ ਪਰ ਕੁਝ ਦੂਰੀ ’ਤੇ ਚੱਲਣ ਤੋਂ ਬਾਅਦ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕਰਕੇ ਰੋਕ ਲਿਆ। ਇਸ ਦੌਰਾਨ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਪੈਦਲ ਮਾਰਚ ਕੱਢਣ ਦੀ ਇਜਾਜ਼ਤ ਦਿਖਾਉਣ ਲਈ ਕਿਹਾ ਅਤੇ ਅੱਗੇ ਨਾ ਵਧਣ ਲਈ ਕਿਹਾ ਇਸ ਮੌਕੇ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਅੱਧੀ ਦਰਜਨ ਤੋਂ ਉੱਪਰ ਕਿਸਾਨ ਜ਼ਖ਼ਮੀ ਹੋ ਗਏ।
ਸੰਭੂ ਬਾਰਡਰ ’ਤੇ 4 ਘੰਟੇ ਬਣੀ ਰਹੀ ਤਣਾਅ ਪੂਰਨ ਸਥਿਤੀ , ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਨੂੰ ਵਾਪਸ ਬੁਲਾਇਆ
ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਸਮੇਤ 101 ਲੋਕਾਂ ਦੇ ਸਮੂਹ ਨੂੰ ਹੈਲਮੇਟ ਜੈਕਟ ਤੇ ਗੋਗਲਸ ਵੰਡੇ ਗਏ ਤਾਂ ਜੋ ਕਿਸਾਨਾਂ ਦਾ ਬਚਾਅ ਹੋ ਸਕੇ ,ਕਿਸਾਨਾਂ ਨੂੰ ਸ਼ਾਂਤ ਰੱਖਣ ਲਈ ਹਰਿਆਣਾ ਸਰਕਾਰ ਵੱਲੋਂ ਗੋਲੇ ਦਾਗਣ ਤੋਂ ਪਹਿਲਾਂ ਫੁੱਲਾਂ ਦੀ ਵਰਖਾ ਕੀਤੀ ਗਈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਸੁੱਟੇ ਗਏ ਫੁੱਲਾਂ ’ਚ ਕੋਈ ਕੈਮੀਕਲ ਮਿਲਾਇਆ ਗਿਆ ਸੀ, ਜਿਸ ਕਾਰਨ ਸਾਡੇ ਕਿਸਾਨ ਜ਼ਖ਼ਮੀ ਹੋਏ ਹਨ ਕਿਸਾਨਾਂ ਉੱਪਰ ਕੀਤੀ ਜਾ ਰਹੀ ਫੁੱਲਾਂ ਦੀ ਵਰਖਾ ਦੀ ਕਵਰੇਜ ਕਰਨ ਲਈ ਪੱਤਰਕਾਰ ਵੀ ਅੱਗੇ ਵੱਧ ਗਏ, ਪਰ ਜਦੋਂ ਪੱਤਰਕਾਰਾਂ ਤੇ ਕਿਸਾਨਾਂ ਦੀਆਂ ਅੱਖਾਂ ’ਚ ਜਲਣ ਹੋਣ ਲੱਗੀ ਤਾਂ ਸਭ ਦੰਗ ਰਹਿ ਗਏ ਕਿ ਫੁੱਲਾਂ ’ਚ ਕੋਈ ਮਿਲਾਵਟ ਕੀਤੀ ਗਈ ਹੈ।
ਇਹ ਵੀ ਪੜ੍ਹੋ: Earthquake: ਇਸ ਸ਼ਹਿਰ ‘ਚ ਲੱਗੇ ਭੂਚਾਲ ਦੇ ਝਟਕੇ
ਹਰਿਆਣਾ ਪੁਲਿਸ ਨੇ ਫੁੱਲਾਂ ਦੀ ਵਰਖਾ ਦਾ ਝਾਂਸਾ ਦੇ ਕੇ ਕਿਸਾਨਾਂ ਉੱਪਰ ਕੋਈ ਕੈਮੀਕਲ ਦਾ ਛਿੜਕਾਅ ਕਰ ਦਿੱਤਾ, ਜਿਸ ਕਾਰਨ ਕਈ ਕਿਸਾਨਾਂ ਤੇ ਪੱਤਰਕਾਰ ਜਖਮੀ ਹੋ ਗਏ ਤੇ ਉਨ੍ਹਾਂ ਅੱਖਾਂ ਦਾ ਅੱਖਾਂ ਕਾਫੀ ਜਿਆਦਾ ਜਲਣ ਹੋਣ ਲੱਗੀ। ਇਨ੍ਹਾਂ ਜਖਮੀ ਕਿਸਾਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਇਨ੍ਹਾਂ ਦਾ ਇਲਾਜ ਜਾਰੀ ਹੈ। ਇਸ ਦੌਰਾਨ ਹਰਿਆਣਾ ਦੇ ਸੁਰੱਖਿਆ ਮੁਲਾਜ਼ਮਾਂ ਨੇ ਸ਼ੰਭੂ ਬਾਰਡਰ ’ਤੇ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਚਾਹ ਪਿਆਈ ਨਾਲ ਹੀ ਕਿਹਾ ਕਿ ਇਹ ਅਦਰਕ ਵਾਲੀ ਹੈ ਜਦੋਂ ਇਸ ਬਾਰੇ ਸੁਰੱਖਿਆ ਮੁਲਾਜ਼ਮ ਨੂੰ ਸਵਾਲ ਕੀਤਾ ਗਿਆ ਤਾਂ ਜਵਾਬ ਮਿਲਿਆ ਕਿ ਜੇ ਕੋਈ ਤੁਹਾਡੇ ਘਰ ਆਉਂਦਾ ਹੈ ਤਾਂ ਕੀ ਤੁਸੀਂ ਉਸ ਦੀ ਸੇਵਾ ਨਹੀਂ ਕਰੋਗੇ? Farmers News Update
ਹਰਿਆਣਾ ਦੇ ਸੁਰੱਖਿਆ ਮੁਲਾਜ਼ਮਾਂ ਨੇ ਅੰਦੋਲਨਕਾਰੀਆਂ ਨੂੰ ਬਿਸਕੁਟ ਤੇ ਪਾਣੀ ਦੀਆਂ ਬੋਤਲਾਂ ਵੀ ਆਫਰ ਕੀਤੀਆਂ ਕਿਸਾਨਾਂ ਤੇ ਹਰਿਆਣਾ ਪੁਲਿਸ ਵਿਚਕਾਰ 12 ਵਜੇ ਤੋਂ 4 ਵਜੇ ਤੱਕ ਸਥਿਤੀ ਕਾਫੀ ਤਣਾਅ ਪੂਰਨ ਬਣੀ ਰਹੀ ਇਸ ਦੌਰਾਨ ਕਈ ਕਿਸਾਨਾਂ ਦੇ ਜਖਮੀ ਹੋਣ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅਪੀਲ ਕਰਦਿਆ ਕਿਸਾਨਾਂ ਦੇ ਜੱਥੇ ਨੂੰ ਵਾਪਸ ਬੁਲਾ ਲਿਆ ਤੇ ਕੁਝ ਸਮੇਂ ਬਾਅਦ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਹੁਣ ਕੱਲ ਨੂੰ ਕਿਸਾਨਾਂ ਦਾ ਕੋਈ ਵੀ ਜੱਥੇ ਦਿੱਲੀ ਵੱਲ ਰਵਾਨਾ ਨਹੀਂ ਹੋਵੇਗਾ। ਕੱਲ੍ਹ ਨੂੰ ਕਿਸਾਨ ਮੀਟਿੰਗ ਕਰਨ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕਰਨਗੇ।
ਮੀਡੀਆ ਨੂੰ ਨਹੀਂ ਰੋਕਿਆ ਗਿਆ: ਐੱਸਐੱਸਪੀ ਪਟਿਆਲਾ
ਪਟਿਆਲਾ ਦੇ ਐਸਐਸੀਪੀ ਨਾਨਕ ਸਿੰਘ ਨੇ ਕਿਹਾ ਕਿ ਮੀਡੀਆ ਨੂੰ ਨਹੀਂ ਰੋਕਿਆ ਗਿਆ ਹੈ ਸਾਡਾ ਅਜਿਹਾ ਕੋਈ ਇਰਾਦਾ ਨਹੀਂ ਹੈ ਪਰ ਮੀਡੀਆ ਨੂੰ ਜਾਣਕਾਰੀ ਦੇਣਾ ਜ਼ਰੂਰੀ ਸੀ ਪਿਛਲੀ ਵਾਰ ਸਾਨੂੰ ਪਤਾ ਲੱਗਾ ਸੀ ਕਿ 3-4 ਮੀਡੀਆ ਵਾਲੇ ਜ਼ਖ਼ਮੀ ਹੋਏ ਹਨ ਇਸ ਤੋਂ ਬਚਣ ਲਈ ਅਸੀਂ ਮੀਡੀਆ ਨੂੰ ਜਾਣਕਾਰੀ ਦਿੱਤੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਜਿਹਾ ਨਾ ਹੋਵੇ ਪਰ ਜੇਕਰ ਕੋਈ ਜ਼ਖ਼ਮੀ ਹੋ ਜਾਂਦਾ ਹੈ ਤਾਂ ਉਸ ਨੂੰ ਕੱਢਣ ਲਈ ਸਾਡੇ ਕੋਲ ਮੈਡੀਕਲ ਟੀਮ ਹੈ
ਕੀ ਕਹਿਣਾ ਹੈ ਹਰਿਆਣਾ ਪੁਲਿਸ ਦਾ ……….
ਹਰਿਆਣਾ ਪੁਲੀਸ ਦੇ ਡੀਐਸਪੀ ਵਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਿਸਾਨਾਂ ਦਾ ਪੂਰਾ ਸਤਿਕਾਰ ਕੀਤਾ, ਪਰ ਜਦੋ ਕਿਸਾਨ ਉਨ੍ਹਾਂ ਉੱਪਰ ਹਾਵੀ ਹੋਣ ਲੱਗੇ ਤਾਂ ਹੀ ਉਨ੍ਹਾਂ ਨੂੰ ਸਖਤੀ ਦਿਖਾਉਣੀ ਪਈ। ਡੀਐਸਪੀ ਸੁਰੇਸ਼ ਕੁਮਾਰ ਦਾ ਕਹਿਣਾ ਸੀ ਜੋ ਲਿਸਟ ਉਨ੍ਹਾਂ ਨੂੰ ਮਿਲੀ, ਉਸ ਵਿਚੋਂ ਛੇ ਕਿਸਾਨ ਹੀ ਲਿਸਟ ਨਾਲ ਮੈਚ ਕਰੇ ਸਕੇ, ਇਸ ਕਰਕੇ ਉਹ ਅੱਗੇ ਜਾਣ ਦੀ ਇਜਾਜਤ ਹੀ ਨਹੀਂ ਦੇ ਸਕਦੇ ਸਨ। ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਪੁਲਿਸ ਨੇ ਅਜਿਹੀ ਕੋਈ ਵੀ ਵਸਤੂ ਨਹੀਂ ਵਰਤੀ, ਜੋ ਕਿਸੇ ਕਿਸਾਨ ਨੂੰ ਜਖਮੀ ਕਰਨ ਦਾ ਕਾਰਨ ਬਣਦੀ ਹੋਵੇ। Farmers News Update